Sun, Apr 28, 2024
Whatsapp

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ, ਇਸ ਮਹੀਨੇ ਦੀ 26 ਜਨਵਰੀ ਨੂੰ ਹੋਣਾ ਸੀ ਵਿਆਹ

Written by  Jashan A -- January 09th 2019 09:46 PM
ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ, ਇਸ ਮਹੀਨੇ ਦੀ 26 ਜਨਵਰੀ ਨੂੰ ਹੋਣਾ ਸੀ ਵਿਆਹ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ, ਇਸ ਮਹੀਨੇ ਦੀ 26 ਜਨਵਰੀ ਨੂੰ ਹੋਣਾ ਸੀ ਵਿਆਹ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ, ਇਸ ਮਹੀਨੇ ਦੀ 26 ਜਨਵਰੀ ਨੂੰ ਹੋਣਾ ਸੀ ਵਿਆਹ,ਫ਼ਰੀਦਕੋਟ: ਫ਼ਰੀਦਕੋਟ ਦੇ ਪਿੰਡ ਸੁਰਘੂਰੀ ਦੇ 24 ਸਾਲਾਂ ਨੌਜਵਾਨ ਜਤਿੰਦਰ ਸਿੰਘ ਬਰਾੜ ਦੀ ਆਸਟ੍ਰੇਲੀਆ ‘ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਰੀ ਮੁਤਾਬਕ ਮ੍ਰਿਤਕ ਜਤਿੰਦਰ ਸਿੰਘ ਪੈਸੇ ਕਮਾਉਣ ਲਈ 2012 ‘ਚ ਆਸਟ੍ਰੇਲੀਆ ਗਿਆ ਸੀ। [caption id="attachment_238412" align="aligncenter" width="300"]australia ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ, ਇਸ ਮਹੀਨੇ ਦੀ 26 ਜਨਵਰੀ ਨੂੰ ਹੋਣਾ ਸੀ ਵਿਆਹ[/caption] ਦੱਸ ਦੇਈਏ ਕਿ ਖਬਰ ਮਿਲਣ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਵੱਲੋਂ ਵੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਹੋਰ ਪੜ੍ਹੋ:ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ [caption id="attachment_238415" align="aligncenter" width="300"]road accident ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ, ਇਸ ਮਹੀਨੇ ਦੀ 26 ਜਨਵਰੀ ਨੂੰ ਹੋਣਾ ਸੀ ਵਿਆਹ[/caption] ਮਿਲੀ ਜਾਣਕਾਰੀ ਮੁਤਾਬਕ ਉਸ ਨੇ ਕੁੱਝ ਹੀ ਸਮਾਂ ਪਹਿਲਾਂ ਭਾਰਤ ਆ ਕੇ ਅਪਣੀ ਇਕਲੌਤੀ ਭੈਣ ਦਾ ਵਿਆਹ ਕੀਤਾ ਸੀ ਤੇ ਜਤਿੰਦਰ ਸਿੰਘ ਬਰਾੜ ਦਾ ਇਸ ਮਹੀਨੇ ਦੀ 26 ਜਨਵਰੀ ਨੂੰ ਵਿਆਹ ਹੋਣਾ ਸੀ। ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਇਸ ਮਨਹੂਸ ਖ਼ਬਰ ਨੇ ਉਸ ਦੇ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਝੰਜੋੜ ਕੇ ਰੱਖ ਦਿਤਾ। ਐਡੀਲੈਡ ਸਰਕਾਰ ਵਲੋਂ ਜਤਿੰਦਰ ਦੀ ਮ੍ਰਿਤਕ ਦੇਹ ਹਵਾਈ ਜਹਾਜ਼ ਰਾਹੀਂ ਛੇਤੀ ਹੀ ਭਾਰਤ ਭੇਜੀ ਜਾ ਰਹੀ ਹੈ। -PTC News


Top News view more...

Latest News view more...