ਟਿਕਰੀ ਬਾਰਡਰ ਉੱਤੇ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਮੌਤ
ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ 7 ਮਹੀਨਿਆਂ ਤੋਂ ਵੀ ਵਧੇਰੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਡਟੇ ਹੋਏ ਹਨ। ਇਸ ਸੰਘਰਸ਼ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਸੰਘਰਸ਼ ਵਿਚ ਹੁਣ ਇਕ ਹੋਰ ਕਿਸਾਨ ਦੀ ਮੌਤ ਦੀ ਖਬਰ ਆਈ ਹੈ।
ਪੜੋ ਹੋਰ ਖਬਰਾਂ: ਮੁੜ ਨੰਦੇੜ ਸਾਹਿਬ ਤੱਕ ਪੁੱਜੇਗੀ ਏਅਰ ਇੰਡੀਆ, 1 ਅਗਸਤ ਤੋਂ ਬੁੱਕ ਕਰਵਾ ਸਕੋਗੇ ਟਿਕਟ
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਸੁਖਵਿੰਦਰ ਦੇ ਰੂਪ ਵਿਚ ਹੋਈ ਹੈ। ਸੁਖਵਿੰਦਰ ਸਿੰਘ ਬੀਤੇ ਲੰਬੇ ਸਮੇਂ ਤੋਂ ਇਸ ਸੰਘਰਸ਼ ਵਿਚ ਮੌਜੂਦ ਸੀ। ਉਸ ਦੀ ਮੌਤ ਅਚਾਨਕ ਤਬੀਅਤ ਖਬਾਰ ਹੋਣ ਕਾਰਨ ਦੱਸੀ ਜਾ ਰਹੀ ਹੈ।
ਪੜੋ ਹੋਰ ਖਬਰਾਂ: ਪੈਨਸ਼ਨਰ ਦੀ ਮੌਤ ਤੋਂ ਬਾਅਦ ਹੁਣ ਪਰਿਵਾਰ ਨੂੰ ਪੈਨਸ਼ਨ ਲੈਣ ‘ਚ ਨਹੀਂ ਹੋਵੇਗੀ ਕੋਈ ਦਿੱਕਤ
ਇੱਥੇ ਦੱਸਣਾ ਬਣਦਾ ਹੈ ਕਿ ਇਸ ਅੰਦੋਲਨ ਵਿਚ ਅਲੱਗ ਅਲੱਗ ਬਾਰਡਰਾਂ ਉੱਤੇ ਹੁਣ ਤੱਕ ਤਕਰੀਬਨ 540 ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਹਾਲ ਵਿਚ ਜਾਨ ਗੁਆਉਣ ਵਾਲੇ ਨੂੰ ਕਿਸਾਨ ਨੇਤਾਵਾਂ ਨੇ ਸ਼ਹੀਦ ਦਾ ਦਰਜਾ ਦੇਣ ਤੇ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਹੈ।
ਪੜੋ ਹੋਰ ਖਬਰਾਂ: ਮਨ ਕੀ ਬਾਤ ’ਚ PM ਮੋਦੀ ਨੇ ਕਿਹਾ-ਮੈਂ ਤੇ ਮੇਰੀ ਮਾਤਾ ਨੇ ਲਵਾ ਲਿਐ ਟੀਕਾ, ਤੁਸੀਂ ਵੀ ਲਵਾਓ
-PTC News