Fri, Apr 26, 2024
Whatsapp

ਖ਼ੂਨ ਦੇ ਰਿਸ਼ਤਿਆਂ ਨੂੰ ਕੀਤਾ ਤਾਰ -ਤਾਰ , ਭੈਣ -ਭਰਾ ਵਿਆਹ ਕਰਵਾ ਕੇ ਗਏ ਆਸਟ੍ਰੇਲੀਆ

Written by  Shanker Badra -- January 21st 2019 09:28 AM -- Updated: January 21st 2019 01:55 PM
ਖ਼ੂਨ ਦੇ ਰਿਸ਼ਤਿਆਂ ਨੂੰ ਕੀਤਾ ਤਾਰ -ਤਾਰ , ਭੈਣ -ਭਰਾ ਵਿਆਹ ਕਰਵਾ ਕੇ ਗਏ ਆਸਟ੍ਰੇਲੀਆ

ਖ਼ੂਨ ਦੇ ਰਿਸ਼ਤਿਆਂ ਨੂੰ ਕੀਤਾ ਤਾਰ -ਤਾਰ , ਭੈਣ -ਭਰਾ ਵਿਆਹ ਕਰਵਾ ਕੇ ਗਏ ਆਸਟ੍ਰੇਲੀਆ

ਖ਼ੂਨ ਦੇ ਰਿਸ਼ਤਿਆਂ ਨੂੰ ਕੀਤਾ ਤਾਰ -ਤਾਰ , ਭੈਣ -ਭਰਾ ਵਿਆਹ ਕਰਵਾ ਕੇ ਗਏ ਆਸਟ੍ਰੇਲੀਆ:ਬਠਿੰਡਾ: ਪੰਜਾਬ ਦੇ ਨੌਜਵਾਨ ਮੁੰਡੇ -ਕੁੜੀਆਂ ਨੂੰ ਡਾਲਰਾਂ ਅਤੇ ਪੌਂਡ ਦਾ ਕਰੇਜ਼ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ।ਜਿਸ ਕਰਕੇ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਜਾਨੂੰਨ ਇਸ ਕਦਰ ਸਵਾਰ ਹੈ ਕਿ ਵਿਦੇਸ਼ ਜਾਣ ਲਈ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ -ਤਾਰ ਕਰਨ ਦੀਆਂ ਰੋਜ਼ਾਨਾ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ।ਜਿਸ ਵਿੱਚ ਲੋਕ ਆਪਣੀ ਸਕੀ ਭੈਣ ਨਾਲ ਵੀ ਵਿਆਹ ਕਰਵਾਉਣ ਤੋਂ ਵੀ ਗੁਰੇਜ ਨਹੀਂ ਕਰਦੇ। [caption id="attachment_243167" align="aligncenter" width="300"]Bathinda Village Balianwali Sister -Brother getting married Gone Australia ਖ਼ੂਨ ਦੇ ਰਿਸ਼ਤਿਆਂ ਨੂੰ ਕੀਤਾ ਤਾਰ -ਤਾਰ , ਭੈਣ -ਭਰਾ ਵਿਆਹ ਕਰਵਾ ਕੇ ਗਏ ਆਸਟ੍ਰੇਲੀਆ[/caption] ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਪਿੰਡ ਬਾਲਿਆਂਵਾਲੀ ਤੋਂ ਸਾਹਮਣੇ ਆਇਆ ਹੈ।ਜਿਥੇ ਇੱਕ ਕੁੜੀ ਨੇ ਵਿਦੇਸ਼ ਜਾਣ ਲਈ ਆਪਣੇ ਹੀ ਸਕੇ ਭਰੇ ਦੇ ਨਾਲ ਗੁਰੁਘਰ ਵਿੱਚ ਜਾ ਕੇ ਵਿਆਹ ਕਰਵਾ ਲਿਆ।ਇਸਦੇ ਬਾਅਦ ਉਹ ਆਪਣੀ ਹੀ ਮਾਸੀ ਦੀ ਕੁੜੀ ਦੇ ਪਾਸਪੋਰਟ ਉੱਤੇ ਆਪਣੀ ਫੋਟੋ ਲਗਾ ਕੇ ਆਸਟ੍ਰੇਲੀਆ ਪਹੁੰਚ ਗਈ। [caption id="attachment_243166" align="aligncenter" width="300"]Bathinda Village Balianwali Sister -Brother getting married Gone Australia ਖ਼ੂਨ ਦੇ ਰਿਸ਼ਤਿਆਂ ਨੂੰ ਕੀਤਾ ਤਾਰ -ਤਾਰ , ਭੈਣ -ਭਰਾ ਵਿਆਹ ਕਰਵਾ ਕੇ ਗਏ ਆਸਟ੍ਰੇਲੀਆ[/caption] ਇਸ ਤੋਂ ਬਾਅਦ ਰਣਵੀਰ ਕੌਰ ਨੇ ਥਾਣਾ ਬਾਲਿਆਂਵਾਲੀ ਵਿੱਚ ਕੇਸ ਦਰਜ ਕਰਵਾਇਆ ਹੈ।