ਵਿਜੈ ਹਜ਼ਾਰੇ ਟ੍ਰਾਫ਼ੀ: ਇਸ ਖਿਡਾਰੀ ਨੇ ਦਿੱਲੀ ਨੂੰ ਪਹੁੰਚਾਇਆ ਫਾਈਨਲ 'ਚ, ਹੁਣ ਇਸ ਟੀਮ ਨਾਲ ਹੋਵੇਗਾ ਮੁਕਾਬਲਾ

By  Joshi October 18th 2018 07:05 PM

ਵਿਜੈ ਹਜ਼ਾਰੇ ਟ੍ਰਾਫ਼ੀ: ਇਸ ਖਿਡਾਰੀ ਨੇ ਦਿੱਲੀ ਨੂੰ ਪਹੁੰਚਾਇਆ ਫਾਈਨਲ 'ਚ, ਹੁਣ ਇਸ ਟੀਮ ਨਾਲ ਹੋਵੇਗਾ ਮੁਕਾਬਲਾ,ਬੇਂਗਲੁਰੁ: ਪਵਨ ਨੇਗੀ ਦੀ 49 ਗੇਂਦਾਂ ਵਿੱਚ ਪੰਜ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ ਖੇਡੀ ਗਈ ਨਾਬਾਦ 39 ਦੌੜਾ ਦੀ ਸੰਘਰਸ਼ਪੂਰਣ ਪਾਰੀ ਨੇ ਦਿੱਲੀ ਨੂੰ ਵਿਜੈ ਹਜ਼ਾਰੇ ਟਰਾਫੀ ਦੇ ਫਾਈਨਲ ਵਿੱਚ ਪਹੁੰਚਾ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਨੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਸੈਮੀਫਾਈਨਲ ਮੈਚ ਵਿੱਚ ਝਾਰਖੰਡ ਨੂੰ ਦੋ ਵਿਕੇਟ ਨਾਲ ਹਰਾ ਕੇ ਫਾਈਨਲ ਵਿੱਚ ਪਰਵੇਸ਼ ਕੀਤਾ। ਹੁਣ 20 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਦਿੱਲੀ ਦਾ ਸਾਹਮਣਾ ਮੁੰਬਈ ਨਾਲ ਹੋਵੇਗਾ। ਨਾਲ ਹੀ ਦਿੱਲੀ ਦੀ ਇਸ ਜਿੱਤ ਵਿੱਚ ਤੇਜ਼ ਗੇਂਦਬਾਜ ਨਵਦੀਪ ਸੈਨੀ ਦਾ ਵੀ ਅਹਿਮ ਯੋਗਦਾਨ ਰਿਹਾ।

ਹੋਰ ਪੜ੍ਹੋ: ਪੰਜਾਬੀ ਗਾਇਕ ਅਮਨਦੀਪ ਸਿੰਘ ਬਲਾਤਕਾਰ ਮਾਮਲੇ ‘ਚ ਫਸਿਆ ,ਮਾਮਲਾ ਦਰਜ

ਨਵਦੀਪ ਨੇ ਨੇ 10 ਓਵਰਾਂ ਵਿੱਚ 30 ਰਣ ਦੇ ਕੇ 4 ਵਿਕੇਟ ਆਪਣੇ ਨਾਮ ਕੀਤੇ ਅਤੇ ਝਾਰਖੰਡ ਨੂੰ 48 .5 ਓਵਰਾਂ ਵਿੱਚ 199 ਦੌੜਾ ਉੱਤੇ ਆਲ ਆਉਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਟੀਚੇ ਨੂੰ ਹਾਸਲ ਕਰਨਾ ਦਿੱਲੀ ਲਈ ਵੀ ਆਸਾਨ ਨਹੀਂ ਰਿਹਾ। ਦਿੱਲੀ ਨੇ ਸਿਰਫ ਦੋ ਗੇਂਦ ਬਾਕੀ ਰਹਿੰਦੇ ਹੋਏ ਟੀਚੇ ਨੂੰ ਹਾਸਲ ਕੀਤਾ।

—PTC News

Related Post