Sun, Apr 28, 2024
Whatsapp

ਜ਼ੰਜੀਰਾਂ ਨਾਲ ਬੰਨੀ ਨਸ਼ੇ ਦੀ ਆਦੀ ਕੁੜੀ ਘਰੋਂ ਫ਼ਰਾਰ ਹੋ ਕੇ ਪੁੱਜੀ ਥਾਣੇ , ਮਾਂ -ਭੈਣ 'ਤੇ ਤੰਗ ਕਰਨ ਦਾ ਲਾਇਆ ਦੋਸ਼

Written by  Shanker Badra -- September 17th 2019 04:16 PM
ਜ਼ੰਜੀਰਾਂ ਨਾਲ ਬੰਨੀ ਨਸ਼ੇ ਦੀ ਆਦੀ ਕੁੜੀ ਘਰੋਂ ਫ਼ਰਾਰ ਹੋ ਕੇ ਪੁੱਜੀ ਥਾਣੇ , ਮਾਂ -ਭੈਣ 'ਤੇ ਤੰਗ ਕਰਨ ਦਾ ਲਾਇਆ ਦੋਸ਼

ਜ਼ੰਜੀਰਾਂ ਨਾਲ ਬੰਨੀ ਨਸ਼ੇ ਦੀ ਆਦੀ ਕੁੜੀ ਘਰੋਂ ਫ਼ਰਾਰ ਹੋ ਕੇ ਪੁੱਜੀ ਥਾਣੇ , ਮਾਂ -ਭੈਣ 'ਤੇ ਤੰਗ ਕਰਨ ਦਾ ਲਾਇਆ ਦੋਸ਼

