Sun, Apr 28, 2024
Whatsapp

ਅੰਮ੍ਰਿਤਸਰ ਦੀ ਧੀ ਨੇ ਵਧਾਇਆ ਗੁਰੂ ਨਗਰੀ ਦਾ ਮਾਣ! 

Written by  Joshi -- September 22nd 2017 11:59 AM -- Updated: September 22nd 2017 12:02 PM
ਅੰਮ੍ਰਿਤਸਰ ਦੀ ਧੀ ਨੇ ਵਧਾਇਆ ਗੁਰੂ ਨਗਰੀ ਦਾ ਮਾਣ! 

ਅੰਮ੍ਰਿਤਸਰ ਦੀ ਧੀ ਨੇ ਵਧਾਇਆ ਗੁਰੂ ਨਗਰੀ ਦਾ ਮਾਣ! 

ਅੰਮ੍ਰਿਤਸਰ ਦੀ ਧੀ ਨੇ ਵਧਾਇਆ ਗੁਰੂ ਨਗਰੀ ਦਾ ਮਾਣ! Anupreet kaur Amritsar Pilot ਇੱਕ ਲੜਕੀ ਜਿਸਦਾ ਘਰ ਏਅਰਪੋਰਟ ਦੇ ਕੋਲ ਹੋਵੇ ਅਤੇ ਉਹ ਉਡਦੇ ਜਹਾਜਾਂ ਨੂੰ ਦੇਖਦੀ ਹੋਵੇ ਤੇ ਸੋਚੇ ਕਿ ਇੱਕ ਦਿਨ ਉਹ ਵੀ ਜਹਾਜ਼ ਉਡਾਵੇਗੀ। ਸੋਚਣ ਨੂੰ ਚਾਹੇ ਇਹ ਸੁਪਨਾ ਲੱਗੇ ਪਰ ਗੁਰੂ 'ਚ ਵੱਸਦੀ ਇੱਕ ਕੁੜੀ ਨੇ ਇਸ ਸੁਪਨੇ ਨੂੰ ਸੱਚ ਕਰ ਦਿਖਾਇਆ ਹੈ।Anupreet kaur Amritsar Pilot: ਅੰਮ੍ਰਿਤਸਰ ਦੀ ਧੀ ਨੇ ਵਧਾਇਆ ਗੁਰੂ ਨਗਰੀ ਦਾ ਮਾਣ!ਅੰਮ੍ਰਿਤਸਰ ਦੀ ਧੀ ਅਨੁਪ੍ਰੀਤ ਕੌਰ ਨੇ ਆਪਣੀ ਮਿਹਨਤ ਸਦਕਾ ਅਸਮਾਨ 'ਚ ਉੱਡਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਉਸਨੇ ਆਪਣੀ ਮਿਹਨਤ ਅਤੇ ਹਿੰਮਤ ਦੇ ਬਲ 'ਤੇ ਪਾਇਲਟ ਬਣਨ ਦਾ ਆਪਣਾ ਖਾਬ ਪੂਰਾ ਕੀਤਾ ਹੈ।Anupreet kaur Amritsar Pilot: ਅੰਮ੍ਰਿਤਸਰ ਦੀ ਧੀ ਨੇ ਵਧਾਇਆ ਗੁਰੂ ਨਗਰੀ ਦਾ ਮਾਣ!ਅਨੁਪ੍ਰੀਤ ਕੌਰ, ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਹੇਰ ਦੀ ਵਸਨੀਕ ਹੈ। ਉਹ ਇਸ ਸਮੇਂ ਜੈੱਟ ਏਅਰਵੇਜ਼ ਵਿੱਚ ਕਮਰਸ਼ੀਅਲ ਪਾਇਲਟ ਵਜੋਂ ਬਤੌਰ ਫਸਟ ਫਲਾਇੰਗ ਅਫਸਰ ਜਹਾਜ਼ ਉੱਡਾ ਰਹੀ ਹੈ।  Anupreet kaur Amritsar Pilot ਅਨੁਪ੍ਰੀਤ ਦੀ ਇਹ ਪ੍ਰਾਪਤੀ ਹਰ ਉਸ ਇਨਸਾਨ ਦਾ ਮੂਹ ਬੰਦ ਕਰਵਾਉਣ ਦੇ ਕਾਬਿਲ ਹੈ ਜੋ ਕਹਿੰਦੇ ਹਨ ਕਿ ਲੜਕੀਆਂ ਲੜਕਿਆਂ ਤੋਂ ਕਿਸੇ ਮਾਮਲੇ 'ਚ ਘੱਟ ਹੁੰਦੀਆਂ ਹਨ। ਉਸ ਦੀ ਇਸ ਸਫਲਤਾ ਨੇ ਜਿੱਥੇ ਉਸ ਦੇ ਮਾਂ-ਬਾਪ ਨੂੰ ਫਖਰ ਮਹਿਸੂਸ ਕਰਵਾਇਆ ਹੈ ਉਥੇ ਹੀ, ਉਸਨੇ ਕਈ ਹੋਰ ਲੜਕੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਆ ਹੈ। Anupreet kaur Amritsar Pilot Anupreet kaur Amritsar Pilot: ਅੰਮ੍ਰਿਤਸਰ ਦੀ ਧੀ ਨੇ ਵਧਾਇਆ ਗੁਰੂ ਨਗਰੀ ਦਾ ਮਾਣ!1993 'ਚ ਪਿੰਡ ਹੇਰ 'ਚ ਪੈਦਾ ਹੋਈ ਪਾਇਲਟ ਅਨੁਪ੍ਰੀਤ ਕੌਰ ਨੇ ਹੋਲੀਹਾਰਟ ਰੈਜੀਡੈਂਸੀ ਸਕੂਲ ਤੋਂ ਸਾਲ ੨੦੧੧ 'ਚ ੧੨ਵੀਂ ਜਮਾਤ ਪਾਸ ਕੀਤੀ ਸੀ। ਕਰਮਸ਼ੀਅਲ ਪਾਇਲਟ ਬਣਨ ਦੀ ਪੜ੍ਹਾਈ ਦਾ ਦਾਖਲਾ ਲੈਣ ਤੋਂ ਮਗਰੋਂ ਉਸਨੇ ਸਫਲਤਾਪੂਰਵਕ ਪਾਇਲਟ ਦਾ ਟੈਸਟ ਪਾਸ ਕੀਤਾ। Anupreet kaur Amritsar Pilot ਅਗਰ ਤਜ਼ੁਰਬੇ ਦੀ ਗੱਲ ਕਰੀਏ ਤਾਂ ਅਨੁਪ੍ਰੀਤ ਕੌਰ ਕੋਲ ਹੁਣ ਤੱਕ ੨੦੦ ਘੰਟੇ ਤੋਂ ਵੱਧ ਦੀ ਉਡਾਨ ਦਾ ਤਜ਼ਰਬਾ ਹੋ ਗਿਆ ਹੈ।ਨਾ ਸਿਰਫ ਇੰਨ੍ਹਾ ਬਲਕਿ ਉਹ ਬਤੌਰ ਫਸਟ ਫਲਾਇੰਗ ਅਫਸਰ ਵਜੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਣਾਂ ਉੱਡਾ ਰਹੀ ਹੈ। —PTC News


  • Tags

Top News view more...

Latest News view more...