ਮੁੱਖ ਖਬਰਾਂ

ਹਮੀਰਾ 'ਚ ਵੋਟ ਪਾਉਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ 'ਤੇ ਹਮਲਾ

By Ravinder Singh -- February 20, 2022 2:00 pm

ਚੰਡੀਗੜ੍ਹ : ਪੰਜਾਬ ਵਿਚ ਵਿਧਾਨ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ। ਪੰਜਾਬ ਵਿਚ ਅਮਨ ਸ਼ਾਂਤੀ ਨਾਲ ਵੋਟਿੰਗ ਪ੍ਰਕਿਰਿਆ ਸਿਰੇ ਚੜ੍ਹ ਰਹੀ ਹੈ ਪਰ ਕਿਸੇ-ਕਿਸੇ ਥਾਂ ਉਤੇ ਪੰਜਾਬ ਵਿਚ ਕਈ ਸਿਆਸੀ ਪਾਰਟੀਆਂ ਦੇ ਹਮਾਇਤੀ ਆਪਸ ਵਿਚ ਭਿੜ ਰਹੇ ਹਨ।

ਹਮੀਰਾ 'ਚ ਵੋਟ ਪਾਉਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ 'ਤੇ ਹਮਲਾਅਜਿਹਾ ਹੀ ਮਾਮਲਾ ਹਲਕਾ ਭੁਲੱਥ ਦੇ ਹਮੀਰਾ ਵਿਖੇ ਵੋਟ ਪਾਉਣ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਤੇ ਹਮਲਾ ਹੋਣ ਦੀ ਖ਼ਬਰ ਮਿਲੀ ਹੈ ਜਿਸ ਕਾਰਨ ਅਕਾਲੀ ਵਰਕਰ ਦੇ ਕਾਫੀ ਸੱਟਾਂ ਲੱਗੀਆਂ ਹਨ ਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਗਾਏ ਹਨ।

ਹਮੀਰਾ 'ਚ ਵੋਟ ਪਾਉਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ 'ਤੇ ਹਮਲਾਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਸੌੜੀ ਰਾਜਨੀਤੀ ਕਰ ਰਹੇ ਹਨ ਅਤੇ ਘਟੀਆ ਹਰਕਤਾਂ ਉਤੇ ਉਤਰ ਆਏ ਹਨ। ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਦੇ ਵਰਕਰ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਦੀ ਇਸ ਹਰਕਤ ਨੂੰ ਪੰਜਾਬ ਦੇ ਲੋਕ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਅੱਜ ਲੋਕ ਸਭ ਸਾਫ ਕਰ ਦੇਣਗੇ ਅਤੇ ਜਿਸ ਦਾ ਐਲ਼ਾਨ 10 ਮਾਰਚ ਨੂੰ ਕੀਤਾ ਜਾਵੇਗਾ।

ਹਮੀਰਾ 'ਚ ਵੋਟ ਪਾਉਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ 'ਤੇ ਹਮਲਾਜ਼ਿਕਰਯੋਗ ਹੈ ਕਿ ਚੋਣਾਂ ਨੂੰ ਲੈ ਕੇ ਕਈ ਥਾਈਂ ਪਾਰਟੀਆਂ ਦੇ ਵਰਕਰਾਂ ਵਿਚ ਹਲਕੀ ਬਹਿਸਬਾਜ਼ੀ ਵੀ ਹੋਈ। ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਹਮਾਇਤੀਆਂ ਉਤੇ ਇਕ ਨੌਜਵਾਨ ਦੇ ਕਤਲ ਦੇ ਇਲਜ਼ਾਮ ਵੀ ਲੱਗੇ ਹਨ। ਇਸ ਕਾਰਨ ਸਿਆਸਤ ਕਾਫੀ ਭਖੀ ਹੋਈ। ਇਸ ਸਭ ਦੇ ਵਿਚਕਾਰ ਲੋਕ ਸ਼ਾਂਤੀ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ।

ਇਹ ਵੀ ਪੜ੍ਹੋ : ਹਲਕਾ ਭਦੌੜ 'ਚ ਕਾਂਗਰਸੀ ਤੇ ਆਪ ਸਮਰਥਕ ਭਿੜੇ, ਕਈ ਜ਼ਖ਼ਮੀ

  • Share