ਨਿਖਿਲ ਜੈਨ ਦਾ ਦਾਅਵਾ – ਕਰਜ਼ੇ ਦੇ ਬੋਝ ਹੇਠ ਦੱਬੀ ਸੀ ਨੁਸਰਤ ਜਹਾਂ , ਹੋਮ ਲੋਨ ਮੋੜਨ ਲਈ ਮੈਂ ਦਿੱਤੀ ਮੋਟੀ ਰਕਮ 

Asked Nusrat Jahan to register marriage but she avoided, says Nikhil Jain, Read full statement
ਨਿਖਿਲ ਜੈਨ ਦਾ ਦਾਅਵਾ - ਕਰਜ਼ੇ ਦੇ ਬੋਝ ਹੇਠ ਦੱਬੀ ਸੀ ਨੁਸਰਤ ਜਹਾਂ , ਹੋਮ ਲੋਨ ਮੋੜਨ ਲਈ ਮੈਂ ਦਿੱਤੀ ਮੋਟੀ ਰਕਮ   

ਮੁੰਬਈ : ਬੰਗਾਲੀ ਅਭਿਨੇਤਰੀ ਅਤੇ ਟੀਐਮਸੀ ਦੀ ਸੰਸਦ ਮੈਂਬਰ ਨੁਸਰਤ ਜਹਾਂ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਹੈ। ਨੁਸਰਤ ਜਹਾਂ ਨੇ ਆਪਣੇ ਪਤੀ ਨਿਖਿਲ ਜੈਨ ਨਾਲ ਵਿਗੜੇ ਸਬੰਧਾਂ ਦਰਮਿਆਨ ਬੁੱਧਵਾਰ ਨੂੰ ਇੱਕ ਬਿਆਨ ਦਿੱਤਾ ਸੀ, ਜਿਸਦਾ ਅੱਜ ਉਸਦੇ ਪਤੀ ਨਿਖਿਲ ਜੈਨਨੇ ਜਵਾਬ ਦਿੱਤਾ ਹੈ। ਉਸਦੇ ਪਤੀ ਦਾ ਕਹਿਣਾ ਹੈ ਕਿ ਉਸਦੇ ਅਤੇ ਨੁਸਰਤ ਵਿਚਕਾਰ ਪਤੀ -ਪਤਨੀ ਜਿਹੇ ਸਬੰਧ ਸੀ। ਦੋਵੇਂ ਹੀ ਇਕ ਵਿਆਹੁਤਾ ਜੋੜੇ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਰਹੇ ਸਨ। ਉਨ੍ਹਾਂ ਨੇ ਵਿੱਤੀ ਧੋਖਾਧੜੀ ਦੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਹੈ। ਇਸ ਤੋਂ ਇਲਾਵਾ ਨਿਖਿਲ ਜੈਨ ਨੇ ਨੁਸਰਤ ‘ਤੇ ਧੋਖਾਧੜੀ ਦਾ ਵੀ ਦੋਸ਼ ਲਗਾਇਆ ਹੈ।

ਪੜ੍ਹੋ ਹੋਰ ਖ਼ਬਰਾਂ : ਹੁਣ 500 ਦੇ ਪੁਰਾਣੇ ਨੋਟ ਬਦਲੇ ਮਿਲਣਗੇ 10,000 ਰੁਪਏ , ਬੇਕਾਰ ਪਏ ਪੁਰਾਣੇ ਨੋਟਾਂ ਤੋਂ ਇੰਝ ਕਮਾਓ ਪੈਸੇ

Asked Nusrat Jahan to register marriage but she avoided, says Nikhil Jain, Read full statement
ਨਿਖਿਲ ਜੈਨ ਦਾ ਦਾਅਵਾ – ਕਰਜ਼ੇ ਦੇ ਬੋਝ ਹੇਠ ਦੱਬੀ ਸੀ ਨੁਸਰਤ ਜਹਾਂ , ਹੋਮ ਲੋਨ ਮੋੜਨ ਲਈ ਮੈਂ ਦਿੱਤੀ ਮੋਟੀ ਰਕਮ

ਦਰਅਸਲ ‘ਚ ਨੁਸਰਤ ਅਤੇ ਉਸਦੇ ਪਤੀ ਨਿਖਿਲ ਜੈਨ ਵਿਚਾਲੇ ਪਿਛਲੇ ਸਾਲ ਤੋਂ ਸੰਬੰਧ ਵਿਗੜ ਗਏ ਸਨ। ਜਦੋਂ ਤਲਾਕ ਦਾ ਮਾਮਲਾ ਉੱਠਿਆ ਤਾਂ ਨੁਸਰਤ ਨੇ ਸਪੱਸ਼ਟ ਕਿਹਾ ਸੀ ਕਿ ਉਸ ਦਾ ਤੁਰਕੀ ਦਾ ਵਿਆਹ ਦੇਸ਼ ਵਿਚ ਜਾਇਜ਼ ਨਹੀਂ ਹੈ ਤਾਂ ਫੇਰ ਤਲਾਕ ਕਿਵੇਂ। ਨੁਸਰਤ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਨੁਸਰਤ ਜਹਾਂ ਪਿਛਲੇ 6 ਮਹੀਨਿਆਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਨੁਸਰਤ ਜਹਾਂ ਨੇ ਆਪਣੇ ਪਤੀ ‘ਤੇ ਇਲਜ਼ਾਮ ਲਾਇਆ ਸੀ ਕਿ ਨਿਖਿਲ ਜੈਨ ਨੇ ਉਸਦੀ ਜਾਣਕਾਰੀ ਤੋਂ ਬਿਨਾਂ ਉਸਦੇ ਬੈਂਕ ਖਾਤੇ ਤੋਂ ਗੈਰਕਨੂੰਨੀ ਤਰੀਕੇ ਨਾਲ ਪੈਸੇ ਕਢਵਾਏ ਸਨ।

