Sun, Dec 21, 2025
Whatsapp

ਬਠਿੰਡਾ : ਪਿੰਡ ਘੁੰਮਣ ਕਲਾਂ ਵਿਖੇਫ਼ੌਜੀ ਨੇ ਨਿਗਲਿਆ ਜ਼ਹਿਰ , ਕੁੱਝ ਦਿਨ ਪਹਿਲਾਂ ਹੀ ਆਇਆ ਸੀ ਛੁੱਟੀ

Reported by:  PTC News Desk  Edited by:  Shanker Badra -- September 05th 2019 09:34 AM
ਬਠਿੰਡਾ : ਪਿੰਡ ਘੁੰਮਣ ਕਲਾਂ ਵਿਖੇਫ਼ੌਜੀ ਨੇ ਨਿਗਲਿਆ ਜ਼ਹਿਰ , ਕੁੱਝ ਦਿਨ ਪਹਿਲਾਂ ਹੀ ਆਇਆ ਸੀ ਛੁੱਟੀ

ਬਠਿੰਡਾ : ਪਿੰਡ ਘੁੰਮਣ ਕਲਾਂ ਵਿਖੇਫ਼ੌਜੀ ਨੇ ਨਿਗਲਿਆ ਜ਼ਹਿਰ , ਕੁੱਝ ਦਿਨ ਪਹਿਲਾਂ ਹੀ ਆਇਆ ਸੀ ਛੁੱਟੀ

ਬਠਿੰਡਾ : ਪਿੰਡ ਘੁੰਮਣ ਕਲਾਂ ਵਿਖੇਫ਼ੌਜੀ ਨੇ ਨਿਗਲਿਆ ਜ਼ਹਿਰ , ਕੁੱਝ ਦਿਨ ਪਹਿਲਾਂ ਹੀ ਆਇਆ ਸੀ ਛੁੱਟੀ:ਬਠਿੰਡਾ : ਬਠਿੰਡਾ ਜ਼ਿਲ੍ਹੇ ਦੀ ਤਹਿਸੀਲ ਮੌੜ ਅਧੀਨ ਪੈਂਦੇ ਪਿੰਡ ਘੁੰਮਣ ਕਲਾਂ ਵਿਖੇ ਛੁੱਟੀ ਆਏ ਇੱਕ ਫ਼ੌਜੀ ਨੇ ਕੀਟਨਾਸ਼ਕ ਦਵਾਈ ਨਿਗਲ ਲਿਆ ਹੈ , ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਉਕਤ ਫੌਜੀ ਜਲੰਧਰ ਛਾਉਣੀ 'ਚ ਤਾਇਨਾਤ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਆਪਣੇ ਪਿੰਡ ਘੁੰਮਣ ਕਲਾਂ ਤਹਿਸੀਲ ਮੌੜ ਵਿਖੇ ਆਇਆ ਸੀ। [caption id="attachment_336485" align="aligncenter" width="300"]Bathinda: village Ghuman Kalan Military Man Suicide ਬਠਿੰਡਾ : ਪਿੰਡ ਘੁੰਮਣ ਕਲਾਂ ਵਿਖੇਫ਼ੌਜੀ ਨੇ ਨਿਗਲਿਆ ਜ਼ਹਿਰ , ਕੁੱਝ ਦਿਨ ਪਹਿਲਾਂ ਹੀ ਆਇਆ ਸੀ ਛੁੱਟੀ[/caption] ਇਸ ਸਬੰਧੀ ਥਾਣਾ ਮੌੜ 'ਚ ਤਾਇਨਾਤ ਹੈੱਡ ਕਾਂਸਟੇਬਲ ਗੁਰਚਰਨ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਫ਼ੌਜੀ ਹਰਪ੍ਰੀਤ ਸਿੰਘ ਨੇ ਕੀਟਨਾਸ਼ਕ ਦਵਾਈ ਨਿਗਲ ਲਈ ਅਤੇ ਉਹ ਬਠਿੰਡਾ ਬੱਸ ਅੱਡੇ 'ਤੇ ਪਹੁੰਚ ਗਿਆ ਪਰ ਉਥੇ ਉਸਦੀ ਹਾਲਤ ਵਿਗੜਨ ਲੱਗੀ ਤਾਂ ਉਸਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ। ਜਿਸ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਤੁਰੰਤ ਬਠਿੰਡਾ ਪਹੁੰਚੇ ਅਤੇ ਉਸ ਨੂੰ ਛਾਉਣੀ ਵਿਚ ਮਿਲਟਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। [caption id="attachment_336487" align="aligncenter" width="300"]Bathinda: village Ghuman Kalan Military Man Suicide ਬਠਿੰਡਾ : ਪਿੰਡ ਘੁੰਮਣ ਕਲਾਂ ਵਿਖੇਫ਼ੌਜੀ ਨੇ ਨਿਗਲਿਆ ਜ਼ਹਿਰ , ਕੁੱਝ ਦਿਨ ਪਹਿਲਾਂ ਹੀ ਆਇਆ ਸੀ ਛੁੱਟੀ[/caption] ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਸੀ ਤਾਂ ਉਸ ਨੂੰ ਪੰਚਕੁਲਾ 'ਚ ਚੰਡੀ ਮੰਦਿਰ ਮਿਲਟਰੀ ਹਸਪਤਾਲ 'ਚ ਰੈਫਰ ਕੀਤਾ ਗਿਆ ਪਰ ਮੰਗਲਵਾਰ ਦੇਰ ਰਾਤ ਉਸਨੇ ਦਮ ਤੋੜ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸਿਵਲ ਹਸਪਤਾਲ ਬਠਿੰਡਾ 'ਚ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...

PTC NETWORK
PTC NETWORK