ਹਾਦਸੇ/ਜੁਰਮ

ਅੰਮ੍ਰਿਤਸਰ: ਨਸ਼ਾ ਵੇਚਣ ਆਏ ਨੌਜਵਾਨਾਂ ਦਾ ਪਿੰਡ ਵਾਸੀਆਂ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ

By Jashan A -- July 29, 2019 12:07 pm -- Updated:Feb 15, 2021

ਅੰਮ੍ਰਿਤਸਰ: ਨਸ਼ਾ ਵੇਚਣ ਆਏ ਨੌਜਵਾਨਾਂ ਦਾ ਪਿੰਡ ਵਾਸੀਆਂ ਨੇ ਚਾੜ੍ਹਿਆ ਕੁਟਾਪਾ, ਦੇਖੋ ਤਸਵੀਰਾਂ,ਅੰਮ੍ਰਿਤਸਰ: ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਲਗਾਤਾਰ ਵਗ ਰਿਹਾ ਹੈ। ਜਿਸ 'ਚ ਆਏ ਦਿਨ ਪੰਜਾਬ ਦੀ ਜਵਾਨੀ ਡੁੱਬ ਰਹੀ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ 'ਚ ਨਸ਼ਿਆਂ ਦੀ ਆਮਦ ਨੂੰ ਵਧਾਇਆ ਜਾ ਰਿਹਾ ਹੈ, ਜਿਨ੍ਹਾਂ 'ਤੇ ਪੁਲਿਸ ਨਕੇਲ ਕਸਣ ਲਈ ਅਸਮਰਥ ਹੋ ਰਹੀ ਹੈ।

ਪਰ ਪੰਜਾਬ ਦੇ ਕੁਝ ਪਿੰਡਾਂ ਵੱਲੋਂ ਨਸ਼ਾ ਖਤਮ ਕਰਨ ਲਈ ਆਪ ਅੱਗੇ ਆਇਆ ਜਾ ਰਿਹਾ ਹੈ ਅਤੇ ਨਸ਼ਾ ਵੇਚਣ ਤੇ ਖਰੀਦਣ ਵਾਲਿਆਂ 'ਤੇ ਨਕੇਲ ਕਸੀ ਜਾ ਰਹੀ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਅੰਮ੍ਰਿਤਸਰ ਦੇ ਪਿੰਡ ਚਾਟੀਵਿੰਡ ਤੋਂ ਸਾਹਮਣੇ ਆਇਆ ਹੈ, ਜਿਥੇ ਕੁਝ ਨਸ਼ਾ ਵੇਚਣ ਆਏ ਨੌਜਵਾਨਾਂ ਦਾ ਪਿੰਡ ਵਾਸੀਆਂ ਨੇ ਜੰਮ ਕੇ ਕੁਟਾਪਾ ਚਾੜਿਆ।

ਹੋਰ ਪੜ੍ਹੋ: ਨਸ਼ੇ 'ਚ ਧੁੱਤ ਨੌਜਵਾਨਾਂ ਨੇ ਪਹਿਲਾਂ ਨਾਬਾਲਗਾ ਨਾਲ ਕੀਤਾ ਜਬਰ-ਜਨਾਹ, ਫਿਰ ਬੇਹੋਸ਼ ਪੀੜਤਾ ਨੂੰ ਸੜਕ 'ਤੇ ਸੁੱਟ ਕੀਤਾ ਅਜਿਹਾ ਕੰਮ!!

ਮਿਲੀ ਜਾਣਕਾਰੀ ਮੁਤਾਬਕ ਕੁਝ ਨੌਜਵਾਨ ਨਸ਼ਾ ਖਰੀਦਣ ਤੇ ਕੁਝ ਵੇਚਣ ਲਈ ਆਏ ਸਨ, ਜਿਵੇ ਹੀ ਪਿੰਡ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਸਾਰੇ ਜਵਾਨਾਂ ਨੂੰ ਦਬੋਚ ਕੇ ਕੁਟਾਪਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿੰਡ ਵਾਸੀ ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਉਹਨਾਂ ਦੀ ਕੁੱਟਮਾਰ ਕਰ ਰਹੇ ਹਨ। ਪਿੰਡ ਵਾਸੀਆਂ ਮੁਤਾਬਕ ਪਿਛਲੇ ਕਾਫੀ ਸਮੇਂ ਤੋਂ ਪਿੰਡ 'ਚ ਨਸ਼ੇ ਦੀ ਸਪਲਾਈ ਹੋ ਰਹੀ ਹੈ ਤੇ ਉਹ ਪਿੰਡ 'ਚ ਨਸ਼ਾ ਖਤਮ ਕਰਨ ਦੇ ਰਾਹ 'ਤੇ ਚਲੇ ਹੋਏ ਹਨ।

-PTC News