T20 match: ਮੋਹਾਲੀ 'ਚ ਜਲਦ ਹੋਵੇਗਾ ਭਾਰਤ-ਆਸਟ੍ਰੇਲੀਆ ਮੈਚ, ਚੰਡੀਗੜ੍ਹ ਪਹੁੰਚੀ ਆਸਟ੍ਰੇਲੀਆ ਟੀਮ

By  Riya Bawa September 17th 2022 08:41 AM

Australia Cricket Team: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਮੈਚ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਹ ਮੈਚ 20 ਸਤੰਬਰ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਇਸ 'ਚ ਹਿੱਸਾ ਲੈਣ ਲਈ ਆਸਟ੍ਰੇਲੀਆਈ ਟੀਮ ਅੱਜ ਸ਼ਹਿਰ ਪਹੁੰਚੀ। ਟੀਮ ਫਲਾਈਟ ਰਾਹੀਂ ਸਵੇਰੇ 10 ਵਜੇ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੀ। ਇਸ ਤੋਂ ਬਾਅਦ ਆਈਟੀ ਪਾਰਕ ਸਥਿਤ ਲਲਿਤ ਹੋਟਲ ਲਈ ਰਵਾਨਾ ਹੋ ਗਏ।

PTC News-Latest Punjabi news

ਟੀਮ ਸਾਢੇ 10 ਵਜੇ ਹੋਟਲ ਪਹੁੰਚੀ। ਇੱਥੇ ਖਿਡਾਰੀਆਂ ਦਾ ਤਿਲਕ ਲਗਾ ਕੇ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਖਿਡਾਰੀ ਆਰਾਮ ਕਰਨ ਲਈ ਆਪੋ-ਆਪਣੇ ਕਮਰਿਆਂ ਵਿੱਚ ਚਲੇ ਗਏ। ਆਸਟਰੇਲੀਆਈ ਖਿਡਾਰੀਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰਨਾ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ। ਹੁਣ ਟੀਮ ਸ਼ਨੀਵਾਰ ਨੂੰ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰੇਗੀ।

Australia loses three key players to injury, to miss India tour

ਇਹ ਵੀ ਪੜ੍ਹੋ: ਅੰਮ੍ਰਿਤਸਰ ਹਵਾਈ ਅੱਡੇ 'ਤੇ Spice Jet ਦਾ ਇੱਕ ਕਰਮਚਾਰੀ 1050 ਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਸ਼ਨੀਵਾਰ ਨੂੰ ਸ਼ਹਿਰ ਪਹੁੰਚੇਗੀ। ਟੀਮ ਸਵੇਰੇ 10 ਵਜੇ ਦੇ ਕਰੀਬ ਏਅਰਪੋਰਟ ਪਹੁੰਚੇਗੀ। ਇਸ ਤੋਂ ਬਾਅਦ ਟੀਮ ਸਿੱਧੇ ਆਈਟੀ ਪਾਰਕ ਸਥਿਤ ਲਲਿਤ ਹੋਟਲ ਲਈ ਰਵਾਨਾ ਹੋਵੇਗੀ। ਦੋਵੇਂ ਟੀਮਾਂ ਪੀਸੀਏ ਸਟੇਡੀਅਮ ਵਿੱਚ ਨੈੱਟ ਅਤੇ ਗਰਾਊਂਡ ਵਿੱਚ ਅਭਿਆਸ ਸੈਸ਼ਨਾਂ ਵਿੱਚ ਹਿੱਸਾ ਲੈਣਗੀਆਂ।

Shafali Verma, Yastika Bhatia shine as India women end Australia's unbeaten 26-match streak in ODIs

 

ਆਸਟ੍ਰੇਲੀਆਈ ਟੀਮ 17 ਸਤੰਬਰ ਨੂੰ ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ ਅਭਿਆਸ ਕਰੇਗੀ। ਇਸ ਤੋਂ ਬਾਅਦ 18 ਸਤੰਬਰ ਨੂੰ ਭਾਰਤ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਅਭਿਆਸ ਕਰੇਗਾ।

-PTC News

Related Post