ਹੋਰ ਖਬਰਾਂ

ਅੰਮ੍ਰਿਤਸਰ- ਬਟਾਲਾ ਰੋਡ 'ਤੇ ਪਿੰਡ ਜੇਠੂਵਾਲ 'ਚ ਕਾਰ ਤੇ ਐਕਟਿਵਾ ਦੀ ਭਿਆਨਕ ਟੱਕਰ ,ਚਾਚੀ-ਭਤੀਜੀ ਦੀ ਮੌਤ

By Shanker Badra -- November 06, 2019 9:00 pm

ਅੰਮ੍ਰਿਤਸਰ- ਬਟਾਲਾ ਰੋਡ 'ਤੇ ਪਿੰਡ ਜੇਠੂਵਾਲ 'ਚ ਕਾਰ ਤੇ ਐਕਟਿਵਾ ਦੀ ਭਿਆਨਕ ਟੱਕਰ ,ਚਾਚੀ-ਭਤੀਜੀ ਦੀ ਮੌਤ:ਅੰਮ੍ਰਿਤਸਰ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ- ਬਟਾਲਾ ਰੋਡ 'ਤੇ ਸਥਿਤ ਪਿੰਡ ਜੇਠੂਵਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਕਾਰ ਤੇ ਐਕਟਿਵਾ ਦੀ ਟੱਕਰ 'ਚ 2 ਦੀ ਮੌਤ ਹੋ ਗਈ ਹੈ।

Amritsar - Batala Road village Jethuwal Activa And car between collision ,Two Death ਅੰਮ੍ਰਿਤਸਰ- ਬਟਾਲਾ ਰੋਡ 'ਤੇ ਪਿੰਡ ਜੇਠੂਵਾਲ 'ਚ ਕਾਰ ਤੇ ਐਕਟਿਵਾ ਦੀ ਭਿਆਨਕ ਟੱਕਰ ,ਚਾਚੀ-ਭਤੀਜੀ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਦਵਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਆਪਣੇ ਜੇਠ ਦੀ ਲੜਕੀ ਮਨਪ੍ਰੀਤ ਕੌਰ ਵਾਸੀ ਮੈਹਣੀਆ ਕੁਹਾਰਾ ਨਾਲ ਵੇਰਕੇ ਤੋਂ ਦਵਾਈ ਲੈ ਕੇ ਆਪਣੇ ਪਿੰਡ ਵਾਪਸ ਆ ਰਹੀਆਂ ਸਨ। ਜਦੋਂ ਉਹ ਅੱਡਾ ਜੇਠੂਵਾਲ ਵਿਖੇ ਆਪਣੇ ਪਿੰਡ ਨੂੰ ਮੁੜ ਲੱਗੀਆਂ ਤਾਂ ਅੰਮਿ੍ਤਸਰ ਤੋਂ ਬਟਾਲਾ ਜਾ ਰਹੀ ਤੇਜ਼ ਰਫ਼ਤਾਰ ਮਰੂਤੀ ਸਵਿਫ਼ਟ ਕਾਰ ਨਾਲ ਟੱਕਰ ਹੋ ਗਈ।

Amritsar - Batala Road village Jethuwal Activa And car between collision ,Two Death ਅੰਮ੍ਰਿਤਸਰ- ਬਟਾਲਾ ਰੋਡ 'ਤੇ ਪਿੰਡ ਜੇਠੂਵਾਲ 'ਚ ਕਾਰ ਤੇ ਐਕਟਿਵਾ ਦੀ ਭਿਆਨਕ ਟੱਕਰ ,ਚਾਚੀ-ਭਤੀਜੀ ਦੀ ਮੌਤ

ਇਸ ਹਾਦਸੇ 'ਚ ਐਕਟਿਵਾ ਸਵਾਰ ਦਵਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਉਸ ਦੀ ਭਤੀਜੀ ਮਨਪ੍ਰੀਤ ਕੌਰ ਦੀ ਹਸਪਤਾਲ ਜਾਂਦਿਆ ਰਸਤੇ ਵਿੱਚ ਹੀ ਉਸ ਦੀ ਵੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕਾਰ ਚਾਲਕ ਆਪਣੀ ਕਾਰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ ਹੈ।

Amritsar - Batala Road village Jethuwal Activa And car between collision ,Two Death ਅੰਮ੍ਰਿਤਸਰ- ਬਟਾਲਾ ਰੋਡ 'ਤੇ ਪਿੰਡ ਜੇਠੂਵਾਲ 'ਚ ਕਾਰ ਤੇ ਐਕਟਿਵਾ ਦੀ ਭਿਆਨਕ ਟੱਕਰ ,ਚਾਚੀ-ਭਤੀਜੀ ਦੀ ਮੌਤ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹੇਅਰ ਕੰਬੋਅ ਅਧੀਨ ਪੈਂਦੀ ਪੁਲਿਸ ਚੌਾਕੀ ਸੋਹੀਆ ਖੁਰਦ ਦੇ ਇੰਚਾਰਜ ਮੌਕੇ 'ਤੇ ਪੁੱਜੇ। ਕਾਰ ਚਾਲਕ ਦੀ ਪਛਾਣ ਬੱਬਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਜੀਠਾ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।
-PTCNews

  • Share