Fri, Apr 26, 2024
Whatsapp

ਬਹਿਬਲ ਕਲਾਂ 'ਚ ਗੋਲੀ ਚਲਾਉਣ ਲਈ ਮੈਂ ਕਦੇ ਕੋਈ ਆਦੇਸ਼ ਨਹੀਂ ਦਿੱਤੇ:ਪ੍ਰਕਾਸ਼ ਸਿੰਘ ਬਾਦਲ

Written by  Shanker Badra -- September 01st 2018 07:41 PM -- Updated: September 01st 2018 08:37 PM
ਬਹਿਬਲ ਕਲਾਂ 'ਚ ਗੋਲੀ ਚਲਾਉਣ ਲਈ ਮੈਂ ਕਦੇ ਕੋਈ ਆਦੇਸ਼ ਨਹੀਂ ਦਿੱਤੇ:ਪ੍ਰਕਾਸ਼ ਸਿੰਘ ਬਾਦਲ

ਬਹਿਬਲ ਕਲਾਂ 'ਚ ਗੋਲੀ ਚਲਾਉਣ ਲਈ ਮੈਂ ਕਦੇ ਕੋਈ ਆਦੇਸ਼ ਨਹੀਂ ਦਿੱਤੇ:ਪ੍ਰਕਾਸ਼ ਸਿੰਘ ਬਾਦਲ

ਬਹਿਬਲ ਕਲਾਂ 'ਚ ਗੋਲੀ ਚਲਾਉਣ ਲਈ ਮੈਂ ਕਦੇ ਕੋਈ ਆਦੇਸ਼ ਨਹੀਂ ਦਿੱਤੇ:ਪ੍ਰਕਾਸ਼ ਸਿੰਘ ਬਾਦਲਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਵਿਚ ਬੇਹੱਦ ਨੀਵੀਂ ਪੱਧਰ ਦੀ ਵਰਤੀ ਗਈ ਬੇਹੱਦ ਇਤਰਾਜ਼ਯੋਗ ਸ਼ਬਦਾਵਲੀ ਉਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਮਾਣ ਮਰਿਆਦਾ ਨੂੰ ਗਹਿਰੀ ਠੇਸ ਪਹੁੰਚੀ ਹੈ।ਸ੍ਰ: ਬਾਦਲ ਨੇ ਕਿਹਾ “ਕਿੰਨੀ ਅਜੀਬ ਤੇ ਹਾਸੋਹੀਣੀ ਗੱਲ ਹੈ ਕਿ ਜੋ ਲੋਕ ਵਿਧਾਨ ਸਭਾ ਵਿਚ ਸਿੱਖੀ ਦੇ ਚੈਂਪੀਅਨ ਦਾ ਢਕੌਚ ਕਰ ਰਹੇ ਸਨ, ਉਹ 72 ਘੰਟਿਆਂ ਦੇ ਅੰਦਰ ਅੰਦਰ ਹੀ ਸਿੱਖਾਂ ਦੇ ਕਾਤਲਾਂ ਦੇ ਬੁੱਤਾਂ ਨੂੰ ਹਾਰ ਪਾਉਂਦੇ ਤੇ ਉਨ੍ਹਾਂ ਨੂੰ ਸ਼ਰਧਾਜ਼ਲੀਆਂ ਦਿੰਦੇ ਫਿਰਦੇ ਹਨ।ਉਹ ਤਾਂ ਅਪ੍ਰੇਸ਼ਨ ਬਲੂਸਟਾਰ ਕਰਵਾਉਣ ਵਾਲੀ ਆਗੂ ਨੂੰ ਵੀ 'ਇੰਦਰਾ ਜੀ” ਕਹਿ ਕੇ ਸਤਿਕਾਰ ਨਾਲ ਬਲਾਉਂਦੇ ਰਹੇ ਤੇ ਉਸ ਨੂੰ ਬਲੂਸਟਾਰ ਲਈ ਕਲੀਨ ਚਿੱਟ ਵੀ ਦੇ ਗਏ। ਇਥੇ ਜਾਰੀ ਇੱਕ ਬਿਆਨ ਵਿਚ ਸ.ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਜਿਸ ਪਾਰਟੀ ਦੀ ਸਰਕਾਰ ਦੀ ਉਹ ਅਗਵਾਈ ਕਰ ਰਹੇ ਹਨ,ਉਹ ਪਾਰਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਖ਼ਾਲਸਾ ਪੰਥ ਦੇ ਸਭ ਤੋਂ ਪਾਵਨ ਪਵਿੱਤਰ ਅਸਥਾਨ ਸ਼੍ਰੀ ਹਰਮੰਦਰ ਸਾਹਿਬ ਅਤੇ ਮਹਾਨ ਧਾਰਮਿਕ ਅਤੇ ਇਤਿਹਾਸਕ ਸੰਸਥਾਵਾਂ ਵਿਰੁੱਧ ਦੁਨੀਆਂ ਦੀ ਸਭ ਤੋ ਵੱਡੀ ਅਤੇ ਦਰਦਨਾਕ ਬੇਅਦਬੀ ਦੇ ਪਾਪ ਦੀ ਭਾਗੀ ਹੈ ਜੋ ਕਿ 1984 ਵਿਚ ਇੰਦਰਾ ਗਾਂਧੀ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਸ਼੍ਰੀ ਹਰਮਿੰਦਰ ਸਾਹਿਬ ਤੇ ਹਮਲੇ ਰਾਹੀਂ ਕੀਤੀ ਗਈ। ਸ. ਬਾਦਲ ਨੇ ਮੁੱਖ ਮੰਤਰੀ ਨੂੰ ਜ਼ੋਰਦਾਰ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਉਹ ਪੰਜਾਬ ਦੇ ਅਮਨ ਅਤੇ ਭਾਈਚਾਰਕ ਸਾਂਝ ਨਾਲ ਖਿਲਵਾੜ ਕਰਨ ਲਈ ਅੱਗ ਨਾਲ ਨਾ ਖੇਡਣ।ਉਨ੍ਹਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਕਾਂਗਰਸ ਪਾਰਟੀ ਵੱਲੋਂ ਲਾਈ ਗਈ ਅੱਗ ਦੀਆਂ ਲਪਟਾਂ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਇਆ ਕਿ “ਤੁਸੀਂ ਨਵੀਂ ਅੱਗ ਲਾਉਣ ਦੀ ਤਿਆਰੀ ਕਰ ਰਹੇ ਹੋ।ਪੰਜਾਬ ਅਤੇ ਪੰਜਾਬੀਆਂ ਉਤੇ ਰਹਿਮ ਕਰੋ।” ਬਾਦਲ ਨੇ ਕਿਹਾ ਕਿ ਮੈਂ ਆਪਣੇ ਸੇਵਾ ਕਾਲ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਜੋ ਕੁੱਝ ਵੀ ਕੀਤਾ ਹੈ,ਉਹ ਪੰਜਾਬ ਦੀ ਸ਼ਾਂਤੀ, ਅਮਨ ਅਤੇ ਸਭ ਫ਼ਿਰਕਿਆਂ ਦੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਹੀ ਕੀਤਾ।ਇਸ ਸਬੰਧੀ ਮੇਰਾ ਮਨ ਅਤੇ ਆਤਮਾ ਪੂਰੀ ਤਰ੍ਹਾਂ ਸਾਫ਼ ਹੈ। ਮੈਂ ਅਯਾਸ਼ ਕਿਸਮ ਦੇ ਵਿਅਕਤੀਆਂ ਵਲੋ ਦਿੱਤੀਆਂ ਕਿਸੇ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ ਕਿਉਕਿ ਪੰਜਾਬੀਆਂ ਵੱਲੋਂ ਬਖ਼ਸੀ ਸੇਵਾ ਨੂੰ ਮੈਂ ਹਮੇਸ਼ਾ ਮੁਕੰਮਲ ਦਿਆਨਤਦਾਰੀ ਪ੍ਰਤੀਬਧਤਾ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਇਆ ਹੈ।ਉਨ੍ਹਾਂ ਨੇ ਕਿਹਾ ਕਿ ਆਪਣੇ ਜੀਵਨ ਦੇ ਆਖ਼ਰੀ ਸਾਹਾਂ ਤੱਕ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਅਤੇ ਉਸ ਉਪਰੰਤ ਅਕਤੂਬਰ 2015 ਵਿੱਚ ਪੁਲਿਸ ਵੱਲੋਂ ਗੋਲੀ ਚਲਾਉਣ ਨਾਲ ਸਬੰਧਤ ਘਟਨਾਕ੍ਰਮ ਉਤੇ ਟਿਪਣੀ ਕਰਦਿਆਂ ਸ.