Mon, Dec 22, 2025
Whatsapp

ਬਟਾਲਾ 'ਚ ਰੋਡਵੇਜ ਕਰਮਚਾਰੀਆਂ ਨੇ ਫੂਕਿਆ ਟਰਾਂਸਪੋਰਟ ਮੰਤਰੀ ਦਾ ਪੁਤਲਾ

Reported by:  PTC News Desk  Edited by:  Joshi -- November 03rd 2018 10:45 AM
ਬਟਾਲਾ 'ਚ ਰੋਡਵੇਜ ਕਰਮਚਾਰੀਆਂ ਨੇ ਫੂਕਿਆ ਟਰਾਂਸਪੋਰਟ ਮੰਤਰੀ ਦਾ ਪੁਤਲਾ

ਬਟਾਲਾ 'ਚ ਰੋਡਵੇਜ ਕਰਮਚਾਰੀਆਂ ਨੇ ਫੂਕਿਆ ਟਰਾਂਸਪੋਰਟ ਮੰਤਰੀ ਦਾ ਪੁਤਲਾ

ਬਟਾਲਾ 'ਚ ਰੋਡਵੇਜ ਕਰਮਚਾਰੀਆਂ ਨੇ ਫੂਕਿਆ ਟਰਾਂਸਪੋਰਟ ਮੰਤਰੀ ਦਾ ਪੁਤਲਾ,ਬਟਾਲਾ: ਹਰਿਆਣਾ ਰੋਡਵੇਜ ਤੋਂ ਬਾਅਦ ਹੁਣ ਪੰਜਾਬ ਰੋਡਵੇਜ ਮੁਲਾਜ਼ਮਾਂ ਨੇ ਵੀ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਰੋਡਵੇਜ਼ ਬਟਾਲਾ ਦੇ ਮੁਲਾਜ਼ਮਾਂ ਨੇ ਬੱਸ ਸਟੈਂਡ ਬਟਾਲਾ ਵਿਖੇ ਜਿਥੇ ਟਰਾਂਸਪੋਰਟ ਮੰਤਰੀ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਵੀ ਕੀਤੀ। ਸੂਤਰਾਂ ਅਨੁਸਾਰ ਸਾਂਝੀ ਐਕਸ਼ਨ ਕਮੇਟੀ ਅਤੇ ਰੋਡਵੇਜ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਮੰਤਰੀ ਵੱਲੋਂ ਸਾਡੀਆਂ ਮੰਗਾਂ ਨਹੀਂ ਮੰਨੀਆ ਜਾ ਰਹੀਆਂ ਹਨ ਜਿਸ ਕਾਰਨ ਉਹਨਾਂ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੋਰ ਪੜ੍ਹੋ: ਪ੍ਰੋਫੈਸਰ ਨੂੰ ਸੈਰ ਕਰਨੀ ਪਈ ਮਹਿੰਗੀ, ਜਾਣੋ ਕੀ ਹੈ ਪੂਰਾ ਮਾਮਲਾ ਉਨ੍ਹਾਂ ਕਿਹਾ ਕਿ ਜੇਕਰ ਟਰਾਂਸਪੋਰਟ ਮੰਤਰੀ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ 20 ਨਵੰਬਰ ਨੂੰ ਦੀਨਾਨਗਰ ਹਲਕੇ ਵਿਚ ਸੂਬਾ ਪੱਧਰੀ ਮੁਜ਼ਾਹਰਾ ਕੀਤਾ ਜਾੇਵਗਾ ਤੇ ਹੋਰ ਵੀ ਸਖਤ ਐਕਸ਼ਨ ਲਏ ਜਾਣਗੇ। ਮੁੱਖ ਮੰਗਾਂ :ਬਰਾਬਰ ਕੰਮ ਬਰਾਬਰ ਤਨਖਾਹ, ਰੋਡਵੇਜ਼ ਵਿਚ ਬਜਟ ਰੱਖਣਾ, ਪੇ-ਕਮੀਸ਼ਨ ਦੀ ਰਿਪੋਰਟ, ਡੀ. ਏ ਦੀਆਂ ਚਾਰ ਕਿਸ਼ਤਾਂ, ਠੇਕੇਦਾਰੀ ਸਿਸਟਮ ਬੰਦ ਕਰ ਕੇ ਰੈਗੂਲਰ ਭਰਤੀ ਕਰਨੀ, ਨਵੀਂ ਟਰਾਂਸਪੋਰਟ ਪਾਲਿਸੀ ਲਾਗੂ ਕਰਨੀ, ਪ੍ਰਾਈਵੇਟ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣੀ ਆਦਿ ਸ਼ਾਮਿਲ ਹਨ। —PTC News


Top News view more...

Latest News view more...

PTC NETWORK
PTC NETWORK