Mon, May 20, 2024
Whatsapp

ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦੇ ਵੰਸ਼ਜ਼ਾਂ ਨੂੰ ਭੇਜੀ 4 ਮਹੀਨੇ ਦੀ ਸਹਾਇਤਾ ਰਾਸ਼ੀ

Written by  Jashan A -- November 05th 2019 11:22 AM
ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦੇ ਵੰਸ਼ਜ਼ਾਂ ਨੂੰ ਭੇਜੀ 4 ਮਹੀਨੇ ਦੀ ਸਹਾਇਤਾ ਰਾਸ਼ੀ

ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦੇ ਵੰਸ਼ਜ਼ਾਂ ਨੂੰ ਭੇਜੀ 4 ਮਹੀਨੇ ਦੀ ਸਹਾਇਤਾ ਰਾਸ਼ੀ

ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦੇ ਵੰਸ਼ਜ਼ਾਂ ਨੂੰ ਭੇਜੀ 4 ਮਹੀਨੇ ਦੀ ਸਹਾਇਤਾ ਰਾਸ਼ੀ,ਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਕਮੇਟੀ ਵੱਲੋਂ ਜਥੇ ਦੇ ਆਗੂਆਂ ਰਾਹੀਂ ਭਾਈ ਮਰਦਾਨਾ ਜੀ ਦੇ ਵੰਸ਼ਜ਼ਾਂ ਨੂੰ ਪ੍ਰਵਾਨਤ ਮਹੀਨਾਵਾਰ ਸਹਾਇਤਾ ਰਾਸ਼ੀ ਭੇਜੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਭਾਈ ਮਰਦਾਨਾ ਜੀ ਦੇ ਵੰਸ਼ਜ਼ ਜੋ ਕੀਰਤਨ ਕਲਾ ਨਾਲ ਅੱਜ ਵੀ ਜੁੜੇ ਹੋਏ ਹਨ, ਨੂੰ ਜੁਲਾਈ ਮਹੀਨੇ ਤੋਂ 21 ਹਜ਼ਾਰ ਰੁਪਏ ਮਹੀਨਾ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਸੀ। ਪਹਿਲੇ ਮਹੀਨੇ ਦੀ ਸਹਾਇਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਬੰਧਤਾਂ ਨੂੰ ਪਾਕਿਸਤਾਨ ਵਿਖੇ ਖੁਦ ਪ੍ਰਦਾਨ ਕੀਤੀ ਸੀ। ਉਨ੍ਹਾਂ ਦੱਸਿਆ ਕਿ ਹੁਣ ਪਾਕਿਸਤਾਨ ਭੇਜੇ ਗਏ ਜਥੇ ਦੇ ਆਗੂਆਂ ਰਾਹੀਂ ਅਗਸਤ ਤੋਂ ਨਵੰਬਰ 2019 ਤੱਕ ਚਾਰ ਮਹੀਨੇ ਦੀ ਸਹਾਇਤਾ ਰਾਸ਼ੀ ਭਾਰਤੀ ਕਰੰਸੀ ਦੇ 84 ਹਜ਼ਾਰ ਰੁਪਏ ਭੇਜੇ ਗਏ ਹਨ। ਹੋਰ ਪੜ੍ਹੋ: ਫਿਲਮ ਦੇ ਪੋਸਟਰ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦਾ ਸ਼੍ਰੋਮਣੀ ਕਮੇਟੀ ਵੱਲੋਂ ਨੋਟਿਸ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਮਰਦਾਨਾ ਜੀ ਦੇ ਵੰਸ਼ਜ਼ ਭਾਈ ਸਰਫਰਾਜ਼ ਅਤੇ ਉਨ੍ਹਾਂ ਦੇ ਜਥੇ ਨੂੰ ਹਰ ਮਹੀਨੇ ਦੇਣ ਦੀ ਪ੍ਰਵਾਨਗੀ ਹੋਈ ਹੈ। ਉਨ੍ਹਾਂ ਨੂੰ ਇਹ ਰਾਸ਼ੀ ਸਮੇਂ ਸਮੇਂ ਭੇਜੀ ਜਾਇਆ ਕਰੇਗੀ। -PTC News


Top News view more...

Latest News view more...

LIVE CHANNELS
LIVE CHANNELS