ਬਾਦਲ ਨੇ ਕਿਹਾ “ਇਸ ਬੇਹੱਦ ਤਕਲੀਫ਼ ਦੇਹ ਘਟਨਾਕ੍ਰਮ ਦੌਰਾਨ ਮੇਰੇ ਮਨ ਉਤੇ ਭਾਰੀ ਬੋਝ ਅਤੇ ਤਣਾਅ ਸੀ।ਉਨ੍ਹਾਂ ਕਿਹਾ ਮੇਰੀ ਸਰਕਾਰ ਨੇ ਮਾਹੌਲ ਨੂੰ ਸ਼ਾਂਤ ਰੱਖਣ ਲਈ ਸਮਾਜ ਦੇ ਵੱਖ-ਵੱਖ ਭਾਈਚਾਰਿਆਂ ਵਿਚ ਆਪਸੀ ਤਣਾਅ ਘੱਟ ਕਰਨ ਲਈ ਅਤੇ ਪੰਜਾਬ ਵਿਚ ਹਰ ਸੂਰਤ ਵਿਚ ਸ਼ਾਂਤੀ ਬਣਾਈ ਰੱਖਣ ਲਈ ਹਰ ਤਰ੍ਹਾਂ ਨਾਲ ਪੂਰਾ ਯਤਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸਥਿਤੀ ਬਾਰੇ ਉਨ੍ਹਾਂ ਦੇ ਸਪਸ਼ਟ ਆਦੇਸ਼ ਸਨ ਕਿ ਇਸ ਨੂੰ “ਗੱਲਬਾਤ ਰਾਹੀਂ ਪੁਰ ਅਮਨ ਤਰੀਕੇ ਨਾਲ ਸੁਲਝਾਇਆ ਜਾਵੇ।ਕਿਸੇ ਵੀ ਪੜਾਅ ਉਤੇ ਗੋਲੀ ਚਲਾਉਣ ਬਾਰੇ ਨਾ ਹੀ ਕੋਈ ਗੱਲ ਹੋਈ ਸੀ ਅਤੇ ਨਾ ਹੀ ਮੇਰੇ ਵਲੋ ਕੋਈ ਆਦੇਸ਼ ਦਿੱਤੇ ਗਏ ਸਨ।ਉਸ ਸਮੇਂ ਵੱਖ-ਵੱਖ ਸੰਗਠਨਾਂ ਅਤੇ ਪਾਰਟੀਆਂ ਦੀ ਜ਼ੋਰਦਾਰ ਮੰਗ 'ਤੇ ਮੇਰੀ ਸਰਕਾਰ ਨੇ ਇਹ ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤੇ ਸਨ।ਪੰਜਾਬ ਸਰਕਾਰ ਵਲੋਂ ਅਜਿਹਾ ਪੰਜਾਬ ਦੀਆਂ ਸਾਰੀਆਂ ਧਿਰਾਂ ਵਲੋਂ ਵਾਰ-ਵਾਰ ਜ਼ੋਰ ਦੇਣ 'ਤੇ ਕੀਤਾ ਸੀ ਤਾਂ ਜੋ ਸਮੁੱਚੇ ਘਟਨਾਕ੍ਰਮ ਦਾ ਸਾਰਿਆਂ ਦੀ ਤਸੱਲੀ ਅਨੁਸਾਰ ਨਿਪਟਾਰਾ ਹੋ ਸਕੇ।ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ ਇਕ ਵੱਡੇ ਪੁਲਿਸ ਅਫ਼ਸਰ ਦੀ ਨਿਗਰਾਨੀ ਵਿਚ ਇਕ ਵਿਸ਼ੇਸ਼ ਜਾਂਚ ਟੀਮ ਵੀ ਗਠਿਤ ਕੀਤੀ ਗਈ ਸੀ, ਜਿਸ ਨੇ ਲਗਾਤਾਰ ਪੂਰੀ ਮਿਹਨਤ ਤੇ ਨਿਰਪੱਖਤਾ ਨਾਲ ਜਾਂਚ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਸੀ।ਇਸੇ ਕਰਕੇ ਸਰਕਾਰ ਬਦਲਣ ਪਿੱਛੋਂ ਕਾਂਗਰਸ ਸਰਕਾਰ ਨੇ ਵੀ ਇਸੇ ਵਿਸ਼ੇਸ਼ ਟੀਮ ਨੂੰ ਆਪਣਾ ਕੰਮ ਨਿਸਚਿਤ ਰੂਪ ਵਿਚ ਜਾਰੀ ਰੱਖਣ ਲਈ ਕਿਹਾ ਸੀ। ਇਸ ਘਟਨਾਕ੍ਰਮ ਦੇ ਸਮੁੱਚੇ ਵਿਸਥਾਰ ਨੂੰ ਸਾਹਮਣੇ ਲਿਆਉਣ ਲਈ ਜੋਰਾ ਸਿੰਘ ਕਮਿਸ਼ਨ ਦੀ ਸਥਾਪਨਾ ਵੀ ਕੀਤੀ ਗਈ ਸੀ ਪਰ ਮੈਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ ਨਵੀਂ ਬਣੀ ਸਰਕਾਰ ਨੇ ਮੇਰੀ ਪਿਛਲੀ ਸਰਕਾਰ ਨੂੰ ਬਦਨਾਮ ਕਰਨ ਲਈ ਇਕ ਚਾਲਾਕੀ ਭਰੀ ਸਾਜਿਸ਼ ਕਰਦਿਆਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਵਾਪਰੀਆਂ ਘਟਨਾਵਾਂ ਸਬੰਧੀ ਜਾਂਚ ਲਈ ਇਕ ਹੋਰ ਕਮਿਸ਼ਨ ਦੀ ਸਥਾਪਨਾ ਕਰ ਦਿੱਤੀ,ਜਿਸ ਦਾ ਸਿੱਧਾ ਮਤਲਬ ਇਸ ਸਾਰੇ ਘਟਨਾਕ੍ਰਮ 'ਚ ਮੇਰੀ ਸਰਕਾਰ ਅਤੇ ਅਕਾਲੀ ਦਲ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਬਦਨਾਮ ਕਰਨਾ ਸੀ।ਚਾਹੇ ਨਵਾਂ ਕਮਿਸ਼ਨ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਕੁਝ ਪੁਲਿਸ ਮੁਲਾਜ਼ਮਾਂ ਤੋਂ ਬਗੈਰ ਮੈਨੂੰ ਜਾਂ ਪ੍ਰਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਣ ਵਿਚ ਅਸਫਲ ਰਿਹਾ ਪਰ ਇਸ ਦੇ ਬਾਵਜੂਦ ਜਿਸ ਤਰ੍ਹਾਂ ਦੀ ਚਾਣਕਿਆ ਨੀਤੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਸਾਰੀ ਰਿਪੋਰਟ ਨਾਲ ਨਜਿੱਠਣ ਦਾ ਯਤਨ ਕੀਤਾ ਹੈ, ਉਸ ਤੋਂ ਇਸ ਦੀਆਂ ਲੁੰਬੜ ਚਾਲਾਂ ਦਾ ਸਭ ਨੂੰ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ।ਇਸੇ ਲਈ ਮੇਰੇ ਵਲੋਂ,ਅਕਾਲੀ ਦਲ ਵਲੋਂ ਅਤੇ ਹੋਰ ਸੰਸਥਾਵਾਂ ਵਲੋਂ ਇਸ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਆਪਣੇ ਲੰਬੇ ਜਨਤਕ ਜੀਵਨ ਦੌਰਾਨ ਮੇਰੀ ਹਮੇਸਾ਼ ਇਹ ਪਹੁੰਚ ਰਹੀ ਹੈ ਕਿ ਹਰ ਸਥਿਤੀ ਨੂੰ ਗੱਲਬਾਤ ਰਾਹੀਂ ਪੁਰ ਅਮਨ ਤਰੀਕੇ ਨਾਲ ਸੁਲਝਾਇਆ ਜਾਵੇ।ਮੇਰੀ ਕਾਰਜ਼ਸੈ਼ਲੀ ਬਾਰੇ ਪੂਰਾ ਪੰਜਾਬ ਭਲੀ ਭਾਂਤ ਵਾਕਫ਼ ਹੈ ,ਮੈਂ ਗੁਰੂ ਦੇ ਭੈਅ ਵਿਚ ਰਹਿ ਕੇ ਸਾਹ ਸਾਹ ਆਪਣੇ ਫ਼ਰਜਾਂ ਵਿਚ ਪ੍ਰਤੀ ਸੁਚੇਤ ਰਿਹਾ ਹਾਂ। -PTCNews


Top News view more...

Latest News view more...