ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦੀ ਫੋਟੋ ਵਾਇਰਲ, ਜਾਣੋ ਪਿਤਾ ਦਾ ਪਹਿਲਾ ਰਿਐਕਸ਼ਨ

By  Pardeep Singh January 24th 2022 02:17 PM

Vamika Viral Photo: ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਤੀਜੇ ਵਨਡੇ ਮੈਚ ਜੋ ਕੇਪਟਾਊਨ ਵਿੱਚ ਖੇਡਿਆ ਗਿਆ ਹੈ। ਮੈਚ ਦੌਰਾਨ ਕੋਹਲੀ ਅਰਧ ਸੈਕੜਾ ਮਾਰਿਆ ਤਾਂ ਕੋਹਲੀ ਦੀ ਬੇਟੀ ਵਾਮਿਕਾ ਆਪਣੀ ਮਾਂ ਅਨੁਸ਼ਕਾ ਸ਼ਰਮਾ ਦੀ ਗੋਦੀ ਵਿੱਚ ਬੈਠ ਕੇ ਤਾੜੀਆਂ ਮਾਰਦੀ ਹੋਈ ਵਿਖਾਈ ਦਿੱਤੀ। ਵਿਰਾਟ ਕੋਹਲੀ ਦੀ ਬੇਟੀ ਸੋਸ਼ਲ ਮੀਡੀਆਂ ਉੱਤੇ ਖੂਬ ਵਾਇਰਲ ਹੋ ਰਹੀ ਹੈ।

ਸੋਸ਼ਲ ਮੀਡੀਆਂ ਉੱਤੇ ਖੂਬ ਵਾਇਰਲ ਹੋ ਰਹੀ ਫੋਟੋ ਬਾਰੇ ਆਪਣੇ ਇੰਸਟਾਗ੍ਰਾਮ ਉੱਤੇ ਲਿਖਿਆ ਹੈ ਕਿ ਸਾਡੀ ਬੇਟੀ ਦੀ ਤਸਵੀਰ ਕੱਲ੍ਹ ਸਟੇਡੀਅਮ 'ਚ ਕਲਿੱਕ ਕੀਤੀ ਗਈ ਸੀ ਅਤੇ ਇਸ ਨੂੰ ਲਗਾਤਾਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਨਹੀਂ ਪਤਾ ਸੀ ਕਿ ਕੈਮਰੇ ਦੀ ਨਜ਼ਰ ਸਾਡੇ 'ਤੇ ਹੈ। ਇਸ ਬਾਰੇ ਵਿਰਾਟ ਕੋਹਲੀ ਨੇ ਅੱਗੇ ਲਿਖਿਆ ਕਿ ਬੇਟੀ ਦੀ ਤਸਵੀਰ ਨੂੰ ਲੈ ਕੇ ਸਾਡਾ ਸਟੈਂਡ ਪਹਿਲਾਂ ਵਰਗਾ ਹੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਆਸ ਕੀਤੀ ਜਾ ਰਹੀ ਹੈ ਵਾਮਿਕਾ ਦੀ ਤਸਵੀਰ ਕਲਿੱਕ ਜਾਂ ਪ੍ਰਿੰਟ ਨਹੀਂ ਹੋਵੇਗੀ। ਇਸ ਦਾ ਕਾਰਨ ਵੀ ਉਹੀ ਹੈ ਜੋ ਪਹਿਲਾਂ ਦੱਸਿਆ ਗਿਆ ਹੈ, ਧੰਨਵਾਦ।

ਵਾਮਿਕਾ ਦੀ ਫੋਟੋ ਵਾਇਰਲ ਹੋਣ ਉੱਤੇ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਉੱਥੇ ਹੀ ਕਈ ਫੈਨਜ਼ ਵੱਲੋਂ ਕੁਮੈਂਟ ਵੀ ਕੀਤੇ ਜਾ ਰਹੇ ਹਨ।ਇਕ ਫੈਨਜ਼ ਦਾ ਕਹਿਣਾ ਹੈ ਕਿ ਉਹ ਸਿੱਧੀ ਆਪਣੇ ਪਿਤਾ 'ਤੇ ਗਈ ਹੈ। ਇਸ ਤੋਂ ਇਲਾਵਾ ਕਈ ਫੈਨਜ਼ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਦੀ "ਜ਼ੀਰੋਕਸ ਕਾਪੀ" ਹੈ।

ਦੱਸ ਦੇਈਏ ਕਿ ਵਿਰਾਟ ਕੋਹਲੀ ਨੇ 84 ਗੇਂਦਾਂ ਵਿੱਚ 65 ਦੌੜਾਂ ਬਣਾਈਆਂ। ਟੀਮ ਇੰਡੀਆ 283 ਦੌੜਾਂ 'ਤੇ ਸਿਮਟ ਗਈ। ਇਹ ਮੈਚ ਭਾਰਤੀ ਟੀਮ ਸੀਰੀਜ਼ ਵੀ 0-3 ਨਾਲ ਹਾਰ ਗਈ। ਦੂਜੇ ਪਾਸੇ ਦੱਖਣੀ ਅਫਰੀਕਾ ਨੇ 49.5 ਓਵਰਾਂ 'ਚ 287 ਦੌੜਾਂ ਬਣਾਈਆ।

ਇਹ ਵੀ ਪੜ੍ਹੋ:'ਆਪ' ਵਫ਼ਦ ਵਲੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ

-PTC News

Related Post