ਕਲਯੁੱਗ : ਤਪਦੀ ਗਰਮੀ 'ਚ ਸੜਕ 'ਤੇ ਸੁੱਟੀ ਇਕ ਦਿਨ ਦੀ ਬੱਚੀ, ਪੁਲਿਸ ਕਰ ਰਹੀ ਜਾਂਚ

By Jagroop Kaur - June 23, 2021 9:06 pm

ਬਠਿੰਡਾ ਵਿਚ ਅੱਜ ਕਲਯੁਗੀ ’ ਮਾਪਿਆਂ ਨੇ ਆਪਣੀ ਇਕ ਦਿਨ ਦੀ ਧੀ ਨੂੰ ਬਿਨਾਂ ਕੱਪੜਿਆਂ ਹੀ ਗਲੀ ਵਿਚ ਸੁੱਟ ਦਿੱਤਾ। ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਅੱਜ ਦੁਪਹਿਰ ਸਮੇਂ ਧੋਬੀਆਣਾ ਬਸਤੀ ਦੀ ਗਲੀ ਨੰ. 4 ’ਚ ਇਕ ਨਵਜੰਮੀ ਬੱਚੀ ਗਲੀ ਵਿਚਕਾਰ ਸੁੱਟੀ ਪਈ ਸੀ, ਜਿਸ ਦੇ ਸ਼ਰੀਰ ’ਤੇ ਵੀ ਕੋਈ ਕੱਪੜਾ ਨਹੀਂ ਸੀ।ਬਠਿੰਡਾ: ਕਲਯੁਗੀ ਮਾਂ ਨੇ ਇਕ ਦਿਨ ਦੀ ਧੀ ਨੂੰ ਬਿਨਾਂ ਕੱਪੜਿਆਂ ਧੁੱਪੇ ਗਲੀ ਵਿਚ ਸੁੱਟਿਆ

Read More : ਵੈਕਸੀਨੇਸ਼ਨ ਪ੍ਰੋਗਰਾਮ ‘ਚ ਦਿਲਚਸਪੀ ਦਿਖਾਉਣ ਵਾਲੇ ਦੇਸ਼ਾਂ ਬਾਰੇ CoWIN ਕਰੇਗਾ ਤਜ਼ਰਬਾ ਸਾਂਝਾ

ਇਥੋਂ ਲੰਘ ਰਹੇ ਵੀਰਬਲ ਦਾਸ ਨਾਮਕ ਵਿਅਕਤੀ ਨੇ ਉਸ ਨੂੰ ਚੁੱਕ ਕੇ ਸੰਭਾਲਿਆ। ਪਹਿਲਾਂ ਉਸ ਨੇ ਸਰਕਾਰੀ ਅਧਿਕਾਰੀਆਂ ਤੇ ਹੋਰ ਪਾਸੇ ਫੋਨ ਕੀਤਾ ਕਿ ਬੱਚੀ ਨੂੰ ਸੰਭਾਲਿਆ ਜਾਵੇ। ਪ੍ਰੰਤੂ ਜਦੋਂ ਸਰਕਾਰੀ ਤੰਤਰ ਤੋਂ ਕੋਈ ਸਹਾਰਾ ਨਾ ਮਿਲਿਆ ਤਾਂ ਉਹ ਬੱਚੀ ਨੂੰ ਸਕੂਟਰ ’ਤੇ ਹੀ ਖੁਦ ਹੀ ਪ੍ਰਾਈਵੇਟ ਹਸਪਤਾਲ ਵਿਚ ਲੈ ਗਿਆ।

Read More : ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਵੀ ਤਨਖਾਹ ਕਮਿਸ਼ਨ ਦੀ ਰਿਪੋਰਟ ਕੀਤੀ ਰੱਦ

ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸਦਿਆਂ ਬੱਚੀ ਨੂੰ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ। ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਗਰਮੀ ਕਾਰਨ ਬੱਚੀ ਦ ਦਿਲ ਦੀ ਧੜਕਣ ਵਧੀ ਹੋਈ ਹੈ, ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਬੱਚੀ ਨੂੰ ਰੈੱਡ ਕਰਾਸ ਦੇ ਹਵਾਲੇ ਕੀਤਾ ਜਾਵੇਗਾ।

adv-img
adv-img