ਦੇਸ਼

ਬਿਹਾਰ 'ਚ ਟਰੱਕ-ਆਟੋ ਵਿਚਾਲੇ ਭਿਆਨਕ ਟੱਕਰ, 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ

By Jashan A -- November 05, 2019 12:26 pm

ਬਿਹਾਰ 'ਚ ਟਰੱਕ-ਆਟੋ ਵਿਚਾਲੇ ਭਿਆਨਕ ਟੱਕਰ, 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ,ਨਵੀਂ ਦਿੱਲੀ: ਬਿਹਾਰ ਦੇ ਮੁਜ਼ੱਫਰਪੁਰ 'ਚ ਅੱਜ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਇਸ ਹਾਦਸੇ 'ਚ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਚਾਰ ਲੋਕ ਇਕ ਹੀ ਪਰਿਵਾਰ ਦੇ ਸਨ। ਉੱਥੇ ਹੀ ਘਟਨਾ 'ਚ 5ਵੇਂ ਮ੍ਰਿਤਕ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ ਹੈ।

ਇਹ ਹਾਦਸਾ ਦੇਰ ਰਾਤ ਥਾਣਾ ਦੇ ਦਾਦਰ ਪੁਲ ਕੋਲ ਹੋਇਆ। ਜਾਣਕਾਰੀ ਮੁਤਾਬਕ ਧਰਮਵੀਰ ਪਾਸਵਾਨ ਲੰਬੇ ਸਮੇਂ ਤੋਂ ਹੈਦਰਾਬਾਦ 'ਚ ਰਹਿ ਕੇ ਨੌਕਰੀ ਕਰਦਾ ਸੀ। ਉਹ ਇਕ ਵਿਆਹ ਦੇ ਸਿਲਸਿਲੇ 'ਚ ਹੈਦਰਾਬਾਦ ਤੋਂ ਪਿੰਡ ਆ ਰਿਹਾ ਸੀ।

ਹੋਰ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ 12 ਮੋਟਰਸਾਈਕਲਾਂ ਤੇ ਸੋਨੇ ਸਮੇਤ 6 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

https://twitter.com/ANI/status/1191562824880799744?s=20

ਬੀਤੀ ਰਾਤ ਮੁਜ਼ੱਫਰਪੁਰ ਸਟੇਸ਼ਨ 'ਤੇ ਉਤਰਨ ਤੋਂ ਬਾਅਦ ਉਹ ਕਿਰਾਏ ਦਾ ਆਟੋ ਰਿਕਸ਼ਾ ਲੈ ਕੇ ਪਿੰਡ ਜਾ ਰਿਹਾ ਸੀ। ਇਸੇ ਦੌਰਾਨ ਰਸਤੇ 'ਚ ਦਾਦਰ ਪੁਲ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ। ਅਹਿਆਪੁਰ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਟਰੱਕ ਨੂੰ ਜ਼ਬਤ ਕਰ ਲਿਆ ਹੈ।

-PTC News

  • Share