Sat, Apr 27, 2024
Whatsapp

ਬੈਂਕ ਆਫ ਬੜੌਦਾ ਸਮੇਤ ਇਹ ਬੈਂਕ ਹੋਣ ਜਾ ਰਹੇ ਨੇ ਬੰਦ..!!

Written by  Joshi -- June 06th 2018 11:23 AM
ਬੈਂਕ ਆਫ ਬੜੌਦਾ ਸਮੇਤ ਇਹ ਬੈਂਕ ਹੋਣ ਜਾ ਰਹੇ ਨੇ ਬੰਦ..!!

ਬੈਂਕ ਆਫ ਬੜੌਦਾ ਸਮੇਤ ਇਹ ਬੈਂਕ ਹੋਣ ਜਾ ਰਹੇ ਨੇ ਬੰਦ..!!

ਮੋਦੀ ਸਰਕਾਰ ਵੱਲੋਂ ਨੋਟਬੰਦੀ ਤੋਂ ਬਾਅਦ ਬੈਂਕਾਂ ਉੱਪਰ ਖਾਸ ਨਜ਼ਰ ਰੱਖੀ ਜਾ ਰਹੀ ਹੈ। ਕਿਹੜਾ ਬੈਂਕ ਘਾਟੇ ਵਿੱਚ ਹੈ ਕਿਹੜਾ ਫਾਇਦਾ ਦੇ ਰਿਹਾ ਹੈ ਇਨ੍ਹਾਂ ਗੱਲਾਂ 'ਤੇ ਅੱਜਕੱਲ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਬੈਕਿੰਗ ਖੇਤਰ ਦੀ ਹਾਲਤ 'ਚ ਨਿਖਾਰ ਲਿਆਉਣ ਲਈ ਇੱਕ ਨਵੀਂ ਯੋਜਨਾ ਬਣਾਈ ਜਾ ਰਹੀ ਹੈ ਜਿਸ ਤਹਿਤ ਚਾਰ ਸਰਕਾਰੀ ਬੈਂਕਾਂ ਨੂੰ ਮਰਜ ਕਰਕੇ ਉਸਨੂੰ ਇੱਕ ਬੈਂਕ ਵਿੱਚ ਤਬਦੀਲ ਕਰਨ ਦੀ ਤਿਆਰੀ ਕੱਸੀ ਜਾ ਰਹੀ ਹੈ । bank of baroda closes soonਇਹਨਾਂ ਮਰਜ ਕੀਤੇ ਜਾ ਰਹੇ ਬੈਂਕਾਂ ਵਿੱਚ ਬੈਂਕ ਆਫ਼ ਬੜੌਦਾ, ਆਈ.ਡੀ.ਬੀ.ਆਈ, ਸੈਂਟਰਲ ਬੈਂਕ ਆਫ਼ ਇੰਡੀਆ ਅਤੇ ਓਰੀਐਂਟਲ ਬੈਂਕ ਆਫ਼ ਕਮਰਸ ਸ਼ਾਮਲ ਹਨ । bank of baroda closes soonਸੂਤਰਾਂ ਤੋਂ ਮਿਲੀ ਸੂਚਨਾ ਤਹਿਤ ਇਹ ਚਾਰੇ ਬੈਂਕਾਂ ਤੋਂ ਕੋਈ ਖਾਸ ਮੁਨਾਫ਼ਾ ਨਹੀਂ ਹੋ ਰਿਹਾ ਸੀ । ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਬੈਂਕਾਂ ਨੂੰ ਮਰਜ਼ ਕਰਨ 'ਤੇ ਬੈਂਕ ਪ੍ਰਣਾਲੀ ਵਿੱਚ ਕਾਫ਼ੀ ਸੁਧਾਰ ਆਉਣ ਦੇ ਆਸਾਰ ਹਨ ।ਦੱਸਿਆ ਜਾ ਰਿਹਾ ਹੈ ਕਿ ਚੜ੍ਹਦੇ ੨੦੧੮ ਤੋਂ ਹੀ ਇਹ ਬੈਂਕਾਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸਨ ਬਲਕਿ ਲਗਾਤਾਰ ਇਹਨਾਂ ਦਾ ਗ੍ਰਾਫ਼ ਕਾਫ਼ੀ ਹੇਠਾਂ ਜਾ ਰਿਹਾ ਸੀ ਜਿਸ ਕਾਰਨ ਤਕਰੀਬਨ ਦੋ ਲੱਖ ਇੱਕ ਹਜ਼ਾਰ ਛੇ ਸੌ ਛਿਆਲੀ ਹਜ਼ਾਰ ਦਾ ਘਾਟਾ ਹੋਣ ਦੇ ਸਮਾਚਾਰ ਹਨ ਇਹੀ ਕਾਰਨ ਹੈ ਕਿ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਅਜਿਹਾ ਕਰਨਾ ਜਰੂਰੀ ਹੋ ਗਿਆ ਹੈ ਕਿ ਇਨ੍ਹਾਂ ਬੈਂਕਾਂ ਨੂੰ ਮਰਜ ਕਰ ਦਿੱਤਾ ਜਾਵੇ। —PTC News


Top News view more...

Latest News view more...