ਹਾਦਸੇ/ਜੁਰਮ

ਬਠਿੰਡਾ: ਪਾਣੀ ਲਗਾਉਣ ਗਏ ਕਿਸਾਨ ਨੂੰ ਖੇਤ 'ਚ ਲੱਗਿਆ ਕਰੰਟ, ਮੌਤ

By Jashan A -- July 10, 2019 10:07 am -- Updated:Feb 15, 2021

ਬਠਿੰਡਾ: ਪਾਣੀ ਲਗਾਉਣ ਗਏ ਕਿਸਾਨ ਨੂੰ ਖੇਤ 'ਚ ਲੱਗਿਆ ਕਰੰਟ, ਮੌਤ,ਬਠਿੰਡਾ: ਬਠਿੰਡਾ ਦੇ ਪਿੰਡ ਭਾਗੂ 'ਚ ਇਕ ਕਿਸਾਨ ਦੀ ਖੇਤ 'ਚ ਕਰੰਟ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪਿੰਡ ਅਤੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ।ਮ੍ਰਿਤਕ ਕਿਸਾਨ ਦੀ ਪਹਿਚਾਣ ਬੇਅੰਤ ਸਿੰਘ ਵਜੋਂ ਹੋਈ ਹੈ।

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਕਿਸਾਨ ਸਵੇਰੇ 5.00 ਵਜੇ ਆਪਣੇ ਖੇਤ 'ਚ ਪਾਣੀ ਲਗਾਉਣ ਲਈ ਗਿਆ ਸੀ, ਜਿੱਥੇ ਉਸ ਨੂੰ ਮੋਟਰ ਤੋਂ ਕਰੰਟ ਲੱਗ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਹੋਰ ਪੜ੍ਹੋ:ਕਰਵਾ ਚੌਥ ਵਾਲੇ ਦਿਨ ਇੱਕ ਪਰਿਵਾਰ 'ਚ ਛਾਇਆ ਮਾਤਮ ,ਵਾਪਰਿਆ ਇਹ ਵੱਡਾ ਹਾਦਸਾ

ਦੂਜੇ ਪਾਸੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਕਿਸਾਨ ਨੂੰ ਖੇਤ 'ਚ ਮੋਟਰ ਤੋਂ ਕਰੰਟ ਲੱਗਾ ਹੈ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ।

-PTC News

  • Share