ਅੰਮ੍ਰਿਤਸਰ ਰੇਲ ਹਾਦਸੇ ਤੋਂ ਨਹੀਂ ਲਿਆ ਨਵਜੋਤ ਸਿੱਧੂ ਨੇ ਸਬਕ! ਮੁੜ ਰੇਲਵੇ ਲਾਈਨ ਨੇੜੇ ਹੋਇਆ ਸਮਾਗਮ, ਦੇਖੋ ਤਸਵੀਰਾਂ

asr
ਅੰਮ੍ਰਿਤਸਰ ਰੇਲ ਹਾਦਸੇ ਤੋਂ ਨਹੀਂ ਲਿਆ ਨਵਜੋਤ ਸਿੱਧੂ ਨੇ ਸਬਕ! ਮੁੜ ਰੇਲਵੇ ਲਾਈਨ ਨੇੜੇ ਹੋਇਆ ਸਮਾਗਮ, ਦੇਖੋ ਤਸਵੀਰਾਂ

ਅੰਮ੍ਰਿਤਸਰ ਰੇਲ ਹਾਦਸੇ ਤੋਂ ਨਹੀਂ ਲਿਆ ਨਵਜੋਤ ਸਿੱਧੂ ਨੇ ਸਬਕ! ਮੁੜ ਰੇਲਵੇ ਲਾਈਨ ਨੇੜੇ ਹੋਇਆ ਸਮਾਗਮ, ਦੇਖੋ ਤਸਵੀਰਾਂ,ਸ੍ਰੀ ਅੰਮ੍ਰਿਤਸਰ ਸਾਹਿਬ: ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਵਾਪਰੇ ਰੇਲ ਹਾਦਸੇ ਨੇ ਦੇਸ਼ ਭਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਹਾਦਸੇ ‘ਚ 60 ਦੇ ਕਰੀਬ ਲੋਕਾਂ ਦੀ ਮੌਤ ਅਤੇ ਕਈ ਗੰਭੀਰ ਜ਼ਖਮੀ ਹੋ ਗਏ ਸਨ। ਪਰ ਸ਼ਾਇਦ ਉਸ ਹਾਦਸੇ ਤੋਂ ਨਾ ਤਾਂ ਪ੍ਰਸ਼ਾਸਨ ਨੇ ਕੋਈ ਸਬਕ ਲਿਆ ਤੇ ਨਾ ਹੀ ਸਿਆਸੀ ਆਗੂਆਂ ਨੇ।

asr
ਅੰਮ੍ਰਿਤਸਰ ਰੇਲ ਹਾਦਸੇ ਤੋਂ ਨਹੀਂ ਲਿਆ ਨਵਜੋਤ ਸਿੱਧੂ ਨੇ ਸਬਕ! ਮੁੜ ਰੇਲਵੇ ਲਾਈਨ ਨੇੜੇ ਹੋਇਆ ਸਮਾਗਮ, ਦੇਖੋ ਤਸਵੀਰਾਂ

ਮਿਲੀ ਜਾਣਕਾਰੀ ਮੁਤਾਬਕ ਅੱਜ ਵੀ ਅੰਮ੍ਰਿਤਸਰ ਵਿਖੇ ਰੇਲਵੇ ਲਾਈਨਾਂ ਤੋਂ ਕੁਝ ਹੀ ਮੀਟਰ ਦੀ ਦੂਰੀ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਮਾਗਮ ਚੱਲ ਰਿਹਾ ਹੈ।

asr
ਅੰਮ੍ਰਿਤਸਰ ਰੇਲ ਹਾਦਸੇ ਤੋਂ ਨਹੀਂ ਲਿਆ ਨਵਜੋਤ ਸਿੱਧੂ ਨੇ ਸਬਕ! ਮੁੜ ਰੇਲਵੇ ਲਾਈਨ ਨੇੜੇ ਹੋਇਆ ਸਮਾਗਮ, ਦੇਖੋ ਤਸਵੀਰਾਂ

ਸਿਰਫ ਸਿੱਧੂ ਹੀ ਨਹੀਂ, ਉਨ੍ਹਾਂ ਨਾਲ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕੈਬਨਿਟ ਮੰਤਰੀ ਓ. ਪੀ. ਸੋਨੀ, ਰਾਜ ਕੁਮਾਰ ਵੇਰਕਾ, ਵਿਧਾਇਕ ਇੰਦਰਬੀਰ ਬੁਲਾਰੀਆ ਤੋਂ ਇਲਾਵਾ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਹਾਜ਼ਰ ਹਨ ਪਰ ਸ਼ਾਇਦ ਕਿਸੇ ਨੇ ਵੀ ਅਜਿਹੀ ਖਤਰਨਾਕ ਥਾਂ ‘ਤੇ ਸਮਾਗਮ ਕਰਵਾਏ ਜਾਣ ‘ਤੇ ਇਤਰਾਜ਼ ਨਹੀਂ ਜਤਾਇਆ।

asr
ਅੰਮ੍ਰਿਤਸਰ ਰੇਲ ਹਾਦਸੇ ਤੋਂ ਨਹੀਂ ਲਿਆ ਨਵਜੋਤ ਸਿੱਧੂ ਨੇ ਸਬਕ! ਮੁੜ ਰੇਲਵੇ ਲਾਈਨ ਨੇੜੇ ਹੋਇਆ ਸਮਾਗਮ, ਦੇਖੋ ਤਸਵੀਰਾਂ

ਦੱਸ ਦੇਈਏ ਕਿ ਦੁਸਹਿਰੇ ਵਾਲੇ ਦਿਨ ਜਦੋਂ ਟਰੇਨ ਹਾਦਸਾ ਵਾਪਰਿਆ ਸੀ। ਉਦੋਂ ਵੀ ਰੇਲਵੇ ਲਾਇਨਾਂ ਦੇ ਕੋਲ ਹੀ ਰਾਵਨ ਦਹਿਨ ਦਾ ਪ੍ਰੋਗਰਾਮ ਚੱਲ ਰਿਹਾ ਸੀ। ਉਸ ਸਮਾਗਮ ‘ਚ ਵੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਹੀ ਮੁੱਖ ਮਹਿਮਾਨ ਸਨ ਤੇ ਅੱਜ ਵੀ ਨਵਜੋਤ ਸਿੱਧੂ ਇਸ ਪ੍ਰੋਗਰਾਮ ‘ਚ ਸ਼ਾਮਲ ਹਨ।

-PTC News