Fri, Apr 26, 2024
Whatsapp

ਬਟਾਲਾ:ਘਰ ਅੰਦਰ ਅੱਧੀ ਰਾਤ ਨੂੰ ਹੋਈ ਅੰਨ੍ਹੇਵਾਹਫਾਇਰਿੰਗ,ਇੱਕ ਮਹਿਲਾ ਦੀ ਮੌਤ,ਕਈ ਜ਼ਖਮੀ

Written by  Shanker Badra -- March 18th 2020 08:57 AM -- Updated: March 18th 2020 09:01 AM
ਬਟਾਲਾ:ਘਰ ਅੰਦਰ ਅੱਧੀ ਰਾਤ ਨੂੰ ਹੋਈ ਅੰਨ੍ਹੇਵਾਹਫਾਇਰਿੰਗ,ਇੱਕ ਮਹਿਲਾ ਦੀ ਮੌਤ,ਕਈ ਜ਼ਖਮੀ

ਬਟਾਲਾ:ਘਰ ਅੰਦਰ ਅੱਧੀ ਰਾਤ ਨੂੰ ਹੋਈ ਅੰਨ੍ਹੇਵਾਹਫਾਇਰਿੰਗ,ਇੱਕ ਮਹਿਲਾ ਦੀ ਮੌਤ,ਕਈ ਜ਼ਖਮੀ

ਬਟਾਲਾ:ਘਰ ਅੰਦਰ ਅੱਧੀ ਰਾਤ ਨੂੰ ਹੋਈ ਅੰਨ੍ਹੇਵਾਹਫਾਇਰਿੰਗ,ਇੱਕ ਮਹਿਲਾ ਦੀ ਮੌਤ,ਕਈ ਜ਼ਖਮੀ:ਬਟਾਲਾ : ਬਟਾਲਾ ਦੇ ਕਸਬਾ ਹਰਚੋਵਾਲ ਵਿੱਚ ਇੱਕ ਘਰ ਅੰਦਰ ਅੱਧੀ ਰਾਤ ਨੂੰ ਅੰਨ੍ਹੇਵਾਹਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਫਾਇਰਿੰਗਦੌਰਾਨ ਇੱਕ ਮਹਿਲਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਅਤੇ ਕਈ ਜਾਣੇ ਜ਼ਖਮੀ ਹੋ ਗਏ ਹਨ। ਮ੍ਰਿਤਕ ਔਰਤ ਦੀ ਪਛਾਣ ਜਸਬੀਰ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਧਿਰ ਦੇ ਨੌਜਵਾਨਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਘਰ 'ਚਇੱਕ ਮਹਿਲਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਸ ਦੇ ਇਲਾਵਾ ਇਕ ਹੋਰ ਮਹਿਲਾ ਤੇ ਬੱਚੇ ਸਮੇਤ 4 ਜਾਣੇ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ਼ ਲਈ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਦੋ ਗੁੱਟਾਂ ਦੇ ਨੌਜਵਾਨਾਂ ਵਿੱਚ ਪੁਰਾਣੀ ਰੰਜਿਸ਼ ਚਲ ਰਹੀ ਸੀ। ਇਸ ਮੌਕੇ 'ਤੇ ਪਹੁੰਚੀ ਪੁਲਿਸ ਹਮਲਾਵਰਾਂ ਦੀ ਭਾਲ ਵਿੱਚ ਜੁਟ ਗਈ ਹੈ। -PTCNews


Top News view more...

Latest News view more...