Fri, Apr 26, 2024
Whatsapp

ਬਰਨਾਲਾ 'ਚ ਪੁਲੀਸ ਅਧਿਕਾਰੀ ਵੱਲੋਂ ਮਜ਼ਦੂਰ ਆਗੂ ਦੀ ਕੁੱਟਮਾਰ ਕਰਨ ਦੇ ਰੋਸ ਵਜੋਂ ਡੀ.ਸੀ.ਦਫਤਰ ਅੱਗੇ ਰੋਸ ਧਰਨਾ

Written by  Shanker Badra -- June 08th 2018 04:42 PM
ਬਰਨਾਲਾ 'ਚ ਪੁਲੀਸ ਅਧਿਕਾਰੀ ਵੱਲੋਂ ਮਜ਼ਦੂਰ ਆਗੂ ਦੀ ਕੁੱਟਮਾਰ ਕਰਨ ਦੇ ਰੋਸ ਵਜੋਂ ਡੀ.ਸੀ.ਦਫਤਰ ਅੱਗੇ ਰੋਸ ਧਰਨਾ

ਬਰਨਾਲਾ 'ਚ ਪੁਲੀਸ ਅਧਿਕਾਰੀ ਵੱਲੋਂ ਮਜ਼ਦੂਰ ਆਗੂ ਦੀ ਕੁੱਟਮਾਰ ਕਰਨ ਦੇ ਰੋਸ ਵਜੋਂ ਡੀ.ਸੀ.ਦਫਤਰ ਅੱਗੇ ਰੋਸ ਧਰਨਾ

ਬਰਨਾਲਾ 'ਚ ਪੁਲੀਸ ਅਧਿਕਾਰੀ ਵੱਲੋਂ ਮਜ਼ਦੂਰ ਆਗੂ ਦੀ ਕੁੱਟਮਾਰ ਕਰਨ ਦੇ ਰੋਸ ਵਜੋਂ ਡੀ.ਸੀ.ਦਫਤਰ ਅੱਗੇ ਰੋਸ ਧਰਨਾ:ਬਰਨਾਲਾ ਦੇ ਪਿੰਡ ਕੋਟਦੂਨਾ ਵਿੱਚ ਦਲਿਤਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਇਕ ਆਗੂ ਦੀ ਪੁਲੀਸ ਅਧਿਕਾਰੀ ਵੱਲੋਂ ਕੀਤੀ ਗਈ ਕੁੱਟਮਾਰ ਦੇ ਰੋਸ਼ 'ਚ ਅੱਜ ਦਲਿਤ ਅਤੇ ਮਜ਼ਦੂਰ ਜੱਥੇਬੰਦੀਆਂ ਵੱਲੋਂ ਸ਼ਾਂਝੇ ਤੋਰ 'ਤੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ।barnala dc office majzur union dharna  ਜਿਸ ਵਿੱਚ ਵੱਡੀ ਗਿਣਤੀ 'ਚ ਸ਼ਾਮਲ ਹੋਈਆ ਔਰਤਾਂ ਅਤੇ ਮਰਦਾ ਨੇ ਪੁਲੀਸ ਅਤੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਵੀ ਕੀਤੀ।ਪ੍ਰੈਸ ਨਾਲ ਗੱਲਬਾਤ ਕਰਦਿਆ ਉਹਨਾਂ ਦੱਸਿਆ ਕਿ ਪਿੰਡ ਕੋਟਦੂਨਾ ਵਿੱਚ ਕੁਝ ਵਿਅਕਤੀਆਂ ਵੱਲੋਂ ਜਬਰੀ ਮਜ਼ਦੂਰਾਂ ਦੀਆਂ ਰੂੜੀਆਂ ਅਤੇ ਤੂੜੀ ਦੇ ਕੁੱਪਾਂ ਨੂੰ ਢਹਾ ਦਿੱਤਾ ਜਿਸ ਦਾ ਵਿਰੋਧ ਕਰ ਰਹੇ ਮਜ਼ਦੂਰ ਆਗੂ ਦੀ ਥਾਣਾ ਧਨੌਲਾ ਦੇ ਐਸ.ਐਚ.ਓ ਵੱਲੋਂ ਜਬਰੀ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਨੂੰ ਅਪਸ਼ਬਦ ਵੀ ਬੋਲੇ ਜਿਸ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹਨ।barnala dc office majzur union dharna  ਉਨਾਂ ਕਿਹਾ ਕਿ ਉਕਤ ਐਸ.ਐਚ.ਓ ਖਿਲ਼ਾਫ ਵਾਰ -ਵਾਰ ਦਰਖਾਸਤਾਂ ਦੇਣ 'ਤੇ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਉਹ ਧਰਨਾ ਦੇਣ ਲਈ ਮਜਬੂਰ ਹੋਏ ਹਨ।ਉਹਨਾਂ ਕਿਹਾ ਕਿ ਜਦ ਤੱਕ ਮਜ਼ਦੂਰ ਆਗੂ ਦੀ ਕੁੱਟਮਾਰ ਕਰਨ ਵਾਲੇ ਐਸ.ਐਚ.ਓ ਖਿਲਾਫ ਕਾਰਵਈ ਨਹੀਂ ਕੀਤੀ ਜਾਂਦੀ ਉਸ ਸਮੇਂ ਤੱਕ ਉਹਨਾਂ ਦਾ ਸ਼ੰਘਰਸ਼ ਜਾਰੀ ਰਹੇਗਾ। -PTCNews


Top News view more...

Latest News view more...