Asked Nusrat Jahan to register marriage but she avoided, says Nikhil Jain, Read full statement
ਨਿਖਿਲ ਜੈਨ ਦਾ ਦਾਅਵਾ – ਕਰਜ਼ੇ ਦੇ ਬੋਝ ਹੇਠ ਦੱਬੀ ਸੀ ਨੁਸਰਤ ਜਹਾਂ , ਹੋਮ ਲੋਨ ਮੋੜਨ ਲਈ ਮੈਂ ਦਿੱਤੀ ਮੋਟੀ ਰਕਮ

ਹੁਣ ਨਿਖਿਲ ਜੈਨ ਨੇ ਨੁਸਰਤ ਦੇ ਦੋਸ਼ਾਂ ਅਤੇ ਵਿਆਹੁਤਾ ਜੀਵਨ ਬਾਰੇ ਆਪਣਾ ਪੱਖ ਦਿੱਤਾ ਹੈ। ਆਪਣੇ ਇਕ ਪੰਨੇ ਦੇ ਬਿਆਨ ਵਿਚ ਨਿਖਿਲ ਨੇ ਲਿਖਿਆ ਹੈ- ‘ਕੋਈ ਪਿਆਰ ਨਹੀਂ ਹੋਇਆ, ਇਸ ਤੋਂ ਬਾਅਦ ਵੀ ਮੈਂ ਨੁਸਰਤ ਨੂੰ ਪ੍ਰਪੋਜ ਕੀਤਾ। ਉਸਨੇ ਖੁਸ਼ੀ ਖੁਸ਼ੀ ਨਾਲ ਮੈਨੂੰ ਅਪਣਾਇਆ। ਅਸੀਂ ਡੇਸਟਿਨੇਸ਼ ਵੈਡਿੰਗ ਦੇ ਲਈ ਤੁਰਕੀ ਗਏ ਸੀ। 2019 ਵਿਚ ਵਿਆਹ ਤੋਂ ਬਾਅਦ, ਅਸੀਂ ਕੋਲਕਾਤਾ ਵਿਚ ਰਿਸੈਪਸ਼ਨ ਵੀ ਦਿੱਤੀ। ਇਸ ਤੋਂ ਇਲਾਵਾ ਉਸਨੇ ਲਿਖਿਆ ਹੈ ਕਿ ‘ਅਸੀਂ ਦੋਵੇਂ ਪਤੀ-ਪਤਨੀ ਵਾਂਗ ਰਹਿੰਦੇ ਸਨ ਅਤੇ ਅਸੀਂ ਸਮਾਜ ਵਿਚ ਆਪਣੇ ਆਪ ਨੂੰ ਉਸੇ ਤਰ੍ਹਾਂ ਪੇਸ਼ ਕੀਤਾ। ਉਸਨੇ ਲਿਖਿਆ ਮੈਂ ਇਕ ਭਰੋਸੇਮੰਦ ਪਤੀ ਦੀ ਤਰ੍ਹਾਂ ਆਪਣਾ ਸਮਾਂ, ਪੈਸਾ ਅਤੇ ਸਮਾਨ ਨੁਸਰਤ ਨੂੰ ਸੌਂਪ ਦਿੱਤਾ ਸੀ।

Asked Nusrat Jahan to register marriage but she avoided, says Nikhil Jain, Read full statement
ਨਿਖਿਲ ਜੈਨ ਦਾ ਦਾਅਵਾ – ਕਰਜ਼ੇ ਦੇ ਬੋਝ ਹੇਠ ਦੱਬੀ ਸੀ ਨੁਸਰਤ ਜਹਾਂ , ਹੋਮ ਲੋਨ ਮੋੜਨ ਲਈ ਮੈਂ ਦਿੱਤੀ ਮੋਟੀ ਰਕਮ

ਪਰਿਵਾਰ, ਦੋਸਤ ਅਤੇ ਨਜ਼ਦੀਕੀ ਸਾਰੇ ਜਾਣਦੇ ਹਨ ਕਿ ਮੈਂ ਨੁਸਰਤ ਲਈ ਕੀ ਨਹੀਂ ਕੀਤਾ। ਮੈਂ ਹਮੇਸ਼ਾ ਬਿਨਾਂ ਕਿਸੇ ਲਾਲਚ ਦੇ ਉਸ ਦਾ ਸਮਰਥਨ ਕੀਤਾ ਹੈ। ਹਾਲਾਂਕਿ, ਵਿਆਹ ਦੇ ਕੁਝ ਸਮੇਂ ਬਾਅਦ ਮੇਰੇ ਪ੍ਰਤੀ ਉਸ ਦਾ ਰਵੱਈਆ ਅਤੇ ਵਿਆਹੁਤਾ ਜੀਵਨ ਬਿਲਕੁੱਲ ਬਦਲ ਗਿਆ ਸੀ। ਨਿਖਿਲ ਜੈਨ ਅੱਗੇ ਕਹਿੰਦੇ ਹਨ, ‘ਅਗਸਤ 2020 ਵਿਚ ਮੇਰੀ ਪਤਨੀ ਨੁਸਰਤ ਨੇ ਇਕ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ, ਜਿਸ ਤੋਂ ਬਾਅਦ ਉਸ ਦਾ ਰਵੱਈਆ ਬਦਲਣਾ ਸ਼ੁਰੂ ਹੋ ਗਿਆ ਸੀ। ਇਸਦਾ ਕਾਰਨ ਕੀ ਸੀ, ਇਹ ਨੁਸਰਤ ਹੀ ਬਿਹਤਰ ਜਾਣ ਸਕਦੀ ਹੈ। ਪਤੀ-ਪਤਨੀ ਦੀ ਤਰ੍ਹਾਂ ਰਹਿੰਦਿਆਂ ਮੈਂ ਕਈ ਵਾਰ ਨੁਸਰਤ ਨੂੰ ਕਿਹਾ ਸੀ ਕਿ ਵਿਆਹ ਨੂੰ ਰਜਿਸਟਰ ਕਰਵਾ ਲਈਏ ਪਰ ਉਸਨੇ ਹਮੇਸ਼ਾ ਮੈਨੂੰ ਨਜ਼ਰ ਅੰਦਾਜ਼ ਕਰ ਦਿੱਤਾ।

Asked Nusrat Jahan to register marriage but she avoided, says Nikhil Jain, Read full statement

ਪੜ੍ਹੋ ਹੋਰ ਖ਼ਬਰਾਂ : ਅਧਿਆਪਕਾਂ ਵੱਲੋਂ ਸਕੂਲ ‘ਚ ਹੀ ਨਾਬਾਲਿਗ ਵਿਦਿਆਰਥਣ ਨਾਲ ਰੇਪ ,ਗਰਭਵਤੀ ਹੋਣ ਤੋਂ ਬਾਅਦ ਹੋਇਆ ਖੁਲਾਸਾ  

ਨੁਸਰਤ ਨੇ ਨਿਖਿਲ ‘ਤੇ ਦੋਸ਼ ਲਗਾਇਆ ਹੈ ਕਿ ਇਸ ਵਿਅਕਤੀ ਨੇ ਆਪਣੇ ਆਪ ਨੂੰ ਅਮੀਰ ਦੱਸਦਿਆਂ ਮੇਰੇ ‘ਤੇ ਆਪਣੇ ਪੈਸੇ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ, ਜਦੋਂ ਕਿ ਮੇਰੇ ਤੋਂ ਵੱਖ ਹੋਣ ਦੇ ਬਾਅਦ ਵੀ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਖਾਤੇ ‘ਚੋਂ ਪੈਸੇ ਕੱਢਵਾਏ ਹਨ। ਨੁਸਰਤ ਨੇ ਅੱਗੇ ਦੱਸਿਆ ਕਿ ਮੈਂ ਇਸ ਬਾਰੇ ਬੈਂਕਰਾਂ ਨਾਲ ਗੱਲਬਾਤ ਕੀਤੀ ਹੈ। ਜਲਦੀ ਹੀ ਮੈਂ ਪੁਲਿਸ ਨੂੰ ਸ਼ਿਕਾਇਤ ਕਰਾਂਗੀ। ਜਲਦੀ ਹੀ ਮੈਂ ਇਸ ਦਾ ਪ੍ਰਮਾਣ ਵੀ ਸਾਹਮਣੇ ਲਿਆਵਾਂਗੀ। ਇਸ ਤੋਂ ਇਲਾਵਾ ਨੁਸਰਤ ਨੇ ਦੱਸਿਆ ਕਿ ਨਿਖਿਲ ਨੇ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਦਿੱਤੇ ਗਹਿਣਿਆਂ ਨੂੰ ਆਪਣੇ ਕੋਲ ਰੱਖ ਲਿਆ ਹੈ। ਸਿਰਫ ਇਹ ਹੀ ਨਹੀਂ, ਉਸਦੀ ਮਿਹਨਤ ਦੀ ਕਮਾਈ ਨਾਲ ਖਰੀਦੇ ਗਹਿਣੇ ਵੀ ਹਨ।

-PTCNews