Land Pooling Scheme ਕਾਰਨ ਪੰਜਾਬ ’ਚ ਭਖਿਆ ਮਾਹੌਲ; ਇਨ੍ਹਾਂ ਚਾਰ ਪਿੰਡਾਂ ’ਚ AAP ਆਗੂਆਂ ਦੀ ਐਂਟਰੀ ਬੈਨ !
Land Pooling Scheme News : ਪੰਜਾਬ ਦੀ ਮਾਨ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਪੰਜਾਬ ਭਰ ’ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਜਗਰਾਓ ਦੇ ਚਾਰ ਪਿੰਡਾਂ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿੰਡ ’ਚ ਨਾ ਵੜਨ ਨੂੰ ਬੋਰਡ ਲਗਾਏ ਗਏ।
ਮਿਲੀ ਜਾਣਕਾਰੀ ਮੁਤਾਬਿਕ ਜਗਰਾਓਂ ਦੇ ਪਿੰਡ ਅਲੀਗੜ,ਮਾਲਕੀ,ਪੋਨਾ ਤੇ ਅਗਵਾੜ ਗੁੱਜਰਾਂ ਦੇ ਲੋਕਾਂ ਨੇ ਪਿੰਡਾਂ ਦੀਆਂ ਹੱਦਾਂ ’ਤੇ ਬੀਤੀ ਸ਼ਾਮ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਦਾ ਪਿੰਡ ਵਿੱਚ ਨਾ ਵੜਨ ਦੇ ਬੋਰਡ ਲਗਾ ਦਿੱਤੇ ਗਏ ਸਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੋਰਡ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਲੋਕਾਂ ਨੇ ਪਾੜ ਵੀ ਦਿੱਤਾ।
ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਜਿੱਥੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ,ਉਥੇ ਹੀ ਕਿਹਾ ਕਿ ਉਹ ਆਪਣੇ ਖੂਨ ਦਾ ਕਤਰਾ ਕਤਰਾ ਵਹਾ ਦੇਣਗੇ, ਪਰ ਆਪਣੀ ਜਮੀਨ ਦਾ ਇਕ ਮਰਲਾ ਵੀ ਐਕਵਾਇਰ ਨਹੀਂ ਹੋਣ ਦੇਣਗੇ।
ਇਸ ਮੌਕੇ ਇੱਕਠੇ ਹੋਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਵਿਚ ਚਾਰੇ ਪਿੰਡਾ ਦੀਆਂ ਹੱਦਾਂ ਤੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਪਿੰਡ ਵਿਚ ਨਾ ਵੜਨ ਦੇ ਬੋਰਡ ਲਗਾਏ ਸਨ, ਜਿਨ੍ਹਾਂ ਨੂੰ ਬੀਤੀ ਰਾਤ ਬੇਸ਼ੱਕ ਕਿਸੇ ਅਣਪਛਾਤੇ ਲੋਕਾਂ ਵਲੋਂ ਪਾੜ ਦਿੱਤਾ ਗਿਆ ਹੈ। ਪਰ ਉਹ ਹੁਣ ਉਸ ਤੋਂ ਵੀ ਵੱਡੇ ਬੋਰਡ ਜਿਆਦਾ ਗਿਣਤੀ ਵਿਚ ਲਗਾਉਣਗੇ ਤੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਉਹ ਉਸ ਸਮੇਂ ਤੱਕ ਕਰਦੇ ਰਹਿਣਗੇ,ਜਦੋਂ ਤੱਕ ਸਰਕਾਰ ਇਹ ਨੀਤੀ ਰੱਦ ਨਹੀ ਕਰ ਦਿੰਦੀ।
ਇਹ ਵੀ ਪੜ੍ਹੋ : Christian Community ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਦਾ ਵੱਡਾ ਵਿਰੋਧ; ਹਿੰਦੂ, ਵਾਲਮੀਕੀ ਤੇ ਨਿਹੰਗ ਜਥੇਬੰਦੀਆਂ ਨੇ ਦਿੱਤਾ ਅਲਟੀਮੇਟਮ
- PTC NEWS