ਫਿਰੋਜ਼ਪੁਰ ਕ੍ਰਿਕਟ ਸਟੇਡੀਅਮ 'ਚ ਯੁਵਰਾਜ ਸਿੰਘ ਦੇ ਬੁੱਤ ਦਾ ਕੀਤਾ ਗਿਆ ਉਦਘਾਟਨ

By  Jashan A January 4th 2020 06:52 PM -- Updated: January 4th 2020 06:57 PM

ਫਿਰੋਜ਼ਪੁਰ ਕ੍ਰਿਕਟ ਸਟੇਡੀਅਮ 'ਚ ਯੁਵਰਾਜ ਸਿੰਘ ਦੇ ਬੁੱਤ ਦਾ ਕੀਤਾ ਗਿਆ ਉਦਘਾਟਨ,ਫਿਰੋਜ਼ਪੁਰ: ਫਿਰੋਜ਼ਪੁਰ ਕ੍ਰਿਕਟ ਸਟੇਡੀਅਮ 'ਚ ਯੁਵਰਾਜ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ ਜੋ ਕਿ ਯੁਵਰਾਜ ਸਿੰਘ ਦੇ ਸੈਂਕੜਾ ਲਗਾਉਣ ਤੋਂ ਬਾਅਦ ਉਸ ਦੇ ਜਸ਼ਨ ਦਾ ਚਿੰਨ੍ਹ ਹੈ।

ਇਸ ਸਟੇਡੀਅਮ 'ਚ ਬੁੱਤ ਦੇ ਨਾਲ਼ ਲਗਭਗ 7 ਲੱਖ ਰੁਪਏ ਦੇ ਫੁਹਾਰੇ ਲਗਾਏ ਗਏ ਹਨ।ਇਹ ਇੱਕ ਅੰਤਰਰਾਸ਼ਟਰੀ ਪੱਧਰ ਦਾ ਮੈਦਾਨ ਹੋਵੇਗਾ ਅਤੇ ਇਸ ਸਟੇਡੀਅਮ 'ਚ ਆਈਪੀਐਲ ਮੈਚਾਂ ਦਾ ਆਯੋਜਨ ਕਰਵਾਉਣ ਦੇ ਯਤਨ ਕੀਤੇ ਜਾਣਗੇ।

ਹੋਰ ਪੜ੍ਹੋ: ਕ੍ਰਿਕਟ ਤੋਂ ਸੰਨਿਆਸ ਲੈਣ ਬਾਅਦ ਨੌਕਰੀ ਲੱਭ ਰਹੇ ਨੇ ਯੁਵਰਾਜ ਸਿੰਘ, Interview ਦਾ ਵੀਡੀਓ ਵਾਇਰਲ

https://twitter.com/YUVSTRONG12/status/1138093768446566400?s=20

ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੇ 10 ਜੂਨ, 2019 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਉਸ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਇੱਕ ਵੀਡੀਓ ਨਾਲ ਸੰਬੋਧਿਤ ਕੀਤਾ ਜਿਸ 'ਚ ਉਨ੍ਹਾਂ ਦੇ ਸਫਰ ਬਾਰੇ ਦੱਸਿਆ ਗਿਆ ਸੀ।

ਯੁਵਰਾਜ ਸਿੰਘ ਦੀ ਜ਼ਿੰਦਗੀ ਕੈਂਸਰ ਪੀੜਤਾਂ ਨੂੰ ਕਾਫ਼ੀ ਪ੍ਰਭਾਵਿਤ ਕਰਦੀ ਹੈ। ਦੱਸ ਦਇਏ ਕਿ ਯੁਵਰਾਜ ਸਿੰਘ ਨੇ 2011 'ਚ ਕੈਂਸਰ ਨਾਲ ਜੂਝ ਰਹੇ ਸਨ ਤੇ ਆਪਣੀ ਦ੍ਰਿੜ੍ਹ ਸ਼ਕਤੀ ਨਾਲ ਉਹ ਇਸ ਬਿਮਾਰੀ ਤੋਂ ਉੱਭਰ ਵੀ ਆਏ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ Subscribe ਕਰੋ:

-PTC News

Related Post