Thu, Jun 19, 2025
Whatsapp

ਹੋਲਾ ਮੁਹੱਲਾ ਦੌਰਾਨ ਡ੍ਰੋਨ ਕੈਮਰੇ ਉਡਾਉਣ 'ਤੇ ਲਗਾਈ ਪਾਬੰਦੀ

Reported by:  PTC News Desk  Edited by:  Pardeep Singh -- March 17th 2022 08:05 PM
ਹੋਲਾ ਮੁਹੱਲਾ ਦੌਰਾਨ ਡ੍ਰੋਨ ਕੈਮਰੇ ਉਡਾਉਣ 'ਤੇ ਲਗਾਈ ਪਾਬੰਦੀ

ਹੋਲਾ ਮੁਹੱਲਾ ਦੌਰਾਨ ਡ੍ਰੋਨ ਕੈਮਰੇ ਉਡਾਉਣ 'ਤੇ ਲਗਾਈ ਪਾਬੰਦੀ

ਸ੍ਰੀ ਅਨੰਦਪੁਰ ਸਾਹਿਬ: ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਸੁੱਰਖਿਆ ਦੇ ਮੱਦੇਨਜ਼ਰ ਪੁਲਿਸ ਵਿਭਾਗ ਵੱਲੋਂ ਡ੍ਰੋਨ ਦੀ ਵਰਤੋਂ ਕੀਤੀ ਜਾ ਸਕੇਗੀ। ਬਾਕੀਆ ਲਈ ਹੋਲਾ ਮਹੱਲਾ ਦੌਰਾਨ ਡ੍ਰੋਨ ਕੈਮਰੇ ਉਡਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਪਾਬੰਦੀ ਮੇਲਾ ਖੇਤਰ ਵਿੱਚ ਡ੍ਰੋਨ ਕੈਮਰੇ ਉਡਾਉਣ 'ਤੇ ਲਗਾਈ ਗਈ ਹੈ। ਆਈਏਐਸ ਸੋਨਾਲੀ ਗਿਰਿ ਦਾ ਕਹਿਣਾ ਹੈ ਕਿ ਫੌਜਦਾਰੀ ਦੰਡ ਸੰਘਤਾ 1973(2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਹੋਲੇ ਮੁਹੱਲੇ ਦੇ ਤਿਉਹਾਰ ਮੌਕੇ 19 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਡ੍ਰੋਨ ਕੈਮਰੇ ਉਡਾਉਣ 'ਤੇ ਪੂਰਨ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਜਿਲ੍ਹਾ ਮੈਜਿਸਟ੍ਰੇਟ ਨੇ ਹੋਲਾ ਮੁਹੱਲਾ ਦੇਤਿਉਹਾਰ ਮੌਕੇ ਮੇਲਾ ਖੇਤਰ ਵਿੱਚ ਡਰੋਨਾ ਕੈਮਰੇ ਉਡਾਉਣ ਤੇ ਪੂਰਨ ਪਾਬੰਦੀ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਨੂੰ ਲੈ ਕੇ ਇਹ ਕਦਮ ਚੁੱਕੇ ਗਏ ਹਨ। Jalandhar city declared 'No Drone Zone' ਇਹ ਵੀ ਪੜ੍ਹੋ:ਸੁਖਬੀਰ ਸਿੰਘ ਬਾਦਲ ਦੀ ਪਾਰਟੀ ਪ੍ਰਧਾਨ ਵਜੋਂ ਅਸਤੀਫੇ ਦੀ ਪੇਸ਼ਕਸ਼ ਜ਼ਿਲ੍ਹਾ ਪ੍ਰਧਾਨਾਂ ਨੇ ਕੀਤੀ ਰੱਦ -PTC News


Top News view more...

Latest News view more...

PTC NETWORK