ਮੁੱਖ ਖਬਰਾਂ

ਅਮਿਤ ਸ਼ਾਹ ਨਾਲ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ, ਬਿੱਲ ਵਾਪਸ ਨਾ ਲੈਣ 'ਤੇ ਅੜੀ ਸਰਕਾਰ

By Jagroop Kaur -- December 09, 2020 12:12 am -- Updated:Feb 15, 2021

ਖੇਤੀ ਕਾਨੂੰਨਾਂ ਸਬੰਧੀ ਕਿਸਾਨ ਆਗੂਆਂ ਅਤੇ ਅਮਿਤ ਸ਼ਾਹ ਵਿਚਾਲੇ ਸਵਾ ਦੋ ਘੰਟੇ ਚੱਲੀ ਬੈਠਕ ਹੁਣ ਖ਼ਤਮ ਹੋ ਗਈ ਹੈ ਪਰ ਇਸ ਬੈਠਕ ਵਿੱਚ ਵੀ ਕੋਈ ਨਤੀਜਾ ਨਹੀਂ ਨਿਕਲਿਆ। ਬੈਠਕ ਤੋਂ ਬਾਅਦ ਬਾਹਰ ਆਏ ਕਿਸਾਨ ਆਗੂ ਨੇ ਦੱਸਿਆ ਕਿ ਸਰਕਾਰ ਖੇਤੀਬਾੜੀ ਕਾਨੂੰਨ ਨੂੰ ਵਾਪਸ ਲੈਣ ਲਈ ਤਿਆਰ ਨਹੀਂ ਹੈ। ਅਸੀਂ ਕੱਲ ਬੁੱਧਵਾਰ ਨੂੰ 12 ਵਜੇ ਬੈਠਕ ਕਰਕੇ ਫੈਸਲਾ ਲਵਾਂਗੇ। ਨਾਲ ਹੀ ਇਹ ਵੀ ਦੱਸਦੀਏ ਕਿ ਇਸ ਮੌਕੇ ਕਿਸਾਨ ਆਗੂ ਕਾਫੀ ਗੁੱਸੇ 'ਚ ਰਹੇ ਅਤੇ ਕਲ ਨੂੰ ਹੋਣ ਵਾਲੀ ਮੀਟਿੰਗ ਨੂੰ ਵੀ ਰੱਦ ਕਰਨ ਦੀ ਗੱਲ ਵੀ ਆਖੀ

ਸਰਕਾਰ ਕੱਲ ਲਿਖਤੀ ਦੇਵੇਗੀ ਪ੍ਰਸਤਾਵ
ਬੈਠਕ ਦੇ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕੱਲ ਪ੍ਰਸਤਾਵ ਦੇਵੇਗੀ। ਗ੍ਰਹਿ ਮੰਤਰੀ ਨੇ ਲਿਖਤੀ ਵਿੱਚ ਪ੍ਰਸਤਾਵ ਦੇਣ ਦੀ ਗੱਲ ਕਹੀ ਹੈ। ਪ੍ਰਸਤਾਵ 'ਤੇ ਕਿਸਾਨ ਵਿਚਾਰ ਕਰਨਗੇ। ਕਿਸਾਨ ਆਗੂ ਹਨਨ ਮੁੱਲਾ ਨੇ ਕਿਹਾ ਕਿ ਸੋਧ ਲਈ ਸਰਕਾਰ ਲਿਖਤੀ ਪ੍ਰਸਤਾਵ ਦੇਵੇਗੀ।No meeting will be held between farmers and Centre tomorrow

ਯਾਨੀ ਕਿ ਅੱਜ ਦੀ ਬੈਠਕ ਵੀ ਬੇਨਤੀਜਾ ਰਹੀ ਹੈ। ਹਨਨ ਮੁੱਲਾ ਨੇ ਇਹ ਵੀ ਕਿਹਾ ਕਿ ਕੱਲ ਸਰਕਾਰ ਦੇ ਨਾਲ ਹੋਣ ਵਾਲੀ ਬੈਠਕ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਕਾਨੂੰਨ ਵਾਪਿਸ ਨਹੀਂ ਲਏ ਜਾਣਗੇ। ਉਥੇ ਹੀ ਕਿਸਾਨਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਅੱਗੇ ਵੀ ਸੰਘਰਸ਼ ਜਾਰੀ ਰੱਖਣ ਦਾ ਨਿਰਣੇ ਲਿਆ ਹੈ।

ਕੁਝ ਅਧਿਕਾਰਕ ਸੂਤਰਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਕਲ ਨੂੰ ਹੋਣ ਵਾਲੀ ਪਿਯੂਸ਼ ਗੋਇਲ ਅਤੇ ਨਰਰਿੰਦਰ ਤੋਮਰ ਨਾਲ ਹੋਣ ਵਾਲੀ ਮੀਟਿੰਗ ਨਹੀਂ ਹੋਵੇਗੀ। ਕਿਹਾ ਜਾ ਸਕਦਾ ਹੈ ਕਿ ਇਹ ਮਾਮਲਾ ਅਜੇ ਹੋਰ ਵੀ ਲਟਕ ਸਕਦਾ ਹੈ , ਮਾਮਲਾ ਅੱਗੇ ਵਧੇਗਾ , ਕੇਂਦਰ ਨੇ ਅੱਜ ਕਿਸਾਨਾਂ ਦੀ ਗੱਲ ਭਾਵੇਂ ਹੀ ਸੁਨ ਲਈ ਪਰ ਇਸ 'ਤੇ ਅਮਲ ਨਹੀਂ ਕੀਤਾ ਗਿਆ।

  • Share