Fri, Apr 26, 2024
Whatsapp

ਬਠਿੰਡਾ 'ਚ ਆਪਣੇ ਪੁੱਤਰ ਦਾ ਕਤਲ ਕਰਨ ਵਾਲੀ ਮਾਂ ਨੂੰ ਅਦਾਲਤ ਨੇ ਭੇਜਿਆ ਜੇਲ੍ਹ,ਮਾਂ ਨੇ ਦੱਸਿਆ ਅਜੀਬ ਕਾਰਨ

Written by  Shanker Badra -- July 03rd 2018 06:36 PM
ਬਠਿੰਡਾ 'ਚ ਆਪਣੇ ਪੁੱਤਰ ਦਾ ਕਤਲ ਕਰਨ ਵਾਲੀ ਮਾਂ ਨੂੰ ਅਦਾਲਤ ਨੇ ਭੇਜਿਆ ਜੇਲ੍ਹ,ਮਾਂ ਨੇ ਦੱਸਿਆ ਅਜੀਬ ਕਾਰਨ

ਬਠਿੰਡਾ 'ਚ ਆਪਣੇ ਪੁੱਤਰ ਦਾ ਕਤਲ ਕਰਨ ਵਾਲੀ ਮਾਂ ਨੂੰ ਅਦਾਲਤ ਨੇ ਭੇਜਿਆ ਜੇਲ੍ਹ,ਮਾਂ ਨੇ ਦੱਸਿਆ ਅਜੀਬ ਕਾਰਨ

ਬਠਿੰਡਾ 'ਚ ਆਪਣੇ ਪੁੱਤਰ ਦਾ ਕਤਲ ਕਰਨ ਵਾਲੀ ਮਾਂ ਨੂੰ ਅਦਾਲਤ ਨੇ ਭੇਜਿਆ ਜੇਲ੍ਹ,ਮਾਂ ਨੇ ਦੱਸਿਆ ਅਜੀਬ ਕਾਰਨ:ਬਠਿੰਡਾ 'ਚ 6 ਸਾਲ ਦੇ ਬੇਟੇ ਨੂੰ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰਨ ਵਾਲੀ ਮਾਂ ਨੂੰ ਕੋਰਟ ਨੇ 14 ਦਿਨ ਲਈ ਜੁਡੀਸ਼ਿਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ।ਉਥੇ ਹੀ ਪੁਲਿਸ ਘਟਨਾ ਦੇ 30 ਘੰਟੇ ਬਾਅਦ ਵੀ ਹਰਕੀਰਤ ਸਿੰਘ ਉਰਫ ਹੈਵੀ ਦੀ ਹੱਤਿਆ ਦੇ ਕਾਰਨਾ ਦਾ ਪਤਾ ਨਹੀਂ ਲਗਾ ਸਕੀ ਹੈ।ਐਤਵਾਰ ਨੂੰ ਮਾਸੂਮ ਦਾ ਅੰਤਿਮ ਸੰਸਕਾਰ ਕੀਤਾ ਗਿਆ।Bathinda in son muder mother court Sent jail,mother Told Strange reasonਜਾਂਚ ਅਧਿਕਾਰੀ ਐੱਸ.ਆਈ ਹਰਨੇਕ ਸਿੰਘ ਦਾ ਕਹਿਣਾ ਹੈ ਕਿ ਆਰੋਪੀ ਤੋਂ ਕਈ ਵਾਰ ਪੁੱਛਗਿਛ ਕੀਤੀ ਪਰ ਉਹ ਬੜਾ ਹੀ ਅਜੀਬ ਕਾਰਨ ਦੱਸ ਹੈ।ਹਰ ਵਾਰ ਇੱਕ ਹੀ ਗੱਲ ਕਹਿ ਰਹੀ ਹੈ ਕਿ ਮੈਨੂੰ ਗੁੱਸਾ ਆ ਗਿਆ ਸੀ ,ਇਹ ਸਭ ਕਿਵੇਂ ਹੋ ਗਿਆ ਪਤਾ ਨਹੀਂ,ਇਹ ਕਿਵੇਂ ਹੋ ਸਕਦਾ ਹੈ।ਇਕ ਮਾਂ ਚਾਹੇ ਜਿੰਨੀ ਵੀ ਗੁੱਸੇ ਵਿੱਚ ਹੋਵੇ ਅਜਿਹੀ ਭਿਆਨਕ ਹਰਕਤ ਨਹੀਂ ਕਰ ਸਕਦੀ।ਜਾਂਚ ਅਧਿਕਾਰੀ ਦੇ ਅਨੁਸਾਰ ਮਹਿਲਾ ਦੇ ਨਜਾਇਜ਼ ਸਬੰਧਾਂ ਵਾਲੇ ਪਹਿਲੂ ਤੇ ਵੀ ਜਾਂਚ ਪੜਤਾਲ ਕੀਤੀ ਗਈ ,ਮਗਰ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ।Bathinda in son muder mother court Sent jail,mother Told Strange reasonਔਰਤ ਦੇ ਭਰਾ ਸੁਖਵੀਰ ਸਿੰਘ ਨੇ ਦੱਸਿਆ ਉਸਦੀ ਭੈਣ ਰਾਜਵੀਰ ਕੌਰ ਆਪਣੇ ਬੇਟੇ ਹਰਕੀਰਤ ਨੂੰ ਇੰਨਾ ਪਿਆਰ ਕਰਦੀ ਸੀ ਕਿ ਜਦੋਂ ਉਹ 15 ਦਿਨ ਪਹਿਲਾਂ ਦਿੱਲੀ ਆਈ ਸੀ ਤਾਂ ਉਹ ਆਪਣੇ ਨਾਲ ਆਟਾ ਅਤੇ ਤਵਾ ਲੈ ਕੇ ਆਈ ਸੀ।ਕਿਉਂਕਿ ਕਣਕ ਤੋਂ ਭਾਣਜੇ ਨੂੰ ਐਲਰਜੀ ਹੋਣ ਦੇ ਕਾਰਨ ਉਸਦੇ ਲਈ ਸਪੈਸ਼ਲ ਖਾਣਾ ਬਣਦਾ ਸੀ।ਭਰਾ ਨੇ ਕਿਹਾ ਕਿ ਇੱਕ ਮਾਂ ਜੋ ਆਪਣੇ ਬੇਟੇ ਨੂੰ ਜਾਨ ਤੋਂ ਜ਼ਿਆਦਾ ਪਿਆਰ ਕਰਦੀ ਸੀ ਉਹ ਉਸਨੂੰ ਇੰਨੀ ਬੇਰਹਿਮੀ ਨਾਲ ਕਿਵੇਂ ਮਾਰ ਸਕਦੀ ਹੈ।ਅਸੀਂ ਵੀ ਇਸ ਗੱਲ ਤੋਂ ਹੈਰਾਨ ਹੈ। -PTCNews


Top News view more...

Latest News view more...