Tue, Dec 23, 2025
Whatsapp

ਚਿੱਟਾ ਹੋ ਗਿਆ ਲਹੂ, ਪੁੱਤ ਨੇ ਮਾਂ 'ਤੇ ਚਲਾਈਆਂ ਗੋਲੀਆਂ, ਹੋਈ ਮੌਤ

Reported by:  PTC News Desk  Edited by:  Jashan A -- July 11th 2019 02:04 PM
ਚਿੱਟਾ ਹੋ ਗਿਆ ਲਹੂ, ਪੁੱਤ ਨੇ ਮਾਂ 'ਤੇ ਚਲਾਈਆਂ ਗੋਲੀਆਂ, ਹੋਈ ਮੌਤ

ਚਿੱਟਾ ਹੋ ਗਿਆ ਲਹੂ, ਪੁੱਤ ਨੇ ਮਾਂ 'ਤੇ ਚਲਾਈਆਂ ਗੋਲੀਆਂ, ਹੋਈ ਮੌਤ

ਚਿੱਟਾ ਹੋ ਗਿਆ ਲਹੂ, ਪੁੱਤ ਨੇ ਮਾਂ 'ਤੇ ਚਲਾਈਆਂ ਗੋਲੀਆਂ, ਹੋਈ ਮੌਤ,ਬਠਿੰਡਾ: ਬਠਿੰਡਾ ਦੇ ਪਿੰਡ ਮਹਿਮਾ ਸਰਜਾ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਆਪਣੇ ਹੱਥੀਂ ਪਾਲੇ ਪੁੱਤ ਨੇ ਮਾਂ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਮਨਜੀਤ ਕੌਰ ਉਮਰ 50 ਸਾਲ ਵਾਸੀ ਪਿੰਡ ਮਹਿਮਾ ਸਰਜਾ ਵਜੋਂ ਹੋਈ ਹੈ ਤੇ ਮ੍ਰਿਤਕ ਔਰਤ ਆਪਣੇ ਪੁੱਤ ਤੋਂ ਅਲੱਗ ਰਹਿੰਦੀ ਸੀ। ਮਿਲੀ ਜਾਣਕਾਰੀ ਮੁਤਾਬਕ ਪੁੱਤ ਨੇ ਘਰ ਦੇ ਕਲੇਸ਼ 'ਚ ਚੱਲ ਰਿਹਾ ਸੀ , ਜਿਸ ਕਾਰਨ ਪੁੱਤ ਨੇ ਆਪਣੀ ਮਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਹੋਰ ਪੜ੍ਹੋ:ਇਸ ਜ਼ੁਰਮ ਵਿੱਚ ਪੁਲਸ ਨੇ ਕੀਤਾ ਇੱਕ ਕਾਬੂ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦੀ ਜਾਇਜ਼ਾ ਲੈਂਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਦੋਸ਼ੀ ਫਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਟੀਮ ਜਾਂਚ 'ਚ ਜੁਟ ਗਈ ਅਤੇ ਜਲਦੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। -PTC News


Top News view more...

Latest News view more...

PTC NETWORK
PTC NETWORK