Mon, Apr 29, 2024
Whatsapp

ਬਟਾਲਾ : ਸਵਾਰੀਆਂ ਨਾਲ ਭਰੀ ਬੱਸ ਖੜ੍ਹੇ ਟਰੱਕ 'ਚ ਵੱਜੀ , ਡਰਾਈਵਰ ਅਤੇ ਕੰਡਕਟਰ ਸਮੇਤ 10 ਸਵਾਰੀਆਂ ਜ਼ਖਮੀ

Written by  Shanker Badra -- January 23rd 2020 12:08 PM
ਬਟਾਲਾ : ਸਵਾਰੀਆਂ ਨਾਲ ਭਰੀ ਬੱਸ ਖੜ੍ਹੇ ਟਰੱਕ 'ਚ ਵੱਜੀ , ਡਰਾਈਵਰ ਅਤੇ ਕੰਡਕਟਰ ਸਮੇਤ 10 ਸਵਾਰੀਆਂ ਜ਼ਖਮੀ

ਬਟਾਲਾ : ਸਵਾਰੀਆਂ ਨਾਲ ਭਰੀ ਬੱਸ ਖੜ੍ਹੇ ਟਰੱਕ 'ਚ ਵੱਜੀ , ਡਰਾਈਵਰ ਅਤੇ ਕੰਡਕਟਰ ਸਮੇਤ 10 ਸਵਾਰੀਆਂ ਜ਼ਖਮੀ

ਬਟਾਲਾ : ਸਵਾਰੀਆਂ ਨਾਲ ਭਰੀ ਬੱਸ ਖੜ੍ਹੇ ਟਰੱਕ 'ਚ ਵੱਜੀ , ਡਰਾਈਵਰ ਅਤੇ ਕੰਡਕਟਰ ਸਮੇਤ 10 ਸਵਾਰੀਆਂ ਜ਼ਖਮੀ:ਬਟਾਲਾ : ਬਟਾਲਾ -ਜਲੰਧਰ ਰੋਡ 'ਤੇ ਪੈਂਦੇ ਅੱਡਾ ਅੰਮੋਨੰਗਲ ਵਿਖੇ ਅੱਜ ਖੜ੍ਹੇ ਟਰਾਲੇ ਨਾਲ ਪਨਬੱਸ ਦੀ ਟੱਕਰ ਹੋ ਗਈ ਹੈ। ਇਸ ਹਾਦਸੇ ਦੌਰਾਨ ਡਰਾਈਵਰ ਅਤੇ ਕੰਡਕਟਰ ਸਮੇਤ 10 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ 'ਚੋਂ 2 ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।ਇਸ ਘਟਨਾ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। [caption id="attachment_382468" align="aligncenter" width="300"]Batala Bus And Truck Accident , 10 injured ਬਟਾਲਾ : ਸਵਾਰੀਆਂ ਨਾਲ ਭਰੀ ਬੱਸਖੜ੍ਹੇ ਟਰੱਕ 'ਚ ਵੱਜੀ , ਡਰਾਈਵਰ ਅਤੇ ਕੰਡਕਟਰ ਸਮੇਤ 10 ਸਵਾਰੀਆਂ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਸਵਾਰੀਆਂ ਨਾਲ ਭਰੀ ਬੱਸ ਜਲੰਧਰ ਤੋਂ ਬਟਾਲਾ ਆ ਰਹੀ ਸੀ। ਜਦੋਂ ਅੱਡਾ ਅੰਮੋਨੰਗਲ ਕੋਲ ਪਹੁੰਚੀ ਤਾਂ ਅਚਾਨਕ ਮੋਟਰਸਾਈਕਲ ਸਵਾਰ ਬੱਸ ਅੱਗੇ ਆ ਗਿਆ ਤਾਂ ਉਸਨੂੰ ਬਚਾਉਂਦੇ ਹੋਏ ਬੱਸ ਸੀਮੈਂਟ ਨਾਲ ਭਰੇ ਟਰੱਕ ਨਾਲ ਜਾ ਟਕਰਾਈ, ਜਿਸਦੇ ਸਿੱਟੇ ਵਜੋਂ ਡਰਾਈਵਰ ਅਤੇ ਕੰਡਕਟਰ ਸਮੇਤ 10 ਮੁਸਾਫਰ ਗੰਭੀਰ ਜ਼ਖਮੀ ਹੋ ਗਏ। [caption id="attachment_382469" align="aligncenter" width="300"]Batala Bus And Truck Accident , 10 injured ਬਟਾਲਾ : ਸਵਾਰੀਆਂ ਨਾਲ ਭਰੀ ਬੱਸਖੜ੍ਹੇ ਟਰੱਕ 'ਚ ਵੱਜੀ , ਡਰਾਈਵਰ ਅਤੇ ਕੰਡਕਟਰ ਸਮੇਤ 10 ਸਵਾਰੀਆਂ ਜ਼ਖਮੀ[/caption] ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ,ਜਿਨ੍ਹਾਂ 'ਚੋਂ 2 ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੋਵੇਂ ਵਾਹਨ ਕਬਜ਼ੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ। -PTCNews


Top News view more...

Latest News view more...