Fri, Sep 11, 2026
Whatsapp

ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ

Reported by:  PTC News Desk  Edited by:  Shanker Badra -- October 20th 2020 12:59 PM
ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ

ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ

ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ:ਬਾਘਾਪੁਰਾਣਾ : ਪੰਜਾਬ 'ਚ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੈ। ਇਹਨਾਂ ਸੜਕੀ ਹਾਦਸਿਆਂ 'ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਬਾਘਾਪੁਰਾਣਾ ਵਿਖੇ ਵਾਪਰਿਆ ਹੈ। [caption id="attachment_441759" align="aligncenter" width="301"]Baghapurana: Road Accident last night, father killed, girl seriously injured ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ[/caption] ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖਿਲਾਫ਼ ਵਿਧਾਨ ਸਭਾ 'ਚ 3 ਬਿੱਲ ਪੇਸ਼ , MSP ਤੋਂ ਘੱਟ ਕੀਮਤ ਦੇਣ ਵਾਲਿਆਂ ਨੂੰ ਹੋਵੇਗੀ 3 ਸਾਲ ਦੀ ਸਜ਼ਾ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ਹਿਰ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਉਸ ਦੀ ਬੱਚੀ ਗੰਭੀਰ ਜ਼ਖਮੀ ਹੋ ਗਈ ਹੈ। [caption id="attachment_441760" align="aligncenter" width="700"]Baghapurana: Road Accident last night, father killed, girl seriously injured ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ[/caption] ਦਰਅਸਲ 'ਚ ਬੀਤੀ ਰਾਤ ਸ਼ਹਿਰ ਤੋਂ ਦੂਰ ਕੋਟਕਪੁਰਾ ਸੜਕ 'ਤੇ ਰਾਧਾ ਸੁਆਮੀ ਸਤਸੰਗ ਭਵਨ ਨੇੜੇ ਇਕ ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ ਹੋਈ ਹੈ। ਇਸ ਦੇ ਚਲਦਿਆਂ ਨਵਜੋਤ ਸਿੰਘ ਦੀ ਮੌਤ ਹੋ ਗਈ। [caption id="attachment_441758" align="aligncenter" width="294"]Baghapurana: Road Accident last night, father killed, girl seriously injured ਟਰਾਲੇ ਅਤੇ ਛੋਟੇ ਹਾਥੀ ਵਿਚਕਾਰ ਭਿਆਨਕ ਟੱਕਰ , ਪਿਤਾ ਦੀ ਮੌਤ ਤੇ ਬੱਚੀ ਗੰਭੀਰ ਜ਼ਖਮੀ[/caption] ਇਸ ਹਾਦਸੇ ਵਿਚ ਉਹਨਾਂ ਦੀ ਬੇਟੀ ਖੁਸ਼ਦੀਪ ਕੌਰ ਵੀ ਗੰਭੀਰ ਜ਼ਖਮੀ ਹੋ ਗਈ ਹੈ। ਜਿਸ ਤੋਂ ਬਾਅਦ ਬੱਚੀ ਨੂੰ ਇਲਾਜ ਲਈ  ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। -PTCNews educare
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK