Wed, Jul 9, 2025
Whatsapp

ਮੁੱਖ ਮੰਤਰੀ ਚੰਨੀ ਦਾ ਵਿਰੋਧ ਕਰਨ ਆਏ ਬੇਰੁਜ਼ਗਾਰ ਅਧਿਆਪਕ ਪੁਲਸ ਨੇ ਚੁੱਕੇ

Reported by:  PTC News Desk  Edited by:  Riya Bawa -- December 14th 2021 06:04 PM
ਮੁੱਖ ਮੰਤਰੀ ਚੰਨੀ ਦਾ ਵਿਰੋਧ ਕਰਨ ਆਏ ਬੇਰੁਜ਼ਗਾਰ ਅਧਿਆਪਕ ਪੁਲਸ ਨੇ ਚੁੱਕੇ

ਮੁੱਖ ਮੰਤਰੀ ਚੰਨੀ ਦਾ ਵਿਰੋਧ ਕਰਨ ਆਏ ਬੇਰੁਜ਼ਗਾਰ ਅਧਿਆਪਕ ਪੁਲਸ ਨੇ ਚੁੱਕੇ

ਭਵਾਨੀਗੜ੍ਹ : ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਾਲੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪਹੁੰਚਣ ਤੋਂ ਪਹਿਲਾਂ ਭਵਾਨੀਗੜ੍ਹ ਨੇੜੇ ਘਾਬਦਾਂ ਪਿੰਡ ਵਿਖੇ ਪ੍ਰੋਗਰਾਮ 'ਚ ਵਿਰੋਧ ਕਰ ਰਹੇ ਈ. ਈ. ਟੀ ਟੀਚਰ ਪੁਲਸ ਨੇ ਖਦੇੜ ਦਿੱਤੇ। ਇਸ ਦੌਰਾਨ ਪੁਲਸ ਵਲੋਂ ਪ੍ਰਦਰਸ਼ਨਕਾਰੀਆਂ ਦੀ ਜ਼ਬਰਦਸਤ ਖਿੱਚ ਧੂਹ ਕੀਤੀ ਗਈ। ਪੁਲਸ ਨੇ ਧੱਕੇ ਨਾਲ ਬੇਰੁਜ਼ਗਾਰਾਂ ਨੂੰ ਚੁੱਕ ਕੇ ਗੱਡੀ 'ਚ ਬਿਠਾ ਦਿੱਤਾ। ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਘਾਬਦਾ ਵਿਖੇ 350 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਹਨ।Post criticism, Punjab Govt puts land order on hold -PTC News


Top News view more...

Latest News view more...

PTC NETWORK
PTC NETWORK