Fri, Apr 17, 2026
Whatsapp

ਕੈਨੇਡਾ ’ਚ ਬਣ ਰਹੇ ਸਾਊਥ ਏਸ਼ੀਅਨ ਮਿਊਜ਼ੀਅਮ ਅੰਦਰ ਸਿੱਖਾਂ ਦੀ ਪਛਾਣ ਨੂੰ ਵੱਖਰਾ ਉਭਾਰਿਆ ਜਾਵੇ- ਭਾਈ ਗਰੇਵਾਲ

Reported by:  PTC News Desk  Edited by:  Jasmeet Singh -- October 16th 2023 07:36 PM -- Updated: October 16th 2023 07:40 PM
ਕੈਨੇਡਾ ’ਚ ਬਣ ਰਹੇ ਸਾਊਥ ਏਸ਼ੀਅਨ ਮਿਊਜ਼ੀਅਮ ਅੰਦਰ ਸਿੱਖਾਂ ਦੀ ਪਛਾਣ ਨੂੰ ਵੱਖਰਾ ਉਭਾਰਿਆ ਜਾਵੇ- ਭਾਈ ਗਰੇਵਾਲ

ਕੈਨੇਡਾ ’ਚ ਬਣ ਰਹੇ ਸਾਊਥ ਏਸ਼ੀਅਨ ਮਿਊਜ਼ੀਅਮ ਅੰਦਰ ਸਿੱਖਾਂ ਦੀ ਪਛਾਣ ਨੂੰ ਵੱਖਰਾ ਉਭਾਰਿਆ ਜਾਵੇ- ਭਾਈ ਗਰੇਵਾਲ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੈਨੇਡਾ ਦੇ ਵਿਰਾਸਤ ਮੰਤਰੀ ਪਾਸਕੇਲ ਐਸਟੀ ਓਂਜ ਨੂੰ ਪੱਤਰ ਲਿਖ ਕੇ ਬ੍ਰਿਟਿਸ਼ ਕੋਲੰਬੀਆ ਵਿਚ ਬਣ ਰਹੇ ‘ਸਾਊਥ ਏਸ਼ੀਅਨ ਮਿਊਜ਼ਮ’ ਵਿਚ ਕੈਨੇਡੀਅਨ ਸਿੱਖਾਂ ਨੂੰ ਉਨ੍ਹਾਂ ਦੀ ਪਛਾਣ ਵਜੋਂ ਸਤਿਕਾਰ ਦੇਣ ਦੀ ਮੰਗ ਕੀਤੀ ਹੈ। ਭਾਈ ਗਰੇਵਾਲ ਵੱਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਦਾ ਵੱਖਰਾ ਇਤਿਹਾਸ, ਪ੍ਰੰਪਰਾਵਾਂ ਅਤੇ ਪਿਛੋਕੜ ਹੈ। 

ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੇ ਕੈਨੇਡਾ ਵਿਚ ਆਪਣੀ ਥਾਂ ਬਣਾਉਣ ਲਈ ਸਖ਼ਤ ਮਿਹਨਤ ਅਤੇ ਲੰਮੀ ਘਾਲਣਾ ਘਾਲੀ ਹੈ। ਭਾਈ ਗਰੇਵਾਲ ਨੇ ਕਿਹਾ ਕਿ ਜਦੋਂ ਸਿੱਖ ਕੋਈ ਪ੍ਰਾਪਤੀ ਕਰਦੇ ਹਨ, ਤਾਂ ਉਸ ਨੂੰ ਦੱਖਣੀ ਏਸ਼ੀਆਈ ਦੇ ਨਾਂ ਹੇਠ ਰਲਗਡ ਕਰ ਦਿੱਤਾ ਜਾਂਦਾ ਹੈ, ਜੋ ਵਿਲੱਖਣ ਪਹਿਚਾਣ ਰੱਖਣ ਵਾਲੇ ਲੋਕਾਂ ਨਾਲ ਧੱਕਾ ਹੈ। ਬੇਸ਼ੱਕ ਸਿੱਖ ਦੱਖਣੀ ਏਸ਼ੀਆ ’ਚ ਪੈਂਦੇ ਖਿੱਤੇ ਪੰਜਾਬ ’ਚੋਂ ਗਏ ਹਨ, ਪਰ ਸਿਰਫ਼ ਇਸ ਨਾਲ ਹੀ ਉਹ ਦੱਖਣੀ ਏਸ਼ੀਆਈ ਨਹੀਂ ਹੋ ਜਾਂਦੇ, ਸਗੋਂ ਆਪਣੀ ਅੱਡਰੀ ਪਛਾਣ ਵੀ ਰੱਖਦੇ ਹਨ। ਉਨ੍ਹਾਂ ਪੱਤਰ ਵਿਚ ਲਿਖਿਆ ਕਿ ਦੱਖਣੀ ਏਸ਼ੀਆ ਵਿਚ ਬਹੁਭਾਂਤੀ ਲੋਕ ਵੱਸਦੇ ਹਨ, ਉਨ੍ਹਾਂ ਦੀ ਪਛਾਣ ਨੂੰ ਇਕੋ ਨਾਂ ਥੱਲੇ ਰਲਗਡ ਕਰਨਾ ਸਭ ਦੀ ਵੱਖਰੀ ਹੋਂਦ ਨੂੰ ਨਕਾਰਨਾ ਹੈ। 