ਇਸ ਮਾਮਲੇ ਸਬੰਧੀ ਸ਼ਿਕਾਇਤ ਕਰਤਾ ਨੇ ਦੱਸਿਆ ਹੈ ਕਿ ਇਸ ਵਿੱਚ ਲੜਕੀ ਦੀ ਨਾਨੀ ਦਲੀਪ ਕੌਰ, ਮਾਸੀ ਜਸਵਿੰਦਰ ਕੌਰ , ਮਾਸੜ ਬੂਟਾ ਸਿੰਘ, ਮਾਸੀ ਦਾ ਮੁੰਡੇ ਮਨਦੀਪ ਸਿੰਘ ਤੇ ਜਗਰੂਪ ਸਿੰਘ, ਮਾਸੀ ਦੀ ਕੁੜੀ ਅਮਨਦੀਪ ਸ਼ਾਮਿਲ ਹਨ ,ਜਿਨ੍ਹਾਂ ਨੇ ਇੱਕ ਸਾਜਿਸ਼ ਦੇ ਤਹਿਤ ਉਸਦੇ ਪਾਸਪੋਰਟ ਉੱਤੇ ਅਮਨਦੀਪ ਦੀ ਫੋਟੋ ਲਗਾਕੇ ਉਸਨੂੰ ਆਸਟ੍ਰੇਲੀਆ ਭੇਜ ਦਿੱਤਾ ਹੈ। [caption id="attachment_243169" align="aligncenter" width="300"]Bathinda Village Balianwali Sister -Brother getting married Gone Australia ਖ਼ੂਨ ਦੇ ਰਿਸ਼ਤਿਆਂ ਨੂੰ ਕੀਤਾ ਤਾਰ -ਤਾਰ , ਭੈਣ -ਭਰਾ ਵਿਆਹ ਕਰਵਾ ਕੇ ਗਏ ਆਸਟ੍ਰੇਲੀਆ[/caption] ਸ਼ਿਕਾਇਤਕਰਤਾ ਨੇ ਦੱਸਿਆ ਕਿਹਾ ਕਿ ਵਿਦੇਸ਼ ਜਾਣ ਦੇ ਲਈ ਅਮਨਦੀਪ ਕੌਰ ਨੇ ਆਪਣੇ ਸਗੇ ਭਰਾ ਮਨਦੀਪ ਸਿੰਘ ਦੇ ਨਾਲ ਗੁਰੂ ਘਰ ਵਿੱਚ ਫਰਜੀ ਵਿਆਹ ਕਰਵਾਇਆ ਹੈ।ਜਿਸ ਵਿੱਚ ਅਮਨਦੀਪ ਕੌਰ ਦਾ ਸਾਰਾ ਪਰਿਵਾਰ ਮਿਲਿਆ ਹੋਇਆ ਹੈ।ਇਸ ਮਾਮਲੇ ਵਿੱਚ ਉਸਦੇ ਅਨੁਸਾਰ ਉਸਦੀ ਨਾਨੀ ਦਲੀਪ ਕੌਰ ਨੇ ਵੀ ਗਲਤ ਬਿਆਨ ਦਿੱਤੇ ਹਨ।ਉਸਨੇ ਉਨ੍ਹਾਂ 'ਤੇ ਇਲਜ਼ਾਮ ਲਗਾਇਆ ਹੈ ਕਿ ਉਸਦੀ ਮਾਸੀ ਜਸਵਿੰਦਰ ਕੌਰ ਨੇ ਉਸਨੂੰ ਧੋਖੇ ਵਿੱਚ ਰੱਖ ਕੇ ਉਸਨੂੰ ਬਿਨਾਂ ਪੁੱਛੇ ਆਪਣੇ ਬੈਂਕ ਖਾਤੇ ਵਿੱਚ ਹਿੱਸੇਦਾਰ ਬਣਾ ਲਿਆ ਅਤੇ ਬੈਂਕ ਦੇ ਰਿਕਾਰਡ ਵਿੱਚ ਆਪਣੀ ਕੁੜੀ ਅਮਨਦੀਪ ਦੀ ਫੋਟੋ ਲਗਾ ਦਿੱਤੀ। [caption id="attachment_243165" align="aligncenter" width="300"]Bathinda Village Balianwali Sister -Brother getting married Gone Australia ਖ਼ੂਨ ਦੇ ਰਿਸ਼ਤਿਆਂ ਨੂੰ ਕੀਤਾ ਤਾਰ -ਤਾਰ , ਭੈਣ -ਭਰਾ ਵਿਆਹ ਕਰਵਾ ਕੇ ਗਏ ਆਸਟ੍ਰੇਲੀਆ[/caption] ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਧਰਮ ਸਿੰਘ ਨੇ ਦੱਸਿਆ ਹੈ ਕਿ ਅਮਨਦੀਪ ਕੌਰ ਜਾਅਲੀ ਕਾਗਜ਼ਾਂ ਦੇ ਸਹਾਰੇ ਆਪਣੇ ਭਰਾ ਕੋਲ ਆਸਟ੍ਰੇਲੀਆ ਚਲੀ ਗਈਹੈ , ਜੋ ਉੱਥੇ ਇੱਕ ਕੰਪਨੀ ਵਿੱਚ ਵਿੱਚ ਨੌਕਰੀ ਕਰਦਾ ਹੈ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਬਠਿੰਡਾ ਨਿਵਾਸੀ ਰਣਵੀਰ ਕੌਰ ਨੇ ਸ਼ਿਕਾਇਤ ਦਿੱਤੀ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਰਣਵੀਰ ਕੌਰ ਦੀ ਸ਼ਿਕਾਇਤ ਤੋਂ ਬਾਅਦ ਹੀ ਅਸੀਂ ਸਕੇ ਭਰਾ-ਭੈਣ ਸਹਿਤ ਪੂਰੇ ਪਰਿਵਾਰ 'ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। -PTCNews


Top News view more...

Latest News view more...