Fri, Apr 26, 2024
Whatsapp

ਬਰਨਾਲਾ 'ਚ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਫੂਕਿਆ ਪੁਤਲਾ

Written by  Shanker Badra -- September 01st 2018 11:46 AM -- Updated: September 01st 2018 11:51 AM
ਬਰਨਾਲਾ 'ਚ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਫੂਕਿਆ ਪੁਤਲਾ

ਬਰਨਾਲਾ 'ਚ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਫੂਕਿਆ ਪੁਤਲਾ

ਬਰਨਾਲਾ 'ਚ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਫੂਕਿਆ ਪੁਤਲਾ:ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਭਰ 'ਚ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦੇ ਪੁਤਲੇ ਫੂਕੇ ਜਾ ਰਹੇ ਹਨ।ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਅਤੇ ਸਾਬਕਾ ਐੱਮ.ਐੱਲ ਏ.ਗਗਨਦੀਪ ਸਿੰਘ ਬਰਨਾਲਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਪੁਤਲਾ ਫੂਕਿਆ ਹੈ। ਦੱਸ ਦੇਈਏ ਕਿ ਬੇਅਦਬੀ ਮੁੱਦੇ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਮਾੜੀ ਸ਼ਬਦਾਵਲੀ ਵਰਤਣ 'ਤੇ ਲੋਕਾਂ 'ਚ ਰੋਸ ਹੈ। ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਕਾਂਗਰਸ ਵੱਲੋਂ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਜੋ ਰਾਜਨੀਤੀ ਕੀਤੀ ਜਾ ਰਹੀ ਹੈ ,ਉਸ ਦੇ ਖਿਲਾਫ ਅੱਜ ਅਕਾਲੀ ਦਲ ਵੱਲੋਂ ਕੈਪਟਨ ,ਰਾਹੁਲ ਗਾਂਧੀ ਅਤੇ ਸੁਨੀਲ ਜਾਖੜ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। -PTCNews


Top News view more...

Latest News view more...