ਜ਼ੰਜੀਰਾਂ ਨਾਲ ਬੰਨੀ ਨਸ਼ੇ ਦੀ ਆਦੀ ਕੁੜੀ ਘਰੋਂ ਫ਼ਰਾਰ ਹੋ ਕੇ ਪੁੱਜੀ ਥਾਣੇ , ਮਾਂ -ਭੈਣ 'ਤੇ ਤੰਗ ਕਰਨ ਦਾ ਲਾਇਆ ਦੋਸ਼:ਅੰਮ੍ਰਿਤਸਰ : ਅੰਮ੍ਰਿਤਸਰ ਦੀ ਰਣਜੀਤ ਐਵੇਨਿਊ ਦੀ ਹਾਊਸਿੰਗ ਬੋਰਡ ਕਾਲੋਨੀ ਦੇ ਸਾਹਮਣੇ ਫਲੈਟ ਵਿਚ ਰਹਿਣ ਵਾਲੀ 24 ਸਾਲਾ ਕੁੜੀ ਨੂੰ ਪਿਛਲੇ ਸਮੇਂ ਤੋਂ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ,ਕਿਉਂਕਿ ਕੁੜੀ ਨਸ਼ੇ ਦੀ ਆਦੀ ਹੈ ਪਰ ਬੀਤੀ ਰਾਤ ਉਹ ਕੁੜੀ ਘਰੋਂ ਭੱਜ ਗਈ ਸੀ ,ਅੱਜ ਇਸ ਮਾਮਲੇ ਵਿੱਚ ਕੁੱਝ ਨਵਾਂ ਦੇਖਣ ਨੂੰ ਮਿਲਿਆ ਹੈ।ਹੁਣ ਨਸ਼ੇ ਦੀ ਆਦੀ ਲੜਕੀ ਜੰਜ਼ੀਰਾਂ ਖੋਲ੍ਹ ਕੇ ਖ਼ੁਦ ਹੀ ਆਜ਼ਾਦ ਹੋ ਗਈ ਅਤੇ ਉਹ ਘਰ ਛੱਡ ਕੇ ਥਾਣੇ ਪਹੁੰਚੀ ਹੈ। ਉਸ ਦੀ ਮਾਂ ਅਤੇ ਭੈਣ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣਾ ਰਣਜੀਤ ਐਵੀਨਿਊ 'ਚ ਦਰਜ ਕਰਵਾਈ ਸੀ ਪਰ ਹੁਣ ਉਹ ਕੁੜੀ ਖ਼ੁਦ ਥਾਣੇ ਪਹੁੰਚ ਗਈ ਹੈ। ਉਸ ਨੇ ਪੁਲਿਸ ਸਾਹਮਣੇ ਪੇਸ਼ ਹੋ ਕੇ ਕਿਹਾ ਕਿ 'ਉਹ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਗਈ ਹੈ, ਪਰਿਵਾਰ ਵਾਲੇ ਗਲਤ ਇਲਜ਼ਾਮ ਲਾ ਰਹੇ ਹਨ। [caption id="attachment_340764" align="aligncenter" width="300"]Amritsar: chains with drug addict Girl Arriving police station , blame harassing mother-sister ਜ਼ੰਜੀਰਾਂ ਨਾਲ ਬੰਨੀ ਨਸ਼ੇ ਦੀ ਆਦੀ ਕੁੜੀ ਘਰੋਂ ਫ਼ਰਾਰ ਹੋ ਕੇ ਪੁੱਜੀ ਥਾਣੇ , ਮਾਂ -ਭੈਣ 'ਤੇ ਤੰਗ ਕਰਨ ਦਾ ਲਾਇਆ ਦੋਸ਼[/caption] ਦੂਸਰੇ ਪਾਸੇ ਲੜਕੀ ਦੀ ਮਾਂ ਨੇ ਵੀ ਪੁਲਿਸ 'ਚ ਸ਼ਿਕਾਇਤ ਦਿੱਤੀ ਹੈ ਕਿ ਲੜਕੀ ਆਪਣੇ ਨਸ਼ਾ ਸਮੱਗਲਰ ਪ੍ਰੇਮੀ ਨਾਲ ਫ਼ਰਾਰ ਹੋਈ ਹੈ। ਉਹ ਉਸ ਨੂੰ ਨਸ਼ੇ ਦੀ ਡੋਜ਼ ਦੇ ਕੇ ਨਸ਼ਾ ਵਿਕਾ ਰਹੇ ਹਨ। ਉਸ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਕੇ ਨਸ਼ੇ ਦਾ ਨੈੱਟਵਰਕ ਚਲਾ ਰਹੇ ਹਨ। ਇਨ੍ਹਾਂ ਦੋਵਾਂ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਵੀ ਸ਼ਸ਼ੋਪੰਜ 'ਚ ਹੈ। ਇਸ ਮਾਮਲੇ 'ਚ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਵੱਡਾ ਕਦਮ ਚੁੱਕਣ ਦੀ ਤਾਕ 'ਚ ਹੈ। [caption id="attachment_340768" align="aligncenter" width="300"]Amritsar: chains with drug addict Girl Arriving police station , blame harassing