Fri, Apr 26, 2024
Whatsapp

Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ 'ਤੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ

Written by  Shanker Badra -- November 10th 2020 11:20 AM
Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ 'ਤੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ

Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ 'ਤੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ

Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ 'ਤੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ:ਪਟਨਾ : ਬਿਹਾਰ ਵਿਧਾਨ ਸਭਾ ਦੀਆਂ 243 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਸ਼ੁਰੂਆਤੀ ਰੁਝਾਨਾਂ 'ਚ ਜਿੱਥੇ ਐਨਡੀਏ ਗੱਠਜੋੜ ਨੇ ਪੂਰਨ ਬਹੁਮਤ ਦੇ ਅੰਕੜੇ ਨੂੰ ਛੂਹ ਲਿਆ ਹੈ ,ਓਥੇ ਹੀ ਮਹਾਂਗਠਜੋੜ ਇਸ ਨੂੰ ਸਖ਼ਤ ਟੱਕਰ ਦੇ ਰਿਹਾ ਹੈ। [caption id="attachment_448087" align="aligncenter" width="700"]Bihar Election Results 2020 updates: NDA gains clear edge, crosses majority mark Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ 'ਤੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ[/caption] ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ 'ਤੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ ਆਏ ਹਨ। ਤਾਜ਼ਾ ਅੰਕੜਿਆਂ ਅਨੁਸਾਰ ਐਨਡੀਏ 117 ਅਤੇ ਮਹਾਂਗਠਜੋੜ 95 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਐੱਨ.ਡੀ.ਏ. 'ਚ ਭਾਜਪਾ 63 'ਤੇ, ਜੇਡੀਯੂ 48 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਮਹਾਂਗਠਜੋੜ'ਚ ਆਰਜੇਡੀ 61, ਕਾਂਗਰਸ 19, ਲੈਫਟ 15 ਸੀਟਾਂ 'ਤੇ ਅੱਗੇ ਹੈ। [caption id="attachment_448086" align="aligncenter" width="700"]Bihar Election Results 2020 updates: NDA gains clear edge, crosses majority mark Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ 'ਤੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ[/caption] ਬਿਹਾਰ ਵਿਧਾਨ ਸਭਾ ਚੋਣਾਂ 2020 ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ ਤੇ ਰੁਝਾਨ ਸਾਹਮਣੇ ਆ ਗਏ ਹਨ। ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ 'ਤੇ 3,755 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ।  ਨਿਤੀਸ਼ ਕੁਮਾਰ, ਚਿਰਾਗ ਪਾਸਵਾਨ ਜਾਂ ਫਿਰ ਤੇਜਸਵੀ ਯਾਦਵ, ਮੁੱਖ ਰੂਪ ਨਾਲ ਮੁੱਖ ਮੰਤਰੀ ਦੀ ਦੌੜ 'ਚ ਹਨ। [caption id="attachment_448085" align="aligncenter" width="700"]Bihar Election Results 2020 updates: NDA gains clear edge, crosses majority mark Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ 'ਤੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ[/caption] ਇੱਕ ਪਾਸੇ ਜਿੱਥੇ NDA ਵੱਲੋਂ ਨਿਤੀਸ਼ ਕੁਮਾਰ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹਨ ਅਤੇ ਦੂਜੇ ਪਾਸੇ ਤੇਜਸ਼ਵੀ ਯਾਦਵ ਮਹਾਂਗੱਠਜੋੜ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ। ਅੱਜ ਪਤਾ ਲੱਗ ਜਾਵੇਗਾ ਕਿ ਬਿਹਾਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬਿਹਾਰ ਦੀ ਸੱਤਾ ਦੀ ਚਾਬੀ ਕਿਸ ਦੇ ਹੱਥ ਆਉਂਦੀ ਹੈ। [caption id="attachment_448089" align="aligncenter" width="700"]Bihar Election Results 2020 updates: NDA gains clear edge, crosses majority mark Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ 'ਤੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ[/caption] ਦੱਸ ਦੇਈਏ ਕਿ ਬਿਹਾਰ 'ਚ 243 ਸੀਟਾਂ 'ਤੇ ਤਿੰਨ ਪੜਾਵਾਂ 'ਚ ਵੋਟਿੰਗ ਹੋਈ ਸੀ। ਪਹਿਲੇ ਪੜਾਅ ਵਿਚ 16 ਜ਼ਿਲ੍ਹਿਆਂ ਦੀ 71 ਸੀਟਾਂ 'ਤੇ 28 ਅਕਤੂਬਰ ਨੂੰ ਵੋਟਾਂ ਪਈਆਂ ਸਨ। ਦੂਜੇ ਪੜਾਅ 'ਚ 17 ਜ਼ਿਲ੍ਹਿਆਂ ਦੀਆਂ 94 ਸੀਟਾਂ 'ਤੇ ਵੋਟਿੰਗ 3 ਨਵੰਬਰ ਨੂੰ ਹੋਈ ਅਤੇ ਆਖਰੀ ਅਤੇ ਤੀਜੇ ਪੜਾਅ ਵਿਚ 15 ਜ਼ਿਲ੍ਹਿਆਂ 'ਚ 78 ਸੀਟਾਂ 'ਤੇ 7 ਨਵੰਬਰ ਨੂੰ ਵੋਟਾਂ ਪਈਆਂ ਸਨ। [caption id="attachment_448088" align="aligncenter" width="700"]Bihar Election Results 2020 updates: NDA gains clear edge, crosses majority mark Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ 'ਤੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ[/caption] ਬਿਹਾਰ 'ਚ 243 ਸੀਟਾਂ 'ਤੇ ਪਈਆਂ ਚੋਣਾਂ ਵਿਚ ਐੱਨ.ਡੀ.ਏ. (ਭਾਜਪਾ, ਜੇ.ਡੀ.ਯੂ.,ਵੀ.ਆਈ.ਪੀ, ਹਮ), ਮਹਾਂਗਠਜੋੜ (ਰਾਜਦ, ਕਾਂਗਰਸ, ਖੱਬੇ ਪੱਖੀ ਪਾਰਟੀ), ਗਰੈਂਡ ਯੂਨਾਈਟੇਡ ਸੈਕਯੂਲਰ ਫਰੰਟ, ਲੋਜਪਾ ਸਮੇਤ ਹੋਰ ਦਲ ਮੈਦਾਨ ਵਿਚ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਅੱਜ ਆਉਣ ਵਾਲੇ ਚੋਣ ਨਤੀਜਿਆਂ 'ਤੇ ਟਿਕੀਆਂ ਹਨ। ਦੱਸਣਯੋਗ ਹੈ ਕਿ ਵਿਧਾਨ ਸਭਾ ਵਿਚ ਬਹੁਮੱਤ ਹਾਸਲ ਕਰਨ ਲਈ 122 ਸੀਟਾਂ ਦੀ ਲੋੜ ਹੈ। -PTCNews


Top News view more...

Latest News view more...