Fri, Apr 26, 2024
Whatsapp

ਅੰਮ੍ਰਿਤਸਰ : ਮਾਧੋਪੁਰ 'ਚ 16 ਕਿੱਲੋ ਹੈਰੋਇਨ ਬਰਾਮਦ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

Written by  Shanker Badra -- August 26th 2021 12:33 PM
ਅੰਮ੍ਰਿਤਸਰ : ਮਾਧੋਪੁਰ 'ਚ 16 ਕਿੱਲੋ ਹੈਰੋਇਨ ਬਰਾਮਦ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਅੰਮ੍ਰਿਤਸਰ : ਮਾਧੋਪੁਰ 'ਚ 16 ਕਿੱਲੋ ਹੈਰੋਇਨ ਬਰਾਮਦ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਅਜਨਾਲਾ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਠਾਨਕੋਟ ਜੰਮੂ ਬਾਰਡਰ ਉੱਤੇ ਮਾਧੋਪੁਰ ਇਲਾਕੇ ਵਿੱਚ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਕੇ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਫੜੇ ਗਏ ਸਮੱਗਲਰ ਦੀ ਪਛਾਣ ਅੰਮ੍ਰਿਤਸਰ ਦੇ ਖ਼ਜ਼ਾਨਾ ਵਾਲਾ ਗੇਟ ਵਾਸੀ ਰਣਜੀਤ ਸਿੰਘ ਵਜੋਂ ਹੋਈ ਹੈ। ਜਿਸ ਖ਼ਿਲਾਫ਼ ਥਾਣਾ ਕੱਥੂਨੰਗਲ 'ਚ ਮੁਕੱਦਮਾ ਦਰਜ਼ ਕੀਤਾ ਗਿਆ ਸੀ। [caption id="attachment_527246" align="aligncenter" width="300"] ਅੰਮ੍ਰਿਤਸਰ : ਮਾਧੋਪੁਰ 'ਚ 16 ਕਿੱਲੋ ਹੈਰੋਇਨ ਬਰਾਮਦ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ[/caption] ਪੜ੍ਹੋ ਹੋਰ ਖ਼ਬਰਾਂ : ਕਾਬੁਲ ਹਵਾਈ ਅੱਡੇ 'ਤੇ 3000 ਰੁਪਏ 'ਚ ਮਿਲ ਰਹੀ ਹੈ ਪਾਣੀ ਦੀ ਬੋਤਲ , 7500 ਰੁਪਏ 'ਚ ਚਾਵਲ ਦੀ ਪਲੇਟ ਰਣਜੀਤ ਸਿੰਘ ਇਹ ਖੇਪ ਜੰਮੂ ਕਸ਼ਮੀਰ ਦੇ ਕਿਸੇ ਸਮੱਗਲਰ ਕੋਲੋਂ ਲੈ ਕੇ ਅੰਮ੍ਰਿਤਸਰ ਵਾਪਸ ਆ ਰਿਹਾ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੁਝ ਹੋਰ ਸਮੱਗਲਰ ਗ੍ਰਿਫਤਾਰ ਕੀਤੇ ਜਾਣਗੇ। [caption id="attachment_527247" align="aligncenter" width="300"] ਅੰਮ੍ਰਿਤਸਰ : ਮਾਧੋਪੁਰ 'ਚ 16 ਕਿੱਲੋ ਹੈਰੋਇਨ ਬਰਾਮਦ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ[/caption] ਇਸ ਸਬੰਧੀ ਪੰਜਾਬ ਦੇ ਡੀ.ਜੀ.ਪੀ.ਦਿਨਕਰ ਗੁਪਤਾ ਵਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਕ ਵਿਅਕਤੀ ਵਲੋਂ ਜੰਮੂ-ਕਸ਼ਮੀਰ ਤੋਂ ਇਹ ਹੈਰੋਇਨ ਦੀ ਖੇਪ ਲਿਆਂਦੀ ਜਾ ਰਹੀ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਖੇਪ ਲਿਆਉਣ ਵਾਲੇਮੁਲਜ਼ਮ ਦੀ ਪੈੜ ਨੱਪੀ ਤੇ ਮਾਧੋਪੁਰ ਤੋਂ ਗ੍ਰਿਫਤਾਰ ਕਰਕੇ ਹੈਰੋਇਨ ਬਰਾਮਦ ਕੀਤੀ। [caption id="attachment_527244" align="aligncenter" width="300"] ਅੰਮ੍ਰਿਤਸਰ : ਮਾਧੋਪੁਰ 'ਚ 16 ਕਿੱਲੋ ਹੈਰੋਇਨ ਬਰਾਮਦ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ[/caption] ਪੜ੍ਹੋ ਹੋਰ ਖ਼ਬਰਾਂ : ਸਰਕਾਰੀ ਬੈਂਕ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ , ਫੈਮਿਲੀ ਪੈਨਸ਼ਨ ਵਧੀ ਦੱਸ ਦੇਈਏ ਕਿ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵਲੋਂ 7 ਦਿਨਾਂ ਦੇ ਅੰਦਰ 57 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ 9 ਅੱਜ ਦੀ ਹੈਰੋਇਨ ਬਰਾਮਦਗੀ ਤੋਂ ਪਹਿਲਾਂ 21 ਅਗਸਤ ਨੂੰ ਤੜਕਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਅਜਨਾਲਾ ਦੀ ਪੰਜਗਰਾਈਆਂ ਪੋਸਟ ਤੋਂ 40 ਕਿੱਲੋ ਤੋਂ ਵਧੇਰੇ ਹੈਰੋਇਨ ਬਰਾਮਦ ਕੀਤੀ ਗਈ ਸੀ। -PTCNews


Top News view more...

Latest News view more...