ਜਾਰਜ ਫਲੋਈਡ ਦੇ ਹਾਦਸੇ ਤੋਂ ਬਾਅਦ ਪੁਲਿਸ ਦੇ ਹੱਥੇ ਚੜਿਆ ਇਕ ਹੋਰ Black man
ਅਮਰੀਕਾ ਦੇ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ (Philadelphia) ਫਿਲਾਡੇਲਫੀਆ ’ਚ ਪੁਲਸ ਵੱਲੋਂ 27 ਸਾਲਾਂ ਇਕ Black Man ਨੂੰ ਗੋਲੀ ਮਾਰ ਦਿੱਤੀ ਗਈ ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮਾਰੇ ਗਏ ਵਿਅਕਤੀ ਦੇ ਹੱਥ ’ਚ ਚਾਕੂ ਸੀ ਅਤੇ ਪੁਲਸ ਵਲ ਵਧ ਰਿਹਾ ਸੀ। ਜਿਸ ਤੋਂ ਬਾਅਦ ਮਾਹੌਲ ਹਿੰਸਕ ਹੋ ਗਿਆ। ਇਸ ਮਾਹੌਲ 'ਚ 30 ਅਧਿਕਾਰੀਆਂ ਵੀ ਜ਼ਖਮੀ ਹੋ ਗਏ ਹਨ ਅਤੇ ਨਾਲ ਹੀ ਕਈ ਲੋਕਾਂ ਨੂੰ ਗਿ੍ਰਫਤਾਰ ਵੀ ਕਰ ਲਿਆ ਗਿਆ । ਬੁਲਾਰਨ ਤਾਨਿਆ ਲਿਟਿਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਦੇ ਹੱਥ ’ਚ ਹਥਿਆਰ ਲੈਕੇ ਘੁੰਮ ਰਿਹਾ ਹੈ। ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਨ ਦੇ ਚਲਦਿਆਂ ਇਹ ਘਟਨਾ ਵਾਪਰੀ। ਬੁਲਾਰਨ ਨੇ ਦੱਸਿਆ ਕਿ ਅਧਿਕਾਰੀਆਂ ਨੇ ਵਾਲੇਸ ਨੂੰ ਚਾਕੂ ਸੁੱਟਣ ਨੂੰ ਕਿਹਾ ਪਰ ਉਹ ਉਨ੍ਹਾਂ ਵੱਲ ਵੱਧਦਾ ਰਿਹਾ। ਦੋਵਾਂ ਅਧਿਕਾਰੀਆਂ ਨੇ ਕਈ ਵਾਰ ਗੋਲੀਆਂ ਚਲਾਈਆਂ। ਫਿਲਾਡੇਲਫੀਆ ਇਨਕਵਾਇਰਰ ਨੇ ਖਬਰ ਦਿੱਤੀ ਸੀ ਕਿ ਘਟਨਾ ਦੇ ਵਿਰੋਧ ’ਚ ਸੋਮਵਾਰ ਰਾਤ ਅਤੇ ਮੰਗਲਵਾਰ ਤੜਕੇ ਸੈਂਕੜੇ ਲੋਕ ਸੜਕਾਂ ’ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਗੱਲਬਾਤ ਇਕ ਸਮੇਂ ਹਿੰਸਕ ਹੋ ਗਈ ਸੀ। ਪੁਲਸ ਦੀਆਂ ਗੱਡੀਆਂ ਨੂੰ ਅੱਗ ਲੱਗਾ ਦਿੱਤੀ ਗਈ। ਉੱਥੇ ਪੁਲਸ ਭੀੜ ਨੂੰ ਕਟੰਰੋਲ ਕਰਨ ਲਈ ਜੂਝਦੀ ਰਹੀ। ਇਸੇ ਤਰ੍ਹਾਂ ਮਾਹੌਲ ਗਰਮਾਉਂਦਾ ਰਿਹਾ। ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਅਮਰੀਕਾ ਦੇ ਮਿਨੇਸੋਟਾ ਵਿੱਚ 46 ਸਾਲਾ ਜਾਰਜ ਫਲਾਇਡ ਦੀ ਪੁਲਿਸ ਹੱਥੋਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਰੋਸ ਪ੍ਰਦਰਸ਼ਨਾਂ ਦੀ ਲਹਿਰ ਫੈਲ ਗਈ। ਲੋਕ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ 25 ਮਈ ਨੂੰ ਅਮਰੀਕਾ ਦੇ ਮਿਨੀਆਪੋਲਿਸ ਵਿੱਚ ਸ਼ੁਰੂ ਹੋਇਆ ਸੀ। ਅਜਿਹੀਆਂ ਘਟਨਾਵਾਂ ਨੂੰ ਨਸਲ ਭੇਦੀ ਦੱਸਿਆ ਜਾਂਦਾ ਹੈ। George Floyd'