ਪੱਤਰ ਨੱਥੀ. . . . 

ਭਾਈ ਗਰੇਵਾਲ ਨੇ ਇਹ ਵੀ ਲਿਖਿਆ ਕਿ ਕੈਨੇਡਾ ਵਿਚ ਵੱਸਦੇ ਸਿੱਖਾਂ ਵੱਲੋਂ ਇਸ ਗੱਲ ਨੂੰ ਲੈ ਕੇ ਇਕ ਮੁਹਿੰਮ ਚਲਾਈ ਜਾ ਰਹੀ ਹੈ ਕਿ ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਕੈਨੇਡੀਅਨ ਸਿੱਖਾਂ ਵਜੋਂ ਮਾਨਤਾ ਦਿੱਤੀ ਜਾਵੇ, ਨਾ ਕਿ ਦੱਖਣੀ ਏਸ਼ੀਆਈ ਵਜੋਂ। ਸਿਰਫ਼ ਸਿੱਖਾਂ ਨੂੰ ਹੀ ਨਹੀਂ ਸਗੋਂ ਹਰ ਭਾਈਚਾਰੇ ਦੀਆਂ ਪ੍ਰਾਪਤੀਆਂ ਨੂੰ ਵੱਖ-ਵੱਖ ਭਾਈਚਾਰਿਆਂ ਦੇ ਵਿਲੱਖਣ ਨਾਵਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ, ਤਾਂ ਜੋ ਕੈਨੇਡਾ ਦੇ ਬਹੁ-ਭਾਈਚਾਰੇ ਦਾ ਸੱਭਿਆਚਾਰ ਸਾਹਮਣੇ ਆਵੇ।

ਪੱਤਰ ਵਿਚ ਲਿਖਿਆ ਗਿਆ ਕਿ ਕੈਨੇਡਾ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਸੰਤ ਤੇਜਾ ਸਿੰਘ, ਸ. ਮੇਵਾ ਸਿੰਘ ਲੋਪੋਕੇ, ਗਦਰੀ ਬਾਬਿਆਂ ਦੀ ਪਛਾਣ ਸਿੱਖ ਵਜੋਂ ਹੈ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਦੱਖਣੀ ਏਸ਼ੀਅਨ ਵਜੋਂ ਮਿਲਾ ਕੇ ਦੇਖਣਾ ਸਿੱਖ ਅਤੇ ਪੰਜਾਬੀ ਪਛਾਣ ਨਾਲ ਅਨਿਆਂ ਹੋਵੇਗਾ। ਪੱਤਰ ਰਾਹੀਂ ਮੰਗ ਕੀਤੀ ਗਈ ਕਿ ਕੈਨੇਡੀਅਨ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿਚ ਬਣ ਰਹੇ ਸਾਊਥ ਏਸ਼ੀਅਨ ਮਿਊਜ਼ੀਅਮ ਵਿਚ ਕੈਨੇਡੀਅਨ ਸਿੱਖਾਂ ਦੀ ਵਿਲੱਖਣ ਪਹਿਚਾਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਇਹ ਵੀ ਪੜ੍ਹੋ: ਸਮਲਿੰਗੀ ਵਿਆਹ ਮਾਮਲੇ 'ਚ ਪੰਜ ਸਿੰਘ ਸਾਹਿਬਾਨ ਦਾ ਅਹਿਮ ਫੈਸਲਾ; ਹੋਰ ਮੁੱਦਿਆਂ 'ਤੇ ਵੀ ਆਦੇਸ਼ ਜਾਰੀ

- PTC NEWS

Top News view more...

Latest News view more...

PTC NETWORK
PTC NETWORK