ਪੀਆਰਟੀਸੀ ਬੱਸ ਨਾਲ ਟਕਰਾਈ ਐਕਟਿਵਾ, ਮੌਕੇ ‘ਤੇ ਮਾਂ ਦੀ ਹੋਈ ਮੌਤ

ਪੀਆਰਟੀਸੀ ਬੱਸ ਨਾਲ ਟਕਰਾਈ ਐਕਟਿਵਾ, ਮੌਕੇ 'ਤੇ ਮਾਂ ਦੀ ਹੋਈ ਮੌਤ  

ਪੀਆਰਟੀਸੀ ਬੱਸ ਨਾਲ ਟਕਰਾਈ ਐਕਟਿਵਾ, ਮੌਕੇ ‘ਤੇ ਮਾਂ ਦੀ ਹੋਈ ਮੌਤ:ਧਨੌਲਾ : ਜ਼ਿਲ੍ਹਾ ਬਰਨਾਲਾ ਦੇ ਧਨੌਲਾ-ਭਿੱਖੀ ਮੁੱਖ ਮਾਰਗ ’ਤੇਪੀਆਰਟੀਸੀ ਦੀ ਇੱਕ ਬੱਸ ਨੇ ਐਕਟਿਵਾ ਸਵਾਰ ਮਾਂ-ਧੀ ਨੂੰ ਟੱਕਰ ਮਾਰ ਦਿੱਤੀ ਹੈ। ਇਸ ਦੌਰਾਨ ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ,ਜਦਕਿ ਧੀ ਗੰਭੀਰ ਜ਼ਖ਼ਮੀ ਹੋ ਗਈ ਹੈ।

ਪੀਆਰਟੀਸੀ ਬੱਸ ਨਾਲ ਟਕਰਾਈ ਐਕਟਿਵਾ, ਮੌਕੇ ‘ਤੇ ਮਾਂ ਦੀ ਹੋਈ ਮੌਤ

ਜਾਣਕਾਰੀ ਮੁਤਾਬਿਕ ਮ੍ਰਿਤਕਾ ਮਨਦੀਪ ਕੌਰ ਆਪਣੀ ਧੀ ਜਸਪ੍ਰੀਤ ਕੌਰ ਨਾਲ ਐਕਟਿਵਾ ‘ਤੇ ਧਨੌਲੇ ਵੱਲ ਜਾ ਰਹੀ ਸੀ ਕਿ ਅਚਾਨਕ ਪਿੱਛੋ ਆ ਰਹੀ ਪੀਆਰਟੀਸੀ ਬੁਢਲਾਡਾ ਡਿੱਪੂ ਦੀ ਬੱਸ ਨੇ ਜ਼ੋਰਦਾਰ ਫੇਟ ਮਾਰ ਦਿੱਤੀ।  ਇਸ ਦੌਰਾਨ ਟੱਕਰ ਵੱਜਣ ਨਾਲ ਦੋਵੇਂ ਮਾਵਾਂ -ਧੀਆਂ ਹੇਠਾ ਸੜ੍ਹਕ ‘ਤੇ ਡਿੱਗ ਗਈਆਂ।

ਪੀਆਰਟੀਸੀ ਬੱਸ ਨਾਲ ਟਕਰਾਈ ਐਕਟਿਵਾ, ਮੌਕੇ ‘ਤੇ ਮਾਂ ਦੀ ਹੋਈ ਮੌਤ

ਜਿਨ੍ਹਾਂ ਨੂੰ ਮ੍ਰਿਤਕ ਔਰਤ ਦੇ ਭਰਾ ਰਘਵੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਰਾਜਗੜ੍ਹ ਤੇ ਰਾਹਗੀਰਾ ਨੇ ਜੇਰੇ ਇਲਾਜ਼ ਲਈ ਸਰਕਾਰੀ ਹਸਪਤਾਲ ਧਨੌਲਾ ਵਿਖੇ ਭਰਤੀ ਕਰਵਾਇਆ। ਜਿਥੇ ਡਾਕਟਰਾਂ ਨੇ  ਮਨਦੀਪ ਕੌਰ (40) ਪਤਨੀ ਬੂਟਾ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਤੇ ਜਸਪ੍ਰੀਤ ਕੌਰ (ਧੀ) ਦੀ ਹਾਲਤ ਗੰਭੀਰ ਹੋਣ ‘ਤੇ ਬਰਨਾਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

ਪੀਆਰਟੀਸੀ ਬੱਸ ਨਾਲ ਟਕਰਾਈ ਐਕਟਿਵਾ, ਮੌਕੇ ‘ਤੇ ਮਾਂ ਦੀ ਹੋਈ ਮੌਤ

ਇਸ ਮਾਮਲੇ ‘ਚ ਥਾਣਾ ਧਨੌਲਾ ਦੇ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਅਧਾਰ ‘ਤੇ ਬੱਸ ਚਾਲਕ ਵਿਰੁੱਧ ਬਿਆਨ ਦਰਜ ਕਰਦਿਆ ਬੱਸ ਨੂੰ ਕਬਜ਼ੇ ’ਚ ਲੈ ਲਿਆ ਗਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ।
-PTCNews