Sun, Dec 14, 2025
Whatsapp

ਤਲਵੰਡੀ ਸਾਬੋ ਤੇ ਮੌੜ ਮੰਡੀ 'ਚ ਮੈਡੀਕਲ ਸਟੋਰ ਮਾਲਕਾਂ ਨਾਲ ਦਿਨ-ਦਿਹਾੜੇ ਕੁੱਟਮਾਰ

Reported by:  PTC News Desk  Edited by:  Ravinder Singh -- September 21st 2022 11:49 AM
ਤਲਵੰਡੀ ਸਾਬੋ ਤੇ ਮੌੜ ਮੰਡੀ 'ਚ ਮੈਡੀਕਲ ਸਟੋਰ ਮਾਲਕਾਂ ਨਾਲ ਦਿਨ-ਦਿਹਾੜੇ ਕੁੱਟਮਾਰ

ਤਲਵੰਡੀ ਸਾਬੋ ਤੇ ਮੌੜ ਮੰਡੀ 'ਚ ਮੈਡੀਕਲ ਸਟੋਰ ਮਾਲਕਾਂ ਨਾਲ ਦਿਨ-ਦਿਹਾੜੇ ਕੁੱਟਮਾਰ

ਬਠਿੰਡਾ : ਬਠਿੰਡਾ ਦੇ ਤਲਵੰਡੀ ਸਾਬੋ ਵਿਚ ਦਿਨ-ਦਿਹਾੜੇ ਹਥਿਆਰਬੰਦ ਨੌਜਵਾਨਾਂ ਨੇ ਗੁੰਡਾਗਰਦੀ ਕੀਤੀ। ਹਥਿਆਰਬੰਦ ਨੌਜਵਾਨ ਨੇ ਤਲਵੰਡੀ ਸਾਬੋ ਤੇ ਮੌੜ ਮੰਡੀ ਵਿਚ ਮੈਡੀਕਲ ਸਟੋਰਾਂ ਦੀ ਕੁੱਟਮਾਰ ਕੀਤੀ। ਜ਼ਖ਼ਮੀ ਮੈਡੀਕਲ ਸਟੋਰ ਮਾਲਕ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਗਿਆ ਹੈ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਤਲਵੰਡੀ ਸਾਬੋ ਤੇ ਮੌੜ ਮੰਡੀ 'ਚ ਮੈਡੀਕਲ ਸਟੋਰ ਮਾਲਕਾਂ ਨਾਲ ਕੁੱਟਮਾਰਮੌੜ ਮੰਡੀ ਵਿਚ ਮੈਡੀਕਲ ਸਟੋਰ ਮਾਲਕਾਂ ਵੱਲੋਂ ਪੁਲਿਸ ਤੇ ਸਰਕਾਰ ਖ਼ਿਲਾਫ਼ ਦੁਕਾਨਾਂ ਬੰਦ ਕਰਕੇ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਸਟੋਰ ਮਾਲਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੌੜ ਮੰਡੀ ਵਿਚ ਮੈਡੀਕਲ ਸਟੋਰ ਮਾਲਕਾਂ ਨੇ ਚਿਤਾਵਨੀ ਦਿੱਤੀ ਕਿ ਜਦ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ ਉਦੋਂ ਤੱਕ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ ਅਤੇ ਕੱਲ੍ਹ ਨੂੰ ਪੂਰਾ ਜ਼ਿਲ੍ਹਾ ਬੰਦ ਕਰੇਗਾ। ਤਲਵੰਡੀ ਸਾਬੋ ਤੇ ਮੌੜ ਮੰਡੀ 'ਚ ਮੈਡੀਕਲ ਸਟੋਰ ਮਾਲਕਾਂ ਨਾਲ ਕੁੱਟਮਾਰਉਨ੍ਹਾਂ ਨੇ ਕਿਹਾ ਕਿ ਸ਼ਰੇਆਮ ਹਥਿਆਰਬੰਦ ਨੌਜਵਾਨਾਂ ਨੇ ਸਟੋਰ ਵਿਚ ਭੰਨਤੋੜ ਕੀਤੀ। ਇਸ ਨੂੰ ਲੈ ਕੇ ਸਟੋਰ ਮਾਲਕਾਂ ਵਿਚ ਭਾਰੀ ਰੋਸ ਹੈ। ਜਦ ਤੱਕ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। -PTC News ਇਹ ਵੀ ਪੜ੍ਹੋ : ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਖਿਲਾਫ ਸ਼ਿਕੰਜਾ ਕੱਸਣ ਦੀ ਤਿਆਰੀ 'ਚ 'ਆਪ' ਸਰਕਾਰ - ਸੂਤਰ


Top News view more...

Latest News view more...

PTC NETWORK
PTC NETWORK