ਦੇਸ਼

ਤੇਜ਼ ਮੀਂਹ 'ਚ ਖੰਭੇ ਦਾ ਸਹਾਰਾ ਲੈਣਾ ਪਿਆ ਭਾਰੀ, ਕਰੰਟ ਲੱਗਣ ਨਾਲ 23 ਸਾਲਾ ਕੁੜੀ ਦੀ ਹੋਈ ਮੌਤ

By Riya Bawa -- September 07, 2022 10:05 am -- Updated:September 07, 2022 10:06 am

ਬੈਂਗਲੁਰੂ: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਤੇਜ਼ ਮੀਂਹ ਕਾਰਨ ਲੋਕ ਪ੍ਰੇਸ਼ਾਨ ਹਨ। ਭਾਰੀ ਮੀਂਹ ਨੇ ਕਈ ਇਲਾਕਿਆਂ ਵਿੱਚ ਪਾਣੀ ਭਰ ਦਿੱਤਾ ਹੈ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਕਿਸ਼ਤੀਆਂ ਚਲਾਈਆਂ ਜਾ ਰਹੀਆਂ ਹਨ। ਆਲਮ ਇਹ ਹੈ ਕਿ ਲੋਕਾਂ ਨੂੰ ਦਫ਼ਤਰ ਜਾਣ ਲਈ ਟਰੈਕਟਰ ਦਾ ਸਹਾਰਾ ਲੈਣਾ ਪੈਂਦਾ ਹੈ। ਬੈਂਗਲੁਰੂ ਦੇ ਲੋਕਾਂ ਦਾ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

dead

ਦੂਜੇ ਪਾਸੇ ਬੈਂਗਲੁਰੂ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਕਰੰਟ ਲੱਗਣ ਨਾਲ 23 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਮਵਾਰ ਰਾਤ ਕਰੀਬ 9.30 ਵਜੇ ਵ੍ਹਾਈਟਫੀਲਡ ਇਲਾਕੇ 'ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮੀਂਹ ਕਾਰਨ ਇਲਾਕਾ ਪਾਣੀ ਨਾਲ ਭਰ ਗਿਆ। ਮ੍ਰਿਤਕ ਦਾ ਨਾਮ ਅਖਿਲ ਦੱਸਿਆ ਜਾ ਰਿਹਾ ਹੈ।

Rain lashes parts of Chandigarh, Punjab, Delhi

ਇਹ ਵੀ ਪੜ੍ਹੋ: ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਭਰੀ ਈਮੇਲ ਮਿਲਣ ਦੇ ਮਾਮਲੇ 'ਤੇ ਪੁਲਿਸ ਵੱਲੋਂ FIR ਦਰਜ

ਅਖਿਲਾ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੀ ਸਕੂਟੀ ਚਲਾ ਕੇ ਦਫਤਰ ਤੋਂ ਘਰ ਪਰਤ ਰਹੀ ਸੀ। ਇਸ ਦੌਰਾਨ ਅਖਿਲਾ ਦੀ ਸਕੂਟੀ ਤਿਲਕ ਗਈ ਅਤੇ ਉਹ ਡਿੱਗ ਗਈ। ਅਖਿਲਾ ਨੇ ਸਹਾਰੇ ਲਈ ਖੰਭੇ ਨੂੰ ਫੜ ਲਿਆ ਪਰ ਉਸਨੂੰ ਕਰੰਟ ਲੱਗ ਗਿਆ। ਕਰੰਟ ਦਾ ਝਟਕਾ ਲੱਗਣ ਕਾਰਨ ਅਖਿਲਾ ਹੇਠਾਂ ਡਿੱਗ ਪਈ।

ਗੁਆਂਢੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਮਿਲੀ ਜਾਣਕਾਰੀ ਮੁਤਾਬਕ ਅਖਿਲਾ ਇਕ ਸਕੂਲ 'ਚ ਕੰਮ ਕਰਦੀ ਸੀ।

-PTC News

  • Share