mother-sister ਜ਼ੰਜੀਰਾਂ ਨਾਲ ਬੰਨੀ ਨਸ਼ੇ ਦੀ ਆਦੀ ਕੁੜੀ ਘਰੋਂ ਫ਼ਰਾਰ ਹੋ ਕੇ ਪੁੱਜੀ ਥਾਣੇ , ਮਾਂ -ਭੈਣ 'ਤੇ ਤੰਗ ਕਰਨ ਦਾ ਲਾਇਆ ਦੋਸ਼[/caption] ਦਰਅਸਲ 'ਚ ਹੈਰੋਇਨ ਦੇ ਨਸ਼ੇ ਨੇ ਕੁੜੀ ਦੀ ਜ਼ਿੰਦਗੀ ਨਰਕ ਜਿਹੀ ਬਣਾ ਦਿੱਤੀ ਹੈ। ਇਹ 24 ਸਾਲਾ ਕੁੜੀ ਨਸ਼ਾਖੋਰੀ ਦੀ ਲ਼ਤ ਪੂਰੀ ਨਾ ਹੋਣ ਕਾਰਨ ਬਹੁਤ ਰੌਲਾ ਪਾਉਂਦੀ ਹੈ। ਜਿਸ ਤੋਂ ਬਾਅਦ ਮਾਂ ਨੇ ਕਲੇਜੇ ‘ਤੇ ਪੱਥਰ ਰੱਖ ਕੇ ਉਸ ਨੂੰ ਸੰਗਲ ਨਾਲ ਬੰਨ੍ਹ ਦਿੱਤਾ ਤਾਂ ਜੋ ਉਹ ਨਸ਼ਾ ਨਾ ਕਰ ਸਕੇ। ਇਹ ਕੁੜੀ ਛੇ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ। [caption id="attachment_340767" align="aligncenter" width="300"]Amritsar: chains with drug addict Girl Arriving police station , blame harassing mother-sister ਜ਼ੰਜੀਰਾਂ ਨਾਲ ਬੰਨੀ ਨਸ਼ੇ ਦੀ ਆਦੀ ਕੁੜੀ ਘਰੋਂ ਫ਼ਰਾਰ ਹੋ ਕੇ ਪੁੱਜੀ ਥਾਣੇ , ਮਾਂ -ਭੈਣ 'ਤੇ ਤੰਗ ਕਰਨ ਦਾ ਲਾਇਆ ਦੋਸ਼[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੈਪਟਨ ਸਾਹਿਬ ! ਪੰਜਾਬ ‘ਚ ਵਿਗੜੀ ਕਾਨੂੰਨ ਵਿਵਸਥਾ ,ਪ੍ਰਵਾਸੀ ਮਜ਼ਦੂਰ ਦੇ ਬੱਚੇ ਦੀ ਹੱਤਿਆ ਜ਼ਿਕਰਯੋਗ ਹੈ ਕਿ ਇਹ ਕੁੜੀ 8-9 ਸਾਲ ਪਹਿਲਾਂ ਚੰਡੀਗੜ੍ਹ ਦੇ ਬਿਊਟੀ ਪਾਰਲਰ ਵਿਚ ਕੰਮ ਕਰਦੀ ਸੀ। ਉਥੇ ਕੁਝ ਹੋਰ ਕੁੜੀਆਂ ਹੈਰੋਇਨ ਦਾ ਨਸ਼ਾ ਕਰਦੀਆਂ ਸਨ। ਇਸ ਦੌਰਾਨ ਉਨ੍ਹਾਂ ਨੇ ਇਸ ਨੂੰ ਵੀ ਨਸ਼ੇ ਦੀ ਭੈੜੀ ਲ਼ਤ ਲਗਾ ਦਿੱਤੀ ਸੀ। ਚੰਡੀਗੜ੍ਹ ਵਿਚ ਬਿਊਟੀਸ਼ੀਅਨ ਦਾ ਕੰਮ ਕਰਦਿਆਂ ਕੁੜੀ ਨੂੰ ਪਿਆਰ ਹੋਇਆ ਅਤੇ ਫਿਰ ਵਿਆਹ। ਪਤੀ ਨੇ ਨਸ਼ੇ ਦਾ ਆਦੀ ਬਣਾ ਦਿੱਤਾ ਅਤੇ ਬਾਅਦ ਵਿਚ ਤਲਾਕ ਦੇ ਦਿੱਤਾ। ਹੁਣ ਇਹ ਕੁੜੀ ਵੀ ਨਸ਼ੇ ਲੈਣ ਲੱਗ ਪਈ ਹੈ। ਜਿਸ ਮਗਰੋਂ ਵਿਧਵਾ ਮਾਂ ਆਪਣੀ ਲੜਕੀ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਸਥਿਤ ਲਾਲ ਕੁਆਰਟਰ 'ਚ ਲੈ ਆਈ ਅਤੇ ਇਕੱਠੇ ਰਹਿਣ ਲੱਗੇ।ਜਦੋਂ ਮਾਂ ਨੂੰ ਆਪਣੀ ਲੜਕੀ ਬਾਰੇ ਪਤਾ ਲੱਗਾ ਤਾਂ ਉਸਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ਲੈ ਕੇ ਗਈ। ਜਿਥੇ ਇਲਾਜ ਤਾਂ ਹੋਇਆ ਪਰ ਬਾਅਦ ਵਿਚ ਫਿਰ ਨਸ਼ਾ ਕਰਨ ਲੱਗੀ। ਜਿਸ ਕਰਕੇ ਕੁੜੀ ਨੂੰ ਨਸ਼ੇ ਕਾਰਨ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ ਗਿਆ ਸੀ। -PTCNews


Top News view more...

Latest News view more...