ਕਿਸਾਨੀ ਅੰਦੋਲਨ ਤੋਂ ਮੰਦਭਾਗੀ ਖ਼ਬਰ: 16 ਸਾਲਾ ਮੁੰਡੇ ਸਣੇ ਇਕ ਹੋਰ ਅੰਨਦਾਤਾ ਦੀ ਮੌਤ
ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਜੁੜੀਆਂ ਮੰਦਭਾਗੀਆਂ ਖ਼ਬਰਾਂ ਲਗਾਤਾਰ ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਹਨ। ਬੀਤੀ ਰਾਤ ਵੀ ਕਿਸਾਨ ਅੰਦੋਲਨ ਨਾਲ ਜੁੜੀ ਇਕ ਹੋਰ ਦੁਖ਼ਦ ਖ਼ਬਰ ਸਾਹਮਣੇ ਆਈ ਹੈ, ਜਿਸ ਦੌਰਾਨ ਗੜ੍ਹਸ਼ੰਕਰ ਦੇ ਪਿੰਡ ਥਾਣੇ ਤੋਂ ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਜਾ ਰਹੇ 16 ਸਾਲਾਂ ਦੇ ਮੁੰਡੇ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ।
ਗੜ੍ਹਸ਼ੰਕਰ ਦੇ ਪਿੰਡ ਥਾਣੇ ਵਾਸੀ ਗੁਰਵਿੰਦਰ ਸਿੰਘ ਉਮਰ 16 ਸਾਲ ਜੋ ਕਿਸਾਨ ਮੋਰਚੇ ਵਿਚ ਸ਼ਾਮਿਲ ਹੋਣ ਲਈ ਦਿੱਲੀ ਜਾ ਰਿਹਾ ਸੀ ਟਰਾਲੀ ਦੇ ਪਿੱਛੇ ਡਾਲੇ ਤੇ ਬੈਠਾ ਸੀ ਜੋ ਅਚਾਨਕ ਨੀਂਦ ਆਉਣ ਕਾਰਨ ਡਿੱਗ ਪਿਆ ਤੇ ਪਿੱਛੋਂ ਆਉਣ ਵਾਲੇ ਵਾਹਨਾਂ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਪਰਿਵਾਰ 'ਚ ਇਕਲੌਤਾ ਪੁੱਤਰ ਸੀ ਅਤੇ ਉਸ ਨੇ 2 ਦਿਨ ਬਾਅਦ ਅਮਰੀਕਾ ਜਾਣ ਵਾਸਤੇ ਫਲਾਈਟ ਫੜ੍ਹਨੀ ਸੀ। ਇਸ ਦੁਖ਼ਦਾਈ ਘਟਨਾ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦੇਈਏ ਕਿ 16 ਦਸੰਬਰ ਦਾ ਦਿਨ ਵੀ ਕਿਸਾਨ ਅੰਦੋਲਨ ਲਈ ਮੰਦਭਾਗਾ ਰਿਹਾ|
Sukhbir Singh Badal , Harsimrat Kaur Badal express grief over demise of Sant Baba Ram Singh Singhra Wale" width="415" height="216" />
ਜਿਸ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਿਤ ਜਵਾਨ ਅਕਾਲੀ ਵਰਕਰ ਕੁਲਵਿੰਦਰ ਸਿੰਘ ਦੀ ਸਵੇਰੇ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲਿਆਂ ਵੱਲੋਂ ਕੀਤੀ ਗਈ ਖੁਦਕੁਸ਼ੀ ਕਰ ਲਈ ਗਈ।ਉਥੇ ਹੀ ਅੱਜ ਤੜਕੇ ਸਵੇਰ ਸਮੇਂ ਵੀ ਇਕ 37 ਸਾਲਾਂ ਕਿਸਾਨ ਦੀ ਜ਼ਿਆਦਾ ਠੰਡ ਨਾ ਸਹਾਰ ਸਕਣ ਕਾਰਣ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ , ਮ੍ਰਿਤਕ ਕਿਸਾਨ ਦੀ ਪਹਿਚਾਣ ਜੇ ਸਿੰਘ ਵੱਜੋਂ ਹੋਈ ਹੈ।