Tokyo Paralympics 2020: ਨਿਸ਼ਾਦ ਕੁਮਾਰ ਨੇ High Jump ਵਿੱਚ ਜਿੱਤਿਆ ਸਿਲਵਰ ਮੈਡਲ

By  Riya Bawa August 29th 2021 06:24 PM -- Updated: August 29th 2021 06:41 PM

ਨਵੀਂ ਦਿੱਲੀ: ਭਾਰਤੀ ਅਥਲੀਟ ਨਿਸ਼ਾਦ ਕੁਮਾਰ ਨੇ ਟੋਕਿਓ 'ਚ ਚੱਲ ਰਹੇ ਪੈਰਾਲੰਪਿਕ ਗੇਮਸ 'ਚ ਇਤਿਹਾਸ ਰਚਿਆ ਹੈ। ਪੁਰਸ਼ਾਂ ਦੀ High Jump ਵਿੱਚ ਨਿਸ਼ਾਦ ਕੁਮਾਰ ਨੂੰ ਸਿਲਵਰ ਮੈਡਲ ਮਿਲਿਆ ਹੈ। ਨਿਸ਼ਾਦ ਨੇ 2.06 ਮੀਟਰ ਦੀ ਉੱਚੀ ਛਾਲ ਵਿੱਚ ਸਿਲਵਰ ਮੈਡਲ ਜਿੱਤਿਆ।

Image

ਨਿਸ਼ਾਦ ਕੁਮਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੋਪ 3 ਵਿੱਚ ਪਹੁੰਚ ਗਿਆ ਸੀ ਤੇ ਅਮਰੀਕਾ ਦੇ 2 ਅਥਲੀਟਾਂ ਨਾਲ ਮੁਕਾਬਲਾ ਵੀ ਕੀਤਾ ਸੀ ।

Image

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿੱਚ ਪੁਰਸ਼ਾਂ ਦੀ ਉੱਚੀ ਛਾਲ ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਨਿਸ਼ਾਦ ਕੁਮਾਰ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਹ ਇੱਕ ਅਸਾਧਾਰਣ ਅਥਲੀਟ ਹਨ, ਮੈਂ ਇਸ ਤੋਂ ਬਹੁਤ ਖੁਸ਼ ਹਾਂ।

ਇਸ ਤੋਂ ਪਹਿਲਾਂ ਟੇਬਲ ਟੈਨਿਸ ਵਿੱਚ, ਭਾਵਿਨਾ ਪਟੇਲ ਪੈਰਾਲੰਪਿਕ 2020 ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ।

-PTC News

 

Related Post