Sun, Jul 13, 2025
Whatsapp

ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ

Reported by:  PTC News Desk  Edited by:  Ravinder Singh -- May 03rd 2022 01:39 PM
ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ

ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ

ਤਰਨਤਾਰਨ : ਪੰਜਾਬ ਵਿੱਚ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸ ਰਹੇ ਹਨ। ਕੁਝ ਨੇ ਨੌਜਵਾਨ ਇਸ ਨਸ਼ੇ ਦੀ ਦੈਂਤ ਦੀ ਭੇਟ ਵੀ ਚੜ੍ਹ ਰਹੇ ਹਨ। ਤਰਨਤਾਰਨ ਦੇ ਪਿੰਡ ਅਲਾਵਲਪੁਰ ਵਿੱਚ ਨਸ਼ਿਆਂ ਦੇ ਦੈਂਤ ਨੇ ਇਕ ਹੋਰ ਜਵਾਨੀ ਨਿਗਲ ਲਈ ਹੈ। ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨਮਾਪਿਆਂ ਦੇ ਇਕਲੌਤੇ ਪੁੱਤ ਤੇ ਤਿੰਨ ਭੈਣਾਂ ਦੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰੁਪਿੰਦਰਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਮਾਪਿਆਂ ਦਾ ਕਹਿਣਾ ਹੈ ਕਿ ਰੁਪਿੰਦਰ ਸਿੰਘ ਨਸ਼ਿਆਂ ਦਾ ਆਦੀ ਸੀ। ਬੀਤੇ ਦਿਨ ਉਸ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਅਤੇ ਉਹ ਘਰੋਂ ਉਸ ਨੂੰ ਮਿਲਣ ਲਈ ਚਲਾ ਗਿਆ ਪਰ ਰਾਤ ਨੂੰ ਘਰ ਵਾਪਸ ਨਹੀਂ ਆਇਆ। ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨਸਵੇਰੇ ਪਤਾ ਲੱਗਿਆ ਕਿ ਉਸ ਦੀ ਲਾਸ਼ ਪੰਡੋਰੀ ਗੋਲਾ ਪਿੰਡ ਦੀ ਗਾਊਸ਼ਾਲਾ ਨਜ਼ਦੀਕ ਖਾਲੀ ਪਲਾਟ ਵਿੱਚ ਪਈ ਹੋਈ ਹੈ। ਉਨ੍ਹਾਂ ਦੱਸਿਆ ਕਿ ਨੇੜੇ ਲੱਗੇ ਕੈਮਰਿਆਂ ਵਿੱਚ ਦੇਖਣ ਉਤੇ ਪਤਾ ਲੱਗਦਾ ਹੈ ਕਿ ਉਹ ਕਿਸੇ ਨੌਜਵਾਨ ਨਾਲ ਮੋਟਰਸਾਈਕਲ ਉਤੇ ਬੈਠ ਕੇ ਆਇਆ ਸੀ। ਕੈਮਰੇ ਤੋਂ ਪਤਾ ਚੱਲਿਆ ਕਿ ਬਾਅਦ ਰੁਪਿੰਦਰ ਨਾਲ ਆਇਆਂ ਵਿਅਕਤੀ ਇਕੱਲਾ ਹੀ ਵਾਪਸ ਆਉਂਦਾ ਹੈ। ਉਨ੍ਹਾਂ ਕਿਹਾ ਕਿ ਰੁਪਿੰਦਰ ਟੀਕੇ ਦੀ ਓਵਰਡੋਜ਼ ਕਾਰਨ ਉਥੇ ਹੀ ਡਿੱਗ ਪਿਆ ਸੀ। ਨਸ਼ੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨਮ੍ਰਿਤਕ ਦੇ ਮਾਪਿਆਂ ਨੇ ਸਰਕਾਰ ਕੋਲੋਂ ਰੁਪਿੰਦਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਉਥੇ ਹੀ ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਨਸ਼ਿਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ੇ ਪਹਿਲਾਂ ਵਾਂਗ ਸ਼ਰੇਆਮ ਵਿਕ ਰਹੇ ਹਨ ਅਤੇ ਰੋਜ਼ਾਨਾ ਮਾਪਿਆਂ ਦੇ ਪੁੱਤ ਮਰ ਰਹੇ ਹਨ। ਪੰਜਾਬ ਵਿੱਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨਾਲ ਪੁਲਿਸ ਦੀ ਕਾਰਗੁਜ਼ਾਰੀ ਉਤੇ ਵੀ ਸਵਾਲੀਆਂ ਨਿਸ਼ਾਨ ਲੱਗ ਰਹੇ ਹਨ। ਇਹ ਵੀ ਪੜ੍ਹੋ : ਮਾਮੂਲੀ ਵਿਵਾਦ ਮਗਰੋਂ ਨੌਜਵਾਨ 'ਤੇ ਚੜ੍ਹਾਈ ਗੱਡੀ, ਪੀਜੀਆਈ 'ਚ ਹੋਈ ਮੌਤ


Top News view more...

Latest News view more...

PTC NETWORK
PTC NETWORK