Mon, Apr 29, 2024
Whatsapp

ਆਟੋ ਚਾਲਕ ਕੇ.ਜੀ 'ਚ ਪੜ੍ਹਦੀ ਬੱਚੀ ਨਾਲ ਸਕੂਲ ਛੱਡਣ ਸਮੇਂ ਕਰਦਾ ਸੀ ਛੇੜਛਾੜ, ਮਾਮਲਾ ਦਰਜ , ਦੋਸ਼ੀ ਫਰਾਰ

Written by  Joshi -- August 14th 2018 07:00 AM -- Updated: August 14th 2018 09:04 AM
ਆਟੋ ਚਾਲਕ ਕੇ.ਜੀ 'ਚ ਪੜ੍ਹਦੀ ਬੱਚੀ ਨਾਲ ਸਕੂਲ ਛੱਡਣ ਸਮੇਂ ਕਰਦਾ ਸੀ ਛੇੜਛਾੜ,  ਮਾਮਲਾ ਦਰਜ , ਦੋਸ਼ੀ ਫਰਾਰ

ਆਟੋ ਚਾਲਕ ਕੇ.ਜੀ 'ਚ ਪੜ੍ਹਦੀ ਬੱਚੀ ਨਾਲ ਸਕੂਲ ਛੱਡਣ ਸਮੇਂ ਕਰਦਾ ਸੀ ਛੇੜਛਾੜ, ਮਾਮਲਾ ਦਰਜ , ਦੋਸ਼ੀ ਫਰਾਰ

ਦੇਸ਼ 'ਚ ਲਗਾਤਾਰ ਛੋਟੀਆਂ ਬੱਚੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਦੀ ਤਾਦਾਦ ਵਿੱਚ ਵਾਧਾ ਹੋ ਰਿਹਾ ਹੈ। ਜੈਪੁਰ ਦੇ ਪ੍ਰਤਾਪ ਨਗਰ ਵਿੱਚ ਇੱਕ ਆਟੋ ਚਾਲਕ ਵੱਲੋਂ ਇੱਕ ਕੇ.ਜੀ ਜਮਾਤ ਦੀ ਸਾਢੇ ਚਾਰ ਸਾਲ ਦੀ ਛੋਟੀ ਬੱਚੀ ਨਾਲ ਛੇੜਛਾੜ ਦਾ ਇੱਕ ਮਾਮਲਾ ਸਾਹਮਣਾ ਆਇਆ ਹੈ। ਉਕਤ ਦੋਸ਼ੀ ਆਟੋ ਚਾਲਕ ਸਕੂਲੋਂ ਬੱਚਿਆਂ ਲੈ ਕੇ ਆਉਣ ਅਤੇ ਲੈ ਕੇ ਜਾਣ ਦਾ ਕੰਮ ਕਰਦਾ ਹੈ। ਦੱਸ ਦੇਈਏ ਕਿ ਦੋਸ਼ੀ ਭਾਗਚੰਦ ਧੋਬੀ ਪੀੜਿਤ ਬੱਚੀ ਨੂੰ ਸਕੂਲ ਛੱਡਣ ਲਈ ਸਭ ਤੋਂ ਪਹਿਲ਼ਾਂ ਘਰੋਂ ਲੈਣ ਲਈ ਆਉਂਦਾ ਸੀ ਅਤੇ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸਭ ਤੋਂ ਮਗਰੋਂ ਘਰੇ ਛੱਡਦਾ ਸੀ। ਬੱਚੀ ਜਦੋਂ  ਆਟੋ ਵਿੱਚ ਇਕੱਲੀ ਹੁੰਦੀ ਸੀ ਉਸ ਵਕਤ ਦੋਸ਼ੀ ਛੇੜਛਾੜ ਕਰਦਾ ਸੀ। ਉਸਦੀ ਇਸ ਘਟੀਆ ਹਰਕਤ ਦਾ ਭੇਦ ਉਦੋਂ ਖੁੱਲਿਆ ਜਦੋਂ ਬੱਚੀ ਦੀ ਮਾਂ ਸਨਿੱਚਰਵਾਰ ਵਾਲੇ ਦਿਨ ਸਕੂਲ ਤੋਂ ਬਾਅਦ ਬੱਚੀ ਦੇ ਸਕੂਲ ਦੇ ਕੱਪੜੇ ਬਦਲ ਰਹੀ ਸੀ ਤਾਂ ਬੱਚੀ ਉੱਚੀ ਉੱਚੀ ਰੋਣ ਲੱਗੀ , ਮਾਂ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਆਟੋ ਵਾਲਾ ਭਾਈ ਉਸਦੇ ਨਾਲ ਇਹ ਗੰਦੀਆਂ ਹਰਕਤਾਂ ਕਰਦਾ ਹੈ। ਛੋਟੀ ਬੱਚੀ ਦੀ ਮਾਂ ਨੇ ਤੁਰੰਤ ਆਪਣੇ ਪਤੀ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਜਿਸ ਦੇ ਬਾਅਦ ਪੀੜਿਤ ਪਰਿਵਾਰ ਵੱਲੋਂ ਪੁਲਿਸ ਕੇਸ ਦਰਜ ਕਰਵਾਇਆ ਗਿਆ।  ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਅਜੇ ਤੱਕ ਫਰਾਰ ਹੈ , ਪੁਲਿਸ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ। —PTC News


Top News view more...

Latest News view more...