ਕਾਂਗਰਸ ਨੂੰ ਵੋਟ ਪਾ ਕੇ ’84 ਸਿੱਖ ਕਤਲੇਆਮ ਦੇ ਸ਼ਹੀਦਾਂ ਦਾ ਕਰੋਗੇ ਅਪਮਾਨ: ਜਗਦੀਸ਼ ਕੌਰ

bti
ਕਾਂਗਰਸ ਨੂੰ ਵੋਟ ਪਾ ਕੇ '84 ਸਿੱਖ ਕਤਲੇਆਮ ਦੇ ਸ਼ਹੀਦਾਂ ਦਾ ਕਰੋਂਗੇ ਅਪਮਾਨ: ਜਗਦੀਸ਼ ਕੌਰ

ਕਾਂਗਰਸ ਨੂੰ ਵੋਟ ਪਾ ਕੇ ’84 ਸਿੱਖ ਕਤਲੇਆਮ ਦੇ ਸ਼ਹੀਦਾਂ ਦਾ ਕਰੋਗੇ ਅਪਮਾਨ: ਜਗਦੀਸ਼ ਕੌਰ,ਬਠਿੰਡਾ: ਪੰਜਾਬ ‘ਚ ਲੋਕ ਸਭਾ ਚੋਣਾਂ ਨੂੰ ਲੈ ਮਾਹੌਲ ਗਰਮਾਇਆ ਹੋਇਆ ਹੈ, ਜਿਸ ਦੌਰਾਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਠਿੰਡਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ‘ਚ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ।

bti
ਕਾਂਗਰਸ ਨੂੰ ਵੋਟ ਪਾ ਕੇ ’84 ਸਿੱਖ ਕਤਲੇਆਮ ਦੇ ਸ਼ਹੀਦਾਂ ਦਾ ਕਰੋਗੇ ਅਪਮਾਨ: ਜਗਦੀਸ਼ ਕੌਰ

ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਰੀਦਕੋਟ ਤੋਂ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਟਿੱਲਾ ਬਾਬਾ ਫਰੀਦ ਜੀ ਵਿਖੇ ਹੋਏ ਨਤਮਸਤਕ

ਇਸ ਤੋਂ ਪਹਿਲਾਂ ਸਟੇਜ ਤੋਂ ’84 ਸਿੱਖ ਕਤਲੇਆਮ ਦੀ ਪੀੜਤ ਤੇ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਸਰਕਾਰ ਨੂੰ ਵੋਟ ਨਾ ਪਾਓ। ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਨੂੰ ਵੋਟ ਪਾ ਕੇ ’84 ਦੇ ਸ਼ਹੀਦਾਂ ਦਾ ਅਪਮਾਨ ਕਰੋਗੇ।

ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਤੁਸੀਂ ਜੋ ਵੀ ਵੋਟ ਕਾਂਗਰਸ ਨੂੰ ਪਾਓਗੇ ਪਾਓਗੇ, ਉਹ ਸਿੱਧੀ ’84 ਦੇ ਕਾਤਲਾਂ ਨੂੰ ਜਾਵੇਗੀ।

ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਨੇ ਐੱਸ.ਆਈ.ਟੀ ਦੇ ਬਾਇਕਾਟ ਦਾ ਕੀਤਾ ਐਲਾਨ ,SIT ‘ਤੇ ਲਾਏ ਗੰਭੀਰ ਇਲਜ਼ਾਮ

bti
ਕਾਂਗਰਸ ਨੂੰ ਵੋਟ ਪਾ ਕੇ ’84 ਸਿੱਖ ਕਤਲੇਆਮ ਦੇ ਸ਼ਹੀਦਾਂ ਦਾ ਕਰੋਂਗੇ ਅਪਮਾਨ: ਜਗਦੀਸ਼ ਕੌਰ

ਇਥੇ ਉਹਨਾਂ ਨਾਲ ਸਟੇਜ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚੀ ਅਕਾਲੀ-ਭਾਜਪਾ ਲੀਡਰਸ਼ਿਪ ਮੌਜੂਦ ਹੈ।

-PTC News