Fri, Apr 26, 2024
Whatsapp

ਬਰਨਾਲਾ ਦੇ ਪਿੰਡ ਧਨੇਰ 'ਚ ਸਵਾਈਨ ਫਲੂ ਕਾਰਨ ਦੀ ਮਹਿਲਾ ਦੀ ਹੋਈ ਮੌਤ

Written by  Shanker Badra -- February 07th 2019 08:08 PM
ਬਰਨਾਲਾ ਦੇ ਪਿੰਡ ਧਨੇਰ 'ਚ ਸਵਾਈਨ ਫਲੂ ਕਾਰਨ ਦੀ ਮਹਿਲਾ ਦੀ ਹੋਈ ਮੌਤ

ਬਰਨਾਲਾ ਦੇ ਪਿੰਡ ਧਨੇਰ 'ਚ ਸਵਾਈਨ ਫਲੂ ਕਾਰਨ ਦੀ ਮਹਿਲਾ ਦੀ ਹੋਈ ਮੌਤ

ਬਰਨਾਲਾ ਦੇ ਪਿੰਡ ਧਨੇਰ 'ਚ ਸਵਾਈਨ ਫਲੂ ਕਾਰਨ ਦੀ ਮਹਿਲਾ ਦੀ ਹੋਈ ਮੌਤ:ਬਰਨਾਲਾ : ਪੰਜਾਬ ਸਮੇਤ ਦੇਸ਼ ਭਰ ‘ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ।ਇਸ ਕਾਰਨ ਸੂਬੇ 'ਚ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਹਨ।ਦੇਸ਼ ਭਰ ਵਿੱਚ ਸਵਾਈਨ ਫਲੂ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ।ਦੇਸ਼ ਵਿੱਚ ਸਵਾਈਨ ਫਲੂ ਨਾਲ ਲਗਾਤਰ ਹੋ ਰਹੀਆਂ ਮੌਤਾਂ ਨੇ ਲੋਕਾਂ ਲਈ ਫ਼ਿਕਰ ਪੈਦਾ ਕਰ ਦਿੱਤਾ ਹੈ।ਹੁਣ ਬਰਨਾਲਾ ਦੇ ਪਿੰਡ ਧਨੇਰ ਵਿੱਚ ਸਵਾਈਨ ਫਲੂ ਕਾਰਨ ਮਹਿਲਾ ਦੀ ਮੌਤ ਹੋ ਗਈ ਹੈ। [caption id="attachment_252925" align="aligncenter" width="300"]Barnala village Dhaner swine flu Due woman Death
ਬਰਨਾਲਾ ਦੇ ਪਿੰਡ ਧਨੇਰ 'ਚ ਸਵਾਈਨ ਫਲੂ ਕਾਰਨ ਦੀ ਮਹਿਲਾ ਦੀ ਹੋਈ ਮੌਤ[/caption] ਬਰਨਾਲਾ ਦੇ ਪਿੰਡ ਧਨੇਰ ਵਿਖੇ ਇੱਕ ਮਹਿਲਾ ਦੀ ਸਵਾਈਨ ਫਲੂ ਨਾਲ ਮੌਤ ਹੋਣ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਕੁਲਵੰਤ ਕੌਰ (45) ਨੂੰ 2 ਫ਼ਰਵਰੀ ਨੂੰ ਮਾਮੂਲੀ ਜਿਹਾ ਖਾਂਸੀ ਜ਼ੁਕਾਮ ਹੋਇਆ ਸੀ। [caption id="attachment_252923" align="aligncenter" width="300"]Barnala village Dhaner swine flu Due woman Death
ਬਰਨਾਲਾ ਦੇ ਪਿੰਡ ਧਨੇਰ 'ਚ ਸਵਾਈਨ ਫਲੂ ਕਾਰਨ ਦੀ ਮਹਿਲਾ ਦੀ ਹੋਈ ਮੌਤ[/caption] ਉਸ ਦੀ ਅੱਜ ਸਵੇਰੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਇਲਾਜ਼ ਦੌਰਾਨ ਮੌਤ ਹੋ ਗਈ ਹੈ।ਦੱਸ ਦੇਈਏ ਕਿ ਮ੍ਰਿਤਕ ਕੁਲਵੰਤ ਕੌਰ ਦਾ ਅੰਤਿਮ ਸਸਕਾਰ ਪਿੰਡ ਧਨੇਰ ਵਿਖੇ ਸਿਹਤ ਵਿਭਾਗ ਦੀ ਦੇਖ-ਰੇਖ ਹੇਠ ਹੋਇਆ ਹੈ। [caption id="attachment_252924" align="aligncenter" width="300"]Barnala village Dhaner swine flu Due woman Death
ਬਰਨਾਲਾ ਦੇ ਪਿੰਡ ਧਨੇਰ 'ਚ ਸਵਾਈਨ ਫਲੂ ਕਾਰਨ ਦੀ ਮਹਿਲਾ ਦੀ ਹੋਈ ਮੌਤ[/caption] ਦੱਸ ਦੇਈਏ ਕਿ ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ।ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ। [caption id="attachment_252926" align="aligncenter" width="300"]Barnala village Dhaner swine flu Due woman Death
ਬਰਨਾਲਾ ਦੇ ਪਿੰਡ ਧਨੇਰ 'ਚ ਸਵਾਈਨ ਫਲੂ ਕਾਰਨ ਦੀ ਮਹਿਲਾ ਦੀ ਹੋਈ ਮੌਤ[/caption] ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤਕ ਪੁੱਜਦਾ ਹੈ।ਦੇਸ਼ ਭਰ ਵਿੱਚ ਕਈ ਸੂਬਿਆਂ ਦੇ ਨਾਲ ਪੰਜਾਬ ‘ਚ ਵੀ ਇਸਦਾ ਕਹਿਰ ਜਾਰੀ ਹੈ। -PTCNews


Top News view more...

Latest News view more...