Tue, Dec 23, 2025
Whatsapp

ਬਟਾਲਾ 'ਚ ਨਿਹੰਗਾਂ ਵਿਚਾਲੇ ਹੋਈ ਖੂਨੀ ਤਕਰਾਰ ,ਬਾਬਾ ਬੰਦਾ ਸਿੰਘ ਬਹਾਦਰ ਤਰਨਾ ਦਲ ਮੁੱਖੀ ਨੇ ਤੋੜਿਆ ਦਮ

Reported by:  PTC News Desk  Edited by:  Jagroop Kaur -- May 16th 2021 03:38 PM
ਬਟਾਲਾ 'ਚ ਨਿਹੰਗਾਂ ਵਿਚਾਲੇ ਹੋਈ ਖੂਨੀ ਤਕਰਾਰ ,ਬਾਬਾ ਬੰਦਾ ਸਿੰਘ ਬਹਾਦਰ ਤਰਨਾ ਦਲ ਮੁੱਖੀ ਨੇ ਤੋੜਿਆ ਦਮ

ਬਟਾਲਾ 'ਚ ਨਿਹੰਗਾਂ ਵਿਚਾਲੇ ਹੋਈ ਖੂਨੀ ਤਕਰਾਰ ,ਬਾਬਾ ਬੰਦਾ ਸਿੰਘ ਬਹਾਦਰ ਤਰਨਾ ਦਲ ਮੁੱਖੀ ਨੇ ਤੋੜਿਆ ਦਮ

ਬਟਾਲਾ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਿਹੰਗ ਸਿੰਘਾਂ ਦੇ ਦੋ ਗੁਟਾਂ ’ਚ ਚਲ ਰਹੀ ਪੁਰਾਣੀ ਰੰਜਿਸ਼ ਦੇ ਚਲਦੇ ਕੁਝ ਨਿਹੰਗ ਸਿੰਘਾਂ ਵਲੋਂ ਰਾਹ ਚਲਦੇ ਸਰਕੂਲਰ ਰੋਡ ’ਤੇ ਇਕ ਨਿਹੰਗ ਸਿੰਘ ’ਤੇ ਤੇਜ਼ਧਾਰ ਹੱਥਿਆਰਾਂ ਨਾਲ ਹਮਲਾ ਕਰ ਦਿੱਤਾ। ਨਿਹੰਗ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਤੋਂ ਬਾਅਦ ਦੂਜੇ ਨਿਹੰਗ ਸਿੰਘ ਮੌਕੇ ਤੋਂ ਫਰਾਰ ਹੋ ਗਏ| ਘਟਨਾ ਸਥਾਨ ’ਤੇ ਖੜ੍ਹੇ ਲੋਕਾਂ ਨੇ ਜ਼ਖ਼ਮੀ ਨਿਹੰਗ ਸਿੰਘ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। ਖੂਨੀ ਤਕਰਾਰ ,ਬਾਬਾ ਬੰਦਾ ਸਿੰਘ ਬਹਾਦਰ ਤਰਨਾ ਦਲ ਮੁੱਖੀ ਨੇ ਦਮ ਤੋੜਿਆ | Read more :ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਹੋਇਆ ਦੇਹਾਂਤ ਸਿਵਲ ਹਸਪਤਾਲ ’ਚ ਜੇਰੇ ਇਲਾਜ ਨਿਹੰਗ ਸਿੰਘ ਨਰਿੰਦਰ ਸਿੰਘ ਦੇ ਸਾਥੀ ਨਿਹੰਗ ਸਿੰਘ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਨਰਿੰਦਰ ਸਿੰਘ ’ਤੇ ਹਮਲਾ ਹੋਇਆ, ਉਹ ਮੌਕੇ ’ਤੇ ਮੌਜੂਦ ਸੀ। ਗੁਰਦੇਵ ਸਿੰਘ ਨੇ ਕਿਹਾ ਕਿ ਨਰਿੰਦਰ ਸਿੰਘ ਆਪਣੇ ਕਿਸੇ ਦੂਜੇ ਨਿਹੰਗ ਗੁੱਟ ਨੂੰ ਗੁਰਦੁਆਰਾ ਸਾਹਿਬ ’ਚ ਭੰਗ ਬਣਾਉਣ ਅਤੇ ਪੀਣ ਤੋਂ ਪਿਛਲੇ ਕਾਫ਼ੀ ਸਮੇ ਤੋਂ ਮਨਾ ਕਰਦਾ ਆ ਰਿਹਾ ਸੀ। ਉਸੇ ਰੰਜਿਸ਼ ਤਹਿਤ ਅੱਜ ਦੂਸਰੇ ਗੁੱਟ ਦੇ ਨਿਹੰਗ ਸਿੰਘਾਂ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਰਾਹ ਚਲਦੇ ਨਰਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਉਸਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ। ਦੱਸਣਯੋਗ ਹੈ ਕਿ ਭੰਗ ਦੇ ਨਸੇ ਨੂੰ ਵੇਚਣ ਤੋਂ ਰੋਕਣ ਦੀ ਨਹਿੰਗ ਸਿੰਘ ਨੂੰ ਮੋਤ ਦੀ ਮਿਲੀ ਸਜਾ। Read more : ਗਿ. ਹਰਪ੍ਰੀਤ ਸਿੰਘ ਵੱਲੋਂ ਸਾਬਕਾ ਜਥੇ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ‘ਤੇ ਦੁੱਖ... ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਨਿਹੰਗ ਸਿੰਘ ਬਾਬਾ ਨਰਿੰਦਰ ਸਿੰਘ ਬਟਾਲਾ ਦੇ ਰਹਿਣ ਵਾਲੇ ਹਨ। ਪੁਰਾਣੀ ਰੰਜਿਸ਼ ਦੇ ਚਲਦੇ ਉਨ੍ਹਾਂ ’ਤੇ ਇਹ ਹਮਲਾ ਹੋਇਆ ਹੈ। ਉਨ੍ਹਾਂ ਦੇ ਬਿਆਨਾਂ ਅਤੇ ਡਾਕਟਰੀ ਰਿਪੋਰਟ ਦੇ ਆਧਾਰ ’ਤੇ ਕਾਨੂੰਨੀ ਕਰਵਾਈ ਕੀਤੀ ਜਾਵੇਗੀ।


Top News view more...

Latest News view more...

PTC NETWORK
PTC NETWORK