Fri, Apr 26, 2024
Whatsapp

ਪੁਲਿਸ ਤਫਤੀਸ਼ 'ਚ ਵੱਡਾ ਖ਼ੁਲਾਸਾ, ਜੇਲ੍ਹ 'ਚ ਬੰਦ ਕੈਦੀ ਚਲਾ ਰਿਹਾ ਸੀ ਸਮੱਗਲਿੰਗ ਮਾਡਿਊਲ

Written by  Jasmeet Singh -- October 05th 2022 03:52 PM
ਪੁਲਿਸ ਤਫਤੀਸ਼ 'ਚ ਵੱਡਾ ਖ਼ੁਲਾਸਾ, ਜੇਲ੍ਹ 'ਚ ਬੰਦ ਕੈਦੀ ਚਲਾ ਰਿਹਾ ਸੀ ਸਮੱਗਲਿੰਗ ਮਾਡਿਊਲ

ਪੁਲਿਸ ਤਫਤੀਸ਼ 'ਚ ਵੱਡਾ ਖ਼ੁਲਾਸਾ, ਜੇਲ੍ਹ 'ਚ ਬੰਦ ਕੈਦੀ ਚਲਾ ਰਿਹਾ ਸੀ ਸਮੱਗਲਿੰਗ ਮਾਡਿਊਲ

ਅੰਮ੍ਰਿਤਸਰ, 5 ਅਕਤੂਬਰ: ਪੰਜਾਬ ਪੁਲਿਸ ਵੱਲੋਂ ਦੇਸ਼ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਵੱਡੀ ਮੁਹਿੰਮ ਦੇ ਤਹਿਤ ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਵੱਲੋਂ ਪਾਕਿਸਤਾਨ ਤੋਂ ਡਰੋਨ ਦੀ ਮਦਦ ਨਾਲ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਮੱਗਲਿੰਗ ਦੇ ਮਾਡਿਊਲ ਦਾ ਪਰਦਾ ਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮ ਜਸਕਰਨ ਸਿੰਘ ਵਾਸੀ ਕਾਜ਼ੀਚੱਕ ਹਾਲ: ਸਿੰਘਪੁਰਾ, ਥਾਣਾ ਭਿੱਖੀਵਿੰਡ, ਜਿਲ੍ਹਾ ਤਰਨਤਾਰਨ, ਜਿਸ ਨੂੰ ਮੁ: ਨੰ: 25 ਮਿਤੀ 14-08-2022 ਦੇ ਸਬੰਧ ਵਿੱਚ ਸਬ-ਜੇਲ੍ਹ ਗੋਇੰਦਵਾਲ ਸਾਹਿਬ ਤੋਂ ਪ੍ਰੋਡਕਸ਼ਨ ਵਰੰਟ 'ਤੇ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਸੀ, ਉਸ ਨੇ ਅੰਮ੍ਰਿਤਸਰ ਦੇ ਡੀ.ਐਸ.ਪੀ (ਸੀ.ਆਈ.) ਬਲਬੀਰ ਸਿੰਘ ਨੂੰ ਪੁੱਛ-ਗਿੱਛ ਦੋਰਾਨ ਦੱਸਿਆ ਕਿ ਉਹ ਪਾਕਿਸਤਾਨ ਤੋਂ ਡਰੋਨ ਦੀ ਮਦਦ ਨਾਲ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਮੱਗਲਿੰਗ ਦਾ ਇੱਕ ਮਾਡਿਊਲ ਚਲਾ ਰਿਹਾ ਹੈ। ਇਸ ਕੰਮ ਲਈ ਉਹ ਇੱਕ ਸਮਾਰਟ ਫੋਨ ਦੀ ਵਰਤੋਂ ਕਰਦਾ ਸੀ ਅਤੇ ਸਬ-ਜੇਲ੍ਹ ਗੋਇੰਦਵਾਲ ਸਾਹਿਬ ਤੋਂ ਵਟੱਸਐਪ ਰਾਹੀਂ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਸੀ। ਇਸ ਗੈਰ ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਕਰਨ ਲਈ ਉਸ ਵੱਲੋਂ ਰਤਨਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੱਤੋਕੇ, ਥਾਣਾ ਖੇਮਕਰਨ, ਜਿਲ੍ਹਾ ਤਰਨਤਾਰਨ ਦੀ ਮਦਦ ਲਈ ਸੀ, ਜੋ ਡਰੋਨ ਰਾਹੀਂ ਸੁੱਟੀਆਂ ਗਈਆਂ ਖੇਪਾਂ ਨੂੰ ਚੁੱਕਦਾ ਹੈ। ਰਤਨਬੀਰ ਸਿੰਘ ਵੀ ਉਕਤ ਜਸਕਰਨ ਸਿੰਘ ਦੇ ਨਾਲ ਐਨ.ਡੀ.ਪੀ.ਐਸ. ਐਕਟ ਨਾਲ ਸਬੰਧਤ ਵੱਖ-ਵੱਖ ਮੁਕਦਮਿਆਂ ਵਿੱਚ ਸਹਿ ਮੁਲਜ਼ਮ ਹੈ ਅਤੇ ਮੌਜੂਦਾ ਸਮੇਂ ਜਮਾਨਤ 'ਤੇ ਹੈ। ਉਕਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਏ.ਆਈ.ਜੀ. (ਕਾਊਂਟਰ ਇੰਟੈਲੀਜੈਂਸ) ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਵੱਲੋਂ ਇੰਸ: ਇੰਸਪੈਕਟਰ ਇੰਦਰਦੀਪ ਸਿੰਘ ਅਧੀਨ ਇੱਕ ਵਿਸ਼ੇਸ਼ ਟੀਮ ਦਾ ਗੱਠਨ ਕੀਤਾ ਗਿਆ ਅਤੇ ਇਸ ਸਬੰਧ ਵਿੱਚ ਮੁ: ਨੰ: 30 ਮਿਤੀ 04-10-2022 ਅ/ਧ 25 ਅਸਲਾ ਐਕਟ, ਥਾਣਾ ਐਸ.ਐਸ.ਓ.ਸੀ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ। ਜਸਕਰਨ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਸਬ-ਜੇਲ੍ਹ ਗੋਇੰਦਵਾਲ ਸਾਹਿਬ ਦੀ ਬੈਰਕ ਵਿੱਚ ਇੱਕ ਸਮਾਰਟ ਫੋਨ ਛੁਪਾਇਆ ਹੋਇਆ ਸੀ। ਜਿਸ 'ਤੇ ਸੀ.ਆਈ ਅੰਮ੍ਰਿਤਸਰ ਦੀ ਅਪਰੇਸ਼ਨ ਟੀਮ ਵੱਲੋਂ ਉਕਤ ਸਮਾਰਟ ਫੋਨ ਬ੍ਰਾਮਦ ਕੀਤਾ ਗਿਆ, ਜੋ ਉਸ ਵੱਲੋਂ ਤੋੜ ਕੇ ਛੁਪਾਇਆ ਹੋਇਆ ਸੀ। ਜਸਕਰਨ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੇ ਕਹਿਣ 'ਤੇ ਰਤਨਬੀਰ ਸਿੰਘ ਨੇ ਮਿਤੀ 28/29 ਸਤੰਬਰ-2022 ਦੀ ਦਰਮਿਆਨੀ ਰਾਤ ਨੂੰ ਹਥਿਆਰਾਂ ਦੀ ਇੱਕ ਖੇਪ ਚੁੱਕ ਕੇ ਤਰਨਤਾਰਨ-ਫਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਪਿੱਦੀ ਦੇ ਨਜ਼ਦੀਕ ਛੁਪਾਅ ਕੇ ਰੱਖੀ ਹੋਈ ਸੀ। ਇਹ ਵੀ ਪੜ੍ਹੋ: ਸਫ਼ਾਈ ਮੁਲਾਜ਼ਮਾਂ ਨੇ ਮਮਤਾ ਆਸ਼ੂ ਦੀ ਰਿਹਾਇਸ਼ ਅੱਗੇ ਕੂੜੇ ਦੀਆਂ ਰੇਹੜੀਆਂ ਲਗਾਈਆਂ ਉਕਤ ਜਸਕਰਨ ਵੱਲੋਂ ਕੀਤੇ ਗਏ ਇੰਕਸ਼ਾਫ ਦੇ ਅਧਾਰ 'ਤੇ ਅਪਰੇਸ਼ਨ ਟੀਮ, ਸੀ.ਆਈ. ਅੰਮ੍ਰਿਤਸਰ ਦੀ ਟੀਮ ਵੱਲੋਂ ਤਰਨਤਾਰਨ-ਫਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਪਿੱਦੀ ਤੋਂ 05 ਪਿਸਟਲ .30 ਬੋਰ (ਚਾਈਨਾ ਮੋਡ) ਸਮੇਤ 04 ਵਾਧੂ ਮੈਗਜ਼ੀਨ ਬ੍ਰਾਮਦ ਕੀਤੇ ਗਏ। ਜਸਕਰਨ ਸਿੰਘ ਨੇ ਇਹ ਵੀ ਦੱਸਿਆ ਕਿ ਰਤਨਬੀਰ ਸਿੰਘ ਪਾਸ ਹਥਿਆਰਾਂ ਦੀ ਇੱਕ ਖੇਪ ਹੈ, ਜਿਸ 'ਤੇ ਕਾਰਵਾਈ ਕਰਦਿਆਂ ਹੋਇਆਂ ਉਕਤ ਰਤਨਬੀਰ ਸਿੰਘ ਨੂੰ ਖੇਮਕਰਨ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਵੱਲੋਂ ਕੀਤੇ ਗਏ ਇੰਕਸ਼ਾਫ ਦੇ ਅਧਾਰ 'ਤੇ 05 ਪਿਸਟਲ 9 ਐਮ.ਐਮ. (ਮੇਡ ਇੰਨ ਯੂ.ਐਸ.ਏ. ਬਰੇਟਾ) ਸਮੇਤ 04 ਵਾਧੂ ਮੈਗਜ਼ੀਨ ਬ੍ਰਾਮਦ ਕੀਤੇ ਗਏ, ਜੋ ਉਸ ਵੱਲੋਂ ਪਿੰਡ ਮਾਛੀਕੇ, ਥਾਣਾ ਖੇਮਕਰਨ ਵਿਖੇ ਡਰੇਨ ਦੇ ਨਜ਼ਦੀਕ ਛੁਪਾਕੇ ਰੱਖੇ ਹੋਏ ਸਨ। ਉਕਤ ਮੁਕੱਦਮੇ ਵਿੱਚ ਹੁਣ ਤੱਕ 01 ਮੋਬਾਈਲ ਫੋਨ ਅਤੇ 10 ਵਿਦੇਸ਼ੀ ਪਿਸਟਲਾਂ ਸਮੇਤ 08 ਵਾਧੂ ਮੈਗਜ਼ੀਨ ਬ੍ਰਾਮਦ ਕੀਤੇ ਗਏ ਹਨ। ਉਕਤ ਮੁਕੱਦਮੇ ਦੀ ਤਫਤੀਸ਼ ਜ਼ਾਰੀ ਹੈ। -PTC News


Top News view more...

Latest News view more...