ਮੁੱਖ ਖਬਰਾਂ

ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ, ਕਿਸਾਨ ਪਰੇਸ਼ਾਨ

By Pardeep Singh -- July 20, 2022 8:50 am

 ਬਠਿੰਡਾ: ਬਠਿੰਡਾ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਰਕੇ ਲਗਤਾਰ ਕਿਸਾਨਾਂ ਦੀ ਨਰਮੇ ਦੀ ਫਸਲ ਤਬਾਹ ਹੋ ਰਹੀ ਹੈ,ਜਿਸ ਦੇ ਚਲਦੇ ਕਿਸਾਨ ਆਪਣੀ ਪੁੱਤਰਾਂ ਵਾਂਗ ਪਾਲੀ ਫਸਲ ਨੂੰ ਵਾਹੁਣ ਲਈ ਮਜਬੂਰ ਹੋਏ ਪਏ ਹਨ। ਉਥੇ ਹੀ ਤਲਵੰਡੀ ਸਾਬੋ ਵਿਖੇ ਠੇਕੇ ਤੇ ਜਮੀਨ ਲੈ ਕੇ 30 ਏਕੜ ਖੇਤੀ ਕਰ ਰਹੇ ਕਿਸਾਨ ਦਾ ਸਾਰਾ ਨਰਮਾ ਚਿੱਟੇ ਮੱਛਰ ਕਰਕੇ ਖਰਾਬ ਹੋਣ ਕਰਕੇ ਕਿਸਾਨ ਨੇ ਆਪਣੀ ਫਸਲ ਤੇ ਹਲ ਚਲਾ ਦਿੱਤਾ ਦਿੱਤਾ, ਜਿਥੇ ਕਿਸਾਨ ਆਗੂਆਂ ਨੇ ਆਪ ਸਰਕਾਰ ਤੇ ਕਿਸਾਨਾਂ ਨੂੰ ਚੰਗੇ ਬੀਜ ਨਾ ਦੇਣ ਲਈ ਕੋਈ ਉਪਰਾਲਾ ਕਰਨ ਦੇ ਇਲਜ਼ਾਮ ਲਗਾਏ ਹਨ।

ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਕਿਸਾਨ ਕਰਨੈਲ ਸਿੰਘ ਨੇ 30 ਏਕੜ ਫਸਲ ਨੂੰ 40 ਹਜਾਰ ਦੇ ਹਿਸਾਬ ਨਾਲ ਠੇਕੇ ਤੇ ਲੈ ਕੇ ਨਰਮੇ ਦੀ ਖੇਤੀ ਕੀਤੀ ਸੀ ਪਰ ਸਾਰੀ ਫਸਲ ਤੇ ਚਿੱਟੇ ਮੱਛਰ ਦੇ ਹਮਲੇ ਨੇ ਸਾਰੀ ਨਰਮੇ ਦੀ ਫਸਲ ਖਰਾਬ ਕਰ ਦਿੱਤੀ। ਕਿਸਾਨ ਮੁਤਾਬਕ ਉਸ ਨੇ ਕਈ ਸਪਰੇਹਾਂ ਵੀ ਕੀਤੀਆਂ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਵੀ ਲਈ ਪਰ ਕੋਈ ਸਲਾਹ ਨੇ ਕੰਮ ਨਹੀ ਕੀਤਾ। ਜਿਸ ਕਰਕੇ ਉਸ ਨੂੰ ਅੱਜ ਆਪਣੀ ਫਸਲ ਭਰੇ ਮਨ ਨਾਲ ਵਾਹੁਣੀ ਪੈ ਰਹੀ ਹੈ। ਕਿਸਾਨ ਨੇ ਕਿਹਾ ਕਿ ਪਹਿਲਾ ਵੀ ਗੁਲਾਬੀ ਸੁੰਡੀ ਨਾਲ ਨਰਮਾ ਖਰਾਬ ਹੋ ਗਿਆਂ ਸੀ ਤੇ ਫਿਰ ਕਣਕ ਦਾ ਝਾੜ ਘੱਟ ਨਿਕਲੀਆਂ ਜਿਸ ਕਰਕੇ ਹੁਣ ਹੋਰ ਫਸਲ ਲਗਾਉਣ ਲਈ ਨਾ ਹੀ ਪੈਸੇ ਹਨ।

 ਉਧਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਾ ਨਰਮੇ ਦਾ ਮੁਅਵਾਜਾ ਅਜੇ ਤੱਕ ਕਿਸਾਨ ਨੂੰ ਨਹੀ ਦਿੱਤਾ ਗਿਆਂ ਤੇ ਇਸ ਵਾਰ ਉਮੀਦ ਸੀ ਕਿ ਸਰਕਾਰ ਚੰਗੇ ਬੀਜਾ ਦਾ ਪ੍ਰਬੰਧ ਕਰੇਗੀ ਪਰ ਸਰਕਾਰ ਨੇ ਕੋਈ ਧਿਆਨ ਨਹੀ ਦਿੱਤਾ।ਜਿਥੇ ਉਹਨਾਂ ਕਿਸਾਨਾਂ ਨੂੰ ਅਜਿਹੇ ਸਮੇ ਵਿੱਚ ਕੋਈ ਗਲਤ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਉਥੇ ਹੀ ਸਰਕਾਰ ਨੂੰ ਨਰਮੇ ਵਾਹ ਰਹੇ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਮੰਗ ਵੀ ਕੀਤੀ।

ਇਹ ਵੀ ਪੜ੍ਹੋ:ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਦੀ MSP ਅਤੇ ਹੋਰ ਮੁੱਦਿਆਂ 'ਤੇ ਬਣਾਈ ਕਮੇਟੀ ਨੂੰ ਸਿਰੇ ਤੋਂ ਰੱਦ ਕੀਤਾ

-PTC News

 

  • Share