ਪੁਲਿਸ ਮੁਲਾਜ਼ਮ ਅਕਸਰ ਕਰਦਾ ਸੀ ਅਜਿਹੇ ਗ਼ਲਤ ਕੰਮ ,ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ
ਪੁਲਿਸ ਮੁਲਾਜ਼ਮ ਅਕਸਰ ਕਰਦਾ ਸੀ ਅਜਿਹੇ ਗ਼ਲਤ ਕੰਮ ,ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ:ਅੰਮ੍ਰਿਤਸਰ : ਅੰਮ੍ਰਿਤਸਰ 'ਚ ਇੱਕ ਪੁਲਿਸ ਮੁਲਾਜ਼ਮ ਦਾ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ ,ਜਿਸ ਨੇ ਪੂਰੇ ਪੁਲਿਸ ਵਿਭਾਗ ਨੂੰ ਸ਼ਰਮਸਾਰ ਕਰ ਦਿੱਤਾ ਹੈ। [caption id="attachment_272105" align="aligncenter" width="300"] ਪੁਲਿਸ ਮੁਲਾਜ਼ਮ ਅਕਸਰ ਕਰਦਾ ਸੀ ਅਜਿਹੇ ਗ਼ਲਤ ਕੰਮ ,ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ[/caption] ਦਰਅਸਲ 'ਚ ਅੰਮ੍ਰਿਤਸਰ ਦੇ ਇਲਾਕੇ ਨਿਊ ਤਹਿਸਲਪੁਰਾ 'ਚ ਲੋਕਾਂ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਬੱਕਰੀਆਂ ਚੋਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।ਇਹ ਪੁਲਿਸ ਮੁਲਾਜ਼ਮ ਅਕਸਰ ਹੀ ਬੱਕਰੀ ਚੋਰੀ ਕਰਦਾ ਸੀ ਅਤੇ ਉਸ ਨੂੰ ਵੇਚ ਦਿੰਦਾ ਸੀ। [caption id="attachment_272104" align="aligncenter" width="300"] ਪੁਲਿਸ ਮੁਲਾਜ਼ਮ ਅਕਸਰ ਕਰਦਾ ਸੀ ਅਜਿਹੇ ਗ਼ਲਤ ਕੰਮ ,ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ[/caption] ਜਦੋਂ ਉਕਤ ਪੁਲਿਸ ਮੁਲਾਜ਼ਮ ਬੱਕਰੀਆਂ ਚੋਰੀ ਕਰਨ ਲਈ ਗਿਆ ਤਾਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ।ਜਿਸ ਤੋਂ ਬਾਅਦ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।ਓਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਪੁਲਿਸ ਵਾਲਾ ਪੰਜਾਬ ਪੁਲਿਸ 'ਚ ਹੈਡ ਕਾਂਸਟੇਬਲ ਹੈ। [caption id="attachment_272106" align="aligncenter" width="300"] ਪੁਲਿਸ ਮੁਲਾਜ਼ਮ ਅਕਸਰ ਕਰਦਾ ਸੀ ਅਜਿਹੇ ਗ਼ਲਤ ਕੰਮ ,ਲੋਕਾਂ ਨੇ ਰੰਗੇ ਹੱਥੀਂ ਕੀਤਾ ਕਾਬੂ[/caption] ਇਸ ਦੌਰਾਨ ਪੀੜਤ ਜੱਸਾ ਸਿੰਘ ਨੇ ਦੱਸਿਆ ਹੈ ਕਿ ਇਹ ਹੈਡ ਕਾਂਸਟੇਬਲ ਅਕਸਰ ਬੱਕਰੀਆਂ ਚੋਰੀ ਕਰਦਾ ਸੀ ਅਤੇ ਇਸ ਨੂੰ ਫੜਨ ਲਈ ਉਨ੍ਹਾਂ ਵਲੋਂ ਨਾਕਾ ਲਗਾਇਆ ਗਿਆ ਸੀ।ਇਸ ਮਾਮਲੇ 'ਚ ਪੁਲਿਸ ਨੇ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਹੈਡ ਕਾਂਸਟੇਬਲ ਸਰਬਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। -